Loading Now

ਸਸਤਾ ਹੋਇਆ ਗੈਸ ਸਿਲੰਡਰ, 183 ਰੁਪਏ ਘੱਟ ਹੋਈਆਂ ਕੀਮਤਾਂ

ਸਸਤਾ ਹੋਇਆ ਗੈਸ ਸਿਲੰਡਰ, 183 ਰੁਪਏ ਘੱਟ ਹੋਈਆਂ ਕੀਮਤਾਂ

ਨਵੀਂ ਦਿੱਲੀ, 1 ਜੁਲਾਈ – ਜੁਲਾਈ ਦੀ ਸ਼ੁਰੂਆਤ ਖੁਸ਼ਖਬਰੀ ਨਾਲ ਹੋਈ ਹੈ। 1 ਜੁਲਾਈ, 2026 ਦੀ ਸਵੇਰ ਨੂੰ ਕੰਪਨੀਆਂ ਨੇ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਉਹ ਹੀ ਰੱਖੀਆਂ ਪਰ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਹਾਂਜੀ, ਵਪਾਰਕ ਗੈਸ ਸਿਲੰਡਰਾਂ ਦੀ ਕੀਮਤ ₹183.50 ਘਟਾ ਦਿੱਤੀ ਗਈ ਹੈ, ਜਿਸ ਨਾਲ ਆਮ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ।

ਘਰੇਲੂ ਗੈਸ ਸਿਲੰਡਰ ਦੀਆਂ ਨਵੀਨਤਮ ਦਰਾਂ:

ਦਿੱਲੀ – 942
ਨੋਇਡਾ – 939
ਚੰਡੀਗੜ੍ਹ – 951

ਮੁੰਬਈ – 941
ਪਟਨਾ – 1031
ਕੋਲਕਾਤਾ – 968
ਚੇਨਈ – 957.50
ਹੈਦਰਾਬਾਦ – 994
ਲਖਨਊ – 979.50

ਲੁਧਿਆਣਾ – 969

ਵਪਾਰਕ ਸਿਲੰਡਰਾਂ ਦੀਆਂ ਨਵੀਨਤਮ ਦਰਾਂ:

ਦਿੱਲੀ – 2930
ਨੋਇਡਾ – 2930
ਚੰਡੀਗੜ੍ਹ – 2952.5
ਮੁੰਬਈ – 2883.50
ਪਟਨਾ – 3043.50
ਕੋਲਕਾਤਾ – 3071.50
ਚੇਨਈ – 3099.50
ਹੈਦਰਾਬਾਦ – 3183.50
ਲਖਨਊ – 3052.50

ਲੁਧਿਆਣਾ – 3,195

ਤੁਹਾਨੂੰ ਦੱਸ ਦਈਏ ਕਿ ਵਪਾਰਕ ਗੈਸ ਸਿਲੰਡਰਾਂ ਦੇ ਨਾਲ-ਨਾਲ ਛੋਟੇ ਗੈਸ ਸਿਲੰਡਰ ਦੀ ਕੀਮਤ ਵੀ ਘਟੀ ਹੈ। 5 ਕਿਲੋ ਵਾਲਾ ਸਿਲੰਡਰ ਵੀ 13 ਰੁਪਏ ਸਸਤਾ ਹੋ ਗਿਆ ਹੈ।

ਸ਼ਹਿਰ ਮੁਤਾਬਕ ਜਾਣੋ ਛੋਟੇ ਗੈਲ ਸਿਲੰਡਰ ਦੀਆਂ ਕੀਮਤਾਂ

ਦਿੱਲੀ – ₹808.50
ਮੁੰਬਈ – ₹780
ਕੋਲਕਾਤਾ – ₹840
ਚੇਨਈ – ₹825
ਪਟਨਾ – ₹890
ਲਖਨਊ – ₹850
ਜੈਪੁਰ – ₹835
ਭੋਪਾਲ – ₹820
ਹੈਦਰਾਬਾਦ – ₹860
ਬੈਂਗਲੁਰੂ – ₹845

1 ਜੁਲਾਈ ਤੋਂ ਬਦਲ ਗਏ ਐਲਪੀਜੀ ਦੇ ਨਿਯਮ

ਸਰਕਾਰ ਨੇ ਹਾਲ ਹੀ ਵਿੱਚ ਗੈਸ ਸਿਲੰਡਰਾਂ ਸੰਬੰਧੀ ਕੁਝ ਨਵੇਂ ਨਿਯਮ ਲਾਗੂ ਕੀਤੇ ਹਨ। ਹੁਣ, ਸ਼ਹਿਰੀ ਖੇਤਰਾਂ ਵਿੱਚ 25 ਦਿਨਾਂ ਬਾਅਦ ਅਤੇ ਪੇਂਡੂ ਖੇਤਰਾਂ ਵਿੱਚ 45 ਦਿਨਾਂ ਬਾਅਦ ਬੁਕਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਗੈਸ ਸਿਲੰਡਰ ਡਿਲੀਵਰੀ ਲਈ ਇੱਕ OTP ਦੀ ਲੋੜ ਹੋਵੇਗੀ, ਅਤੇ ਈ-ਕੇਵਾਈਸੀ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਦੇ ਨਤੀਜੇ ਵਜੋਂ ਕੁਨੈਕਸ਼ਨ ਬੰਦ ਕੀਤਾ ਜਾ ਸਕਦਾ ਹੈ।

Share this content:

Post Comment