Loading Now

ਹੁਣ ਵਟਸਐਪ ਨੰਬਰ ਰਾਹੀਂ ਚੈੱਕ ਕੀਤਾ ਜਾ ਸਕਦਾ ਹੈ ਈ.ਪੀ.ਐੱਫ.ਓ. ਬੈਲੇਂਸ

ਹੁਣ ਵਟਸਐਪ ਨੰਬਰ ਰਾਹੀਂ ਚੈੱਕ ਕੀਤਾ ਜਾ ਸਕਦਾ ਹੈ ਈ.ਪੀ.ਐੱਫ.ਓ. ਬੈਲੇਂਸ

ਨਵੀਂ ਦਿੱਲੀ, 14 ਨਵੰਬਰ – ਜੇਕਰ ਤੁਸੀਂ ਨੌਕਰੀ ਕਰਦੇ ਹੋ ਅਤੇ ਹਰ ਮਹੀਨੇ ਤੁਹਾਡੀ ਤਨਖਾਹ ਵਿੱਚੋਂ ਪੀ.ਐੱਫ. (PF) ਕੱਟਦਾ ਹੈ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਹੁਣ ਤੁਹਾਨੂੰ ਆਪਣਾ ਪੀ.ਐੱਫ. ਬੈਲੇਂਸ ਚੈੱਕ ਕਰਨ ਜਾਂ ਪਾਸਬੁੱਕ ਡਾਊਨਲੋਡ ਕਰਨ ਲਈ ਵਾਰ-ਵਾਰ EPFO ਦੀ ਵੈੱਬਸਾਈਟ ‘ਤੇ ਲੌਗਇਨ ਕਰਨ ਦੀ ਲੋੜ ਨਹੀਂ ਪਵੇਗੀ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਆਪਣੇ ਮੈਂਬਰਾਂ ਲਈ ਵਟਸਐਪ ਰਾਹੀਂ ਪੀ.ਐੱਫ. ਨਾਲ ਜੁੜੀਆਂ ਸੇਵਾਵਾਂ ਸ਼ੁਰੂ ਕੀਤੀਆਂ ਹਨ। ਇਸ ਦੀ ਮਦਦ ਨਾਲ ਮੁਲਾਜ਼ਮ ਘਰ ਬੈਠੇ ਆਪਣੇ ਮੋਬਾਈਲ ‘ਤੇ ਹੀ ਪੀ.ਐੱਫ. ਬੈਲੇਂਸ, ਪਾਸਬੁੱਕ ਅਤੇ ਖਾਤੇ ਵਿੱਚ ਹੋਏ ਲੈਣ-ਦੇਣ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਮਨਸੁਖ ਮਾਂਡਵੀਆ ਨੇ 1 ਨਵੰਬਰ, 2026 ਨੂੰ EPFO ਦੇ 74ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ ਇਸ ਸਹੂਲਤ ਦੀ ਸ਼ੁਰੂਆਤ ਕੀਤੀ ਸੀ। ਇਸਦਾ ਉਦੇਸ਼ ਪੀਐੱਫ ਨਾਲ ਸਬੰਧਤ ਸੇਵਾਵਾਂ ਨੂੰ ਸਰਲ ਬਣਾਉਣਾ ਅਤੇ ਮੁਲਾਜ਼ਮਾਂ ਨੂੰ ਡਿਜੀਟਲ ਸਹੂਲਤਾਂ ਪ੍ਰਦਾਨ ਕਰਨਾ ਹੈ।

EPFO ਦਾ ਅਧਿਕਾਰਤ WhatsApp ਨੰਬਰ ਕੀ ਹੈ?

EPFO ਨੇ ਆਪਣੇ ਮੈਂਬਰਾਂ ਲਈ ਵਟਸਐਪ ਸੇਵਾ ਦਾ ਨੰਬਰ ਜਾਰੀ ਕੀਤਾ ਹੈ। ਇਸ ਨੰਬਰ ‘ਤੇ ਮੈਸੇਜ ਭੇਜ ਕੇ ਮੁਲਾਜ਼ਮ ਆਪਣੇ ਪੀ.ਐੱਫ. ਖਾਤੇ ਨਾਲ ਜੁੜੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

EPFO WhatsApp Number: +91 87964 41800

ਇਸ ਸਹੂਲਤ ਰਾਹੀਂ ਮੁਲਾਜ਼ਮ ਆਪਣਾ PF ਬੈਲੇਂਸ ਚੈੱਕ ਕਰ ਸਕਦੇ ਹਨ। ਇਸ ਤੋਂ ਇਲਾਵਾ ਖਾਤੇ ਵਿੱਚ ਹੋਏ ਪਿਛਲੇ ਪੰਜ ਟਰਾਂਜੈਕਸ਼ਨਾਂ ਦੀ ਜਾਣਕਾਰੀ ਅਤੇ EPF ਪਾਸਬੁੱਕ ਡਾਊਨਲੋਡ ਕਰਨ ਦਾ ਬਦਲ ਵੀ ਮਿਲੇਗਾ।

WhatsApp ‘ਤੇ ਕਿਵੇਂ ਡਾਊਨਲੋਡ ਕਰੀਏ EPF ਪਾਸਬੁੱਕ?

ਜੇਕਰ ਤੁਸੀਂ ਵੀ ਬਿਨਾਂ EPFO ਪੋਰਟਲ ‘ਤੇ ਲੌਗਇਨ ਕੀਤੇ ਆਪਣੀ ਪੀ.ਐੱਫ. ਪਾਸਬੁੱਕ ਦੇਖਣਾ ਚਾਹੁੰਦੇ ਹੋ ਤਾਂ ਹੇਠਾਂ ਦਿੱਤੇ ਆਸਾਨ ਸਟੈਪਸ ਨੂੰ ਫਾਲੋ ਕਰੋ। ਸਭ ਤੋਂ ਪਹਿਲਾਂ ਆਪਣੇ ਮੋਬਾਈਲ ਵਿੱਚ EPFO ਦਾ ਅਧਿਕਾਰਤ ਵਟਸਐਪ ਨੰਬਰ +91 87964 41800 ਸੇਵ ਕਰੋ। ਹੁਣ ਵਟਸਐਪ ਖੋਲ੍ਹੋ ਅਤੇ ਇਸ ਨੰਬਰ ‘ਤੇ Hi ਲਿਖ ਕੇ ਮੈਸੇਜ ਭੇਜੋ। ਇਸ ਤੋਂ ਬਾਅਦ ਤੁਹਾਨੂੰ EPFO ਵੱਲੋਂ ਵੈਲਕਮ ਮੈਸੇਜ ਮਿਲੇਗਾ। ਹੁਣ ਆਪਣੀ ਪਸੰਦ ਦੀ ਭਾਸ਼ਾ ਚੁਣੋ। ਸਕ੍ਰੀਨ ‘ਤੇ ਦਿੱਤੇ ਗਏ ਬਦਲਾਂ ਵਿੱਚੋਂ PF Balance, Last 5 Transactions ਜਾਂ Download Passbook ਦੀ ਚੋਣ ਕਰੋ। ਇਸ ਤੋਂ ਬਾਅਦ ਆਪਣੀ ਪਛਾਣ ਦੀ ਪੁਸ਼ਟੀ ਲਈ ਜ਼ਰੂਰੀ ਵੇਰੀਫਿਕੇਸ਼ਨ ਪੂਰੀ ਕਰੋ। ਇਸ ਲਈ ਤੁਹਾਡੇ UAN ਨਾਲ ਜੁੜੇ ਰਜਿਸਟਰਡ ਮੋਬਾਈਲ ਨੰਬਰ ‘ਤੇ OTP ਆ ਸਕਦਾ ਹੈ। OTP ਵੇਰੀਫਾਈ ਹੋਣ ਤੋਂ ਬਾਅਦ ਆਪਣਾ ਸਬੰਧਤ PF ਅਕਾਊਂਟ ਚੁਣੋ।

Share this content:

Post Comment