ਅੱਜ ਰਾਸ਼ਟਰਪਤੀ ਭਵਨ ‘ਚ ਹੋਵੇਗਾ ਪਦਮ ਪੁਰਸਕਾਰ ਸਮਾਰੋਹ, ਰਾਸ਼ਟਰਪਤੀ ਦ੍ਰੋਪਦੀ ਮੁਰਮੂ 66 ਹਸਤੀਆਂ ਨੂੰ ਕਰਨਗੇ ਸਨਮਾਨਿਤ
ਨਵੀਂ ਦਿੱਲੀ, 25 ਮਈ – ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਰਾਸ਼ਟਰਪਤੀ ਭਵਨ ਦੇ ਗਣਤੰਤਰ ਮੰਡਲ ਵਿਚ 2026 ਦੇ ਪਹਿਲੇ ਪਦਮ ਐਵਾਰਡ ਦੇਣਗੇ। ਸਰਕਾਰ ਨੇ 25 ਜਨਵਰੀ ਨੂੰ 131 ਪਦਮ ਪੁਰਸਕਾਰਾਂ ਦੇ ਜੇਤੂਆਂ ਦੇ ਨਾਂ ਦਾ ਐਲਾਨ ਕੀਤਾ ਸੀ। ਪਹਿਲੇ ਫੇਜ਼ ਵਿਚ 66 ਹਸਤੀਆਂ ਸਨਮਾਨਿਤ ਹੋਣਗੀਆਂ। ਬਾਕੀ ਜੇਤੂਆਂ ਨੂੰ ਦੂਜੇ ਪੜਾਅ ਵਿਚ ਸਨਮਾਨਿਤ ਕੀਤਾ ਜਾਵੇਗਾ। ਅੱਜ ਹੋ ਰਹੀ ਸੈਰੇਮਨੀ ਵਿਚ ਰਾਸ਼ਟਰਪਤੀ 2 ਪਦਮ ਵਿਭੂਸ਼ਣ, 6 ਪਦਮ ਭੂਸ਼ਣ ਤੇ 58 ਪਦਮਸ੍ਰੀ ਪੁਰਸਕਾਰ ਦੇਣਗੇ। ਐਕਟਰ ਧਰਮਿੰਦਰ ਤੇ ਝਾਰਖੰਡ ਦੇ ਸਾਬਕਾ ਪੀਐੱਮ ਸ਼ਿਬੂ ਸੋਰੇਨ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ।
ਬਾਲੀਵੁੱਡ ਸਿੰਗਰ ਅਲਕਾ ਯਾਗਨਿਕ ਵੀ ਪਦਮ ਭੂਸ਼ਣ ਨਾਲ ਸਨਮਾਨਿਤ ਹੋਣਗੇ। ਐਕਟਰ ਆਰ. ਮਾਧਵਨ, ਕ੍ਰਿਕਟਰ ਰੋਹਿਤ ਸ਼ਰਮਾ, ਪੈਰਾ ਐਥਲੀਟ ਪ੍ਰਵੀਨ ਕੁਮਾਰ, ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਤੇ ਹਾਕੀ ਖਿਡਾਰੀ ਸਵਿਤਾ ਪੂਨੀਆ ਨੂੰ ਪਦਮਸ਼੍ਰੀ ਦਿੱਤਾ ਜਾਵੇਗਾ। 2026 ਦੇ ਪਦਮ ਪੁਰਸਕਾਰ ਜੇਤੂਆਂ ਵਿਚੋਂ 19 ਮਹਿਲਾਵਾਂ ਹਨ। ਇਨ੍ਹਾਂ ਵਿਚ 6 ਵਿਦੇਸ਼ੀ/NRI/PIO/OCI ਕੈਟਾਗਰੀ ਦੇ ਲੋਕ ਹਨ। 16 ਹਸਤੀਆਂ ਅਜਿਹੀਆਂ ਹਨ ਜਿਨ੍ਹਾਂ ਨੂੰ ਮਰਨ ਉਪਰੰਤ ਪੁਰਸਕਾਰ ਦਿੱਤੇ ਜਾ ਰਹੇ ਹਨ।
Share this content:



Post Comment