Loading Now

ਸੋਨਮ ਵਾਂਗਚੁਕ ਵੱਲੋਂ ਲੱਦਾਖ ’ਚ ਹੋਈ ਹਿੰਸਾ ਦੀ ਜਾਂਚ ਰਿਪੋਰਟ ਜਾਰੀ ਕਰਨ ਦੀ ਕੀਤੀ ਮੰਗ

ਸੋਨਮ ਵਾਂਗਚੁਕ ਵੱਲੋਂ ਲੱਦਾਖ ’ਚ ਹੋਈ ਹਿੰਸਾ ਦੀ ਜਾਂਚ ਰਿਪੋਰਟ ਜਾਰੀ ਕਰਨ ਦੀ ਕੀਤੀ ਮੰਗ

ਲੱਦਾਖ ’ਚ ਹੋਈ ਹਿੰਸਾ ਨੂੰ ਇੱਕ ਸਾਲ ਪੂਰਾ ਹੋਣ ਅਤੇ ਕੌਮੀ ਸੁਰੱਖਿਆ ਐਕਟ (ਐੱਨ ਐੱਸ ਏ) ਤਹਿਤ ਨਜ਼ਰਬੰਦ ਰਹਿਣ ਤੋਂ ਬਾਅਦ ਮਾਰਚ ’ਚ ਰਿਹਾਅ ਹੋਏ ਕਾਰਕੁਨ ਸੋਨਮ ਵਾਂਗਚੁਕ ਨੇ ਐਤਵਾਰ ਨੂੰ ਨਿਆਂਇਕ ਜਾਂਚ ਰਿਪੋਰਟ ਤੁਰੰਤ ਜਨਤਕ ਕਰਨ, ਪੀੜਤਾਂ ਲਈ ਵੱਧ ਮੁਆਵਜ਼ੇ ਅਤੇ ਸਰਕਾਰੀ ਤਾਕਤ ਦੀ ਦੁਰਵਰਤੋਂ ਖ਼ਿਲਾਫ਼ ਜਵਾਬਦੇਹੀ ਦੀ ਮੰਗ ਕੀਤੀ ਹੈ। ਦਿੱਲੀ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਾਂਗਚੁਕ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਬੀ ਐੱਸ ਚੌਹਾਨ ਦੀ ਅਗਵਾਈ ਹੇਠ ਬਣੀ ਜਾਂਚ ਕਮੇਟੀ ਨੂੰ ਇਹ ਸਾਫ਼ ਕਰਨਾ ਚਾਹੀਦਾ ਹੈ ਕਿ ਪਿਛਲੇ ਸਾਲ 24 ਸਤੰਬਰ ਨੂੰ ਪੁਲੀਸ ਗੋਲੀਬਾਰੀ ਦੌਰਾਨ ਅਸਲ ’ਚ ਕੀ ਕੁਝ ਵਾਪਰਿਆ ਸੀ। ਉਨ੍ਹਾਂ ਸਵਾਲ ਕੀਤਾ ਕਿ ਕੀ ਗੋਲੀ ਚਲਾਉਣ ਦਾ ਕੋਈ ਅਧਿਕਾਰਤ ਹੁਕਮ ਜਾਰੀ ਕੀਤਾ ਗਿਆ ਸੀ ਅਤੇ ਕੀ ਅਸਲਾ ਵਰਤਣ ਤੋਂ ਪਹਿਲਾਂ ਭੀੜ ਨੂੰ ਕਾਬੂ ਕਰਨ ਦੇ ਸਾਰੇ ਜ਼ਰੂਰੀ ਤਰੀਕੇ ਅਪਣਾਏ ਗਏ ਸਨ।

ਵਾਂਗਚੁਕ ਨੇ ਆਪਣੀ ਹਿਰਾਸਤ ਨੂੰ ਯਾਦ ਕਰਦਿਆਂ ਦੋਸ਼ ਲਾਇਆ ਕਿ ਪਿਛਲੇ ਸਾਲ ਉਨ੍ਹਾਂ ਨੂੰ ਜੋਧਪੁਰ ਦੀ ਜੇਲ੍ਹ ’ਚ ਪੂਰੀ ਤਰ੍ਹਾਂ ਇਕਾਂਤਵਾਸ ’ਚ ਰੱਖਿਆ ਗਿਆ ਸੀ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਮੁਕਾਬਲੇ ’ਚ ਮਾਰੇ ਜਾਣ ਦੀ ਯੋਜਨਾ ਸੀ। ਉਨ੍ਹਾਂ ਹਿੰਸਾ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਅਤੇ ਗੰਭੀਰ ਜ਼ਖ਼ਮੀਆਂ ਲਈ ਢੁਕਵਾਂ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ।

Share this content:

Post Comment