ਹੁਣ ਫੋਨ ਨੰਬਰ ਸਾਂਝਾ ਕੀਤੇ ਬਿਨਾਂ ਹੋਵੇਗੀ ਵਟਸਐਪ ’ਤੇ ਗੱਲਬਾਤ
ਨਵੀਂ ਦਿੱਲੀ, 1 ਜੁਲਾਈ – ਵਟਸਐਪ ਦੁਨੀਆਂ ਭਰ ਵਿੱਚ ਆਪਣੇ ਤਿੰਨ ਅਰਬ ਯੂਜ਼ਰਸ ਨੂੰ ਅਕਾਊਂਟ ਲਈ ਯੂਜ਼ਰ ਨੇਮ ਚੁਣਨ ਦੀ ਸਹੂਲਤ ਦੇ ਰਿਹਾ ਹੈ। ਇਸ ਬਦਲਾਅ ਦਾ ਮਕਸਦ ਪ੍ਰਾਈਵੇਸੀ ਵਧਾਉਣਾ ਹੈ ਤਾਂ ਕਿ ਲੋਕ ਆਪਣਾ ਫੋਨ ਨੰਬਰ ਸਾਂਝਾ ਕੀਤੇ ਬਿਨ੍ਹਾਂ ਵੀ ਪਲੇਟਫ਼ਾਰਮ ‘ਤੇ ਇੱਕ-ਦੂਜੇ ਨਾਲ ਜੁੜ ਸਕਣ। ਮੈਟਾ ਪਲੇਟਫ਼ਾਰਮ ਦੀ ਮਲਕੀਅਤ ਵਾਲੇ ਵਟਸਐਪ ਨੇ ਕਿਹਾ ਕਿ ਲੋਕ ਸੋਮਵਾਰ ਨੂੰ ਆਪਣਾ ਯੂਨੀਕ ਯੂਜ਼ਰਨੇਮ ਰਿਜ਼ਰਵ ਕਰ ਸਕਣਗੇ। ਕੰਪਨੀ ਦੀ ਯੋਜਨਾ ਇਸ ਫ਼ੀਚਰ ਨੂੰ ਇਸ ਸਾਲ ਦੇ ਅੰਤ ਤੱਕ ਸਰਗਰਮ ਰੱਖਣ ਦੀ ਹੈ।
ਵਟਸਐਪ ਦੀ ਹੈਡ ਆਫ ਪ੍ਰੋਡਕਟ ਏਲਿਸ ਨਿਊਟਨ- ਰੇਕਸ ਨੇ ਕਿਹਾ ਕਿ ਯੂਜ਼ਰਨੇਮ ਦੀ ਸਹੂਲਤ ਲੋਕਾਂ ਨੂੰ ਇਸ ਗੱਲ ‘ਤੇ ਜ਼ਿਆਦਾ ਕੰਟਰੋਲ ਦੇਵੇਗੀ ਕਿ ਉਨ੍ਹਾਂ ਦਾ ਫੋਨ ਨੰਬਰ ਕੌਣ ਦੇਖ ਸਕਦਾ ਹੈ। ਖਾਸ ਕਰਕ ਉਦੋਂ, ਜਦੋਂ ਉਹ ਨਵੇਂ ਲੋਕਾਂ ਨਾਲ ਜੁੜ ਰਹੇ ਹੋਣ ਜਾਂ ਕਿਸੇ ਗਰੁੱਪ ਚੈਟ ਵਿੱਚ ਸ਼ਾਮਲ ਹੋਣ। ਕੰਪਨੀ ਨੇ ਇਸੇ ਨੂੰ ਪ੍ਰਾਈਵੇਸੀ ਦੇ ਲਿਹਾਜ਼ ਨਾਲ ਇੱਕ ਅਪਗ੍ਰੇਡ ਦੱਸਿਆ ਹੈ।
ਏਲਿਸ ਨਿਊਟਨ-ਰੇਕਸ ਨੇ ਕਿਹਾ, “ਜਦੋਂ ਤੁਸੀਂ ਕਿਸੇ ਨਵੇਂ ਵਿਅਕਤੀ ਨੂੰ ਮਿਲਦੇ ਹੋ, ਭਾਵੇਂ ਉਹ ਜਮਾਤੀ ਹੋਵੇ, ਗੁਆਂਢੀ ਹੋਵੇ ਜਾਂ ਕਿਸੇ ਪ੍ਰੋਗਰਾਮ ਵਿੱਚ ਮਿਲਿਆ ਵਿਅਕਤੀ, ਉਦੋਂ ਫੋਨ ਨੰਬਰ ਸਾਂਝਾ ਕਰਨਾ ਇੱਕ ਵੱਡਾ ਕਦਮ ਲੱਗ ਸਕਦਾ ਹੈ। ਇਹ ਫ਼ੀਚਰ ਵਿਰੋਧੀ ਮੈਸਿਜਿੰਗ ਐਪਲੀਕੇਸ਼ਨਜ਼ ਦੀ ਤਰ੍ਹਾਂ ਹੈ ਜਿਵੇਂ ਸਿਗਨਲ, ਜਿੱਥੇ ਲੋਕ ਫੋਨ ਨੰਬਰ ਦੀ ਬਜਾਏ ਯੂਜ਼ਰਨੇਮ ਜ਼ਰੀਏ ਗੱਲਬਾਤ ਸ਼ੁਰੂ ਕਰ ਸਕਦੇ ਹਨ। ਹਾਲਾਂਕਿ, ਯੂਜ਼ਰਨੇਮ ਆਮ ਤੌਰ ‘ਤੇ ਸੋਸ਼ਲ ਨੈਟਵਰਕਿੰਗ ਪ੍ਰੋਫਾਈਲ ਨਾਲ ਜੁੜੇ ਹੁੰਦੇ ਹਨ। ਨਿਉਟਨ-ਰੇਕਸ ਨੇ ਕਿਹਾ ਕਿ ਵਟਸਐਪ ਦਾ ਇਹ ਐਡੀਸ਼ਨ ਮੁੱਖ ਰੂਪ ਵਿੱਚ ਇੱਕ ਪ੍ਰਾਈਵੇਸੀ ਟੂਲ ਵਜੋਂ ਤਿਆਰ ਕੀਤਾ ਗਿਆ ਹੈ।
Share this content:



Post Comment