Loading Now

ਆਪਣੇ ਨਵੇਂ ਗੀਤ ‘ਰੀਲ’ ਕਾਰਨ ਵਿਵਾਦਾਂ ‘ਚ ਘਿਰੇ ਪੰਜਾਬੀ ਗਾਇਕ ਆਰ ਨੇਤ

ਆਪਣੇ ਨਵੇਂ ਗੀਤ ‘ਰੀਲ’ ਕਾਰਨ ਵਿਵਾਦਾਂ ‘ਚ ਘਿਰੇ ਪੰਜਾਬੀ ਗਾਇਕ ਆਰ ਨੇਤ

ਲੁਧਿਆਣਾ, 13 ਜੂਨ – ਪੰਜਾਬੀ ਗਾਇਕ ਆਰ ਨੇਤ ਆਪਣੇ ਨਵੇਂ ਗੀਤ ‘ਰੀਲ’ ਦੇ ਫ਼ਿਲਮਾਂਕਣ ਕਾਰਨ ਵਿਵਾਦਾਂ ਵਿੱਚ ਘਿਰ ਗਿਆ ਹੈ। ਲੁਧਿਆਣਾ ਵਿੱਚ ‘ਸ਼ਿਵ ਸੈਨਾ ਪੰਜਾਬ’ ਨੇ ਇਸ ਗਾਣੇ ਦੇ ਦ੍ਰਿਸ਼ਾਂ ’ਤੇ ਇਤਰਾਜ਼ ਜ਼ਾਹਿਰ ਕਰਦਿਆਂ ਗਾਇਕ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਜਥੇਬੰਦੀ ਨੇ ਦੋਸ਼ ਲਾਇਆ ਕਿ ਵੀਡੀਓ ਵਿੱਚ ਸਨਾਤਨ ਧਰਮ ਦੇ ਪਵਿੱਤਰ ਪ੍ਰਤੀਕਾਂ ਅਤੇ ਹਿੰਦੂ ਸੰਨਿਆਸੀ ਪਰੰਪਰਾ ਦਾ ਗਲਤ ਢੰਗ ਨਾਲ ਫਿਲਮਾਂਕਣ ਕੀਤਾ ਗਿਆ ਹੈ, ਜਿਸ ਨਾਲ ਹਿੰਦੂਆਂ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਹੈ। ਜਥੇਬੰਦੀ ਦੇ ਅਹੁਦੇਦਾਰਾਂ ਨੇ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰ. 3 ਵਿੱਚ ਲਿਖਤੀ ਸ਼ਿਕਾਇਤ ਸੌਂਪ ਕੇ ਗਾਇਕ ਖ਼ਿਲਾਫ਼ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਪੁਲੀਸ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਸਬੰਧਤ ਵੀਡੀਓ ਦੀ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਸ਼ਿਵ ਸੈਨਾ ਆਗੂਆਂ ਨੇ ਗਾਇਕ ਦਾ ਪੁਤਲਾ ਸਾੜ ਕੇ ਉਸ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।

Share this content:

Post Comment