Loading Now

ਐੱਲ.ਪੀ.ਜੀ. :ਦੇਸ਼ ਭਰ ਦੇ ਉਪਭੋਗਤਾਵਾਂ ਲਈ 1 ਅਕਤੂਬਰ ਤੋਂ ਬਦਲਣਗੇ ਨਿਯਮ

ਐੱਲ.ਪੀ.ਜੀ. :ਦੇਸ਼ ਭਰ ਦੇ ਉਪਭੋਗਤਾਵਾਂ ਲਈ 1 ਅਕਤੂਬਰ ਤੋਂ ਬਦਲਣਗੇ ਨਿਯਮ

ਦੇਸ਼ ਭਰ ਦੇ ਘਰੇਲੂ ਐੱਲ.ਪੀ.ਜੀ. ਉਪਭੋਗਤਾਵਾਂ ਲਈ 1 ਅਕਤੂਬਰ ਤੋਂ ਇੱਕ ਵੱਡਾ ਬਦਲਾਅ ਹੋਣ ਜਾ ਰਿਹਾ ਹੈ । ਕੇਂਦਰ ਸਰਕਾਰ ਦੇ ਨਵੇਂ ਨਿਯਮਾਂ ਤਹਿਤ ਐੱਲ.ਪੀ.ਜੀ. ਸਿਲੰਡਰਾਂ ‘ਤੇ ਮਿਲਣ ਵਾਲੀ ਸਰਕਾਰੀ ਸਬਸਿਡੀ ਦਾ ਲਾਭ ਉਠਾਉਣ ਲਈ ਬਾਇਓਮੈਟ੍ਰਿਕ ਈ.ਕੇ.ਵਾਈ.ਸੀ. ਕਰਵਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਜੇਕਰ ਕੋਈ ਉਪਭੋਗਤਾ ਤੈਅ ਸਮਾਂ ਸੀਮਾ ਤੱਕ ਇਸ ਪ੍ਰਕਿਰਿਆ ਨੂੰ ਪੂਰਾ ਨਹੀਂ ਕਰਦਾ ਹੈ, ਤਾਂ ਉਸ ਦੇ ਗੈਸ ਸਿਲੰਡਰਾਂ ਦੀ ਬੁਕਿੰਗ ਜਾਂ ਸਪਲਾਈ ਤਾਂ ਬੰਦ ਨਹੀਂ ਹੋਵੇਗੀ, ਪਰ ਉਸ ਨੂੰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਬਸਿਡੀ ਦਾ ਲਾਭ ਮਿਲਣਾ ਬੰਦ ਹੋ ਜਾਵੇਗਾ। ਅਜਿਹੀ ਸਥਿਤੀ ਵਿੱਚ ਉਪਭੋਗਤਾ ਨੂੰ ਮਾਰਕੀਟ ਰੇਟ ‘ਤੇ ਹੀ ਭਰਿਆ ਹੋਇਆ ਸਿਲੰਡਰ ਖਰੀਦਣਾ ਪਵੇਗਾ। ਸਰਕਾਰ ਦੇ ਇਸ ਕਦਮ ਦਾ ਮੁੱਖ ਉਦੇਸ਼ ਸਬਸਿਡੀ ਦੀ ਦੁਰਵਰਤੋਂ ਨੂੰ ਰੋਕਣਾ ਹੈ। ਪੈਟਰੋਲੀਅਮ ਮੰਤਰਾਲੇ ਦੇ ਅਨੁਸਾਰ, ਬਾਇਓਮੈਟ੍ਰਿਕ ਈ.ਕੇ.ਵਾਈ.ਸੀ. ਕਰਵਾਉਣਾ ਲਾਜ਼ਮੀ ਕਰਨ ਨਾਲ ਕਈ ਲਾਭ ਹੋਣਗੇ।

ਇਸ ਨਾਲ ਸਬਸਿਡੀ ਦਾ ਲਾਭ ਕੇਵਲ ਅਸਲ ਅਤੇ ਯੋਗ ਪਰਿਵਾਰਾਂ ਤੱਕ ਹੀ ਪਹੁੰਚੇਗਾ। ਨਕਲੀ ਜਾਂ ਫਰਜ਼ੀ ਗੈਸ ਕੁਨੈਕਸ਼ਨਾਂ ਨੂੰ ਆਸਾਨੀ ਨਾਲ ਪਛਾਣ ਕੇ ਰੱਦ ਕੀਤਾ ਜਾ ਸਕੇਗਾ। ਉੱਥੇ ਹੀ ਘਰੇਲੂ ਵਰਤੋਂ ਲਈ ਮਿਲਣ ਵਾਲੇ ਸਬਸਿਡੀ ਵਾਲੇ ਸਿਲੰਡਰ ਦੀ ਵਪਾਰਕ ਅਤੇ ਉਦਯੋਗਿਕ ਖੇਤਰਾਂ ਵਿੱਚ ਹੋਣ ਵਾਲੀ ਗੈਰ-ਕਾਨੂੰਨੀ ਵਰਤੋਂ ਪੂਰੀ ਤਰ੍ਹਾਂ ਰੁਕੇਗੀ। ਜਿਹਨਾਂ ਉਪਭੋਗਤਾਵਾਂ ਨੇ ਪਹਿਲਾਂ ਹੀ ਆਪਣਾ ਬਾਇਓਮੈਟ੍ਰਿਕ ਈ.ਕੇ.ਵਾਈ.ਸੀ. ਪੂਰਾ ਕਰਵਾ ਲਿਆ ਹੈ, ਉਹਨਾਂ ਨੂੰ ਇਹ ਪ੍ਰਕਿਰਿਆ ਦੁਬਾਰਾ ਕਰਨ ਦੀ ਕੋਈ ਲੋੜ ਨਹੀਂ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਮੁਤਾਬਕ 19 ਸਤੰਬਰ ਤੱਕ ਦੇਸ਼ ਦੇ ਲਗਭਗ 27.43 ਕਰੋੜ ਸਰਗਰਮ ਘਰੇਲੂ ਐੱਲ.ਪੀ.ਜੀ. ਉਪਭੋਗਤਾ ਆਪਣਾ ਬਾਇਓਮੈਟ੍ਰਿਕ ਈ.ਕੇ.ਵਾਈ.ਸੀ. ਸਫ਼ਲਤਾਪੂਰਵਕ ਪੂਰਾ ਕਰਵਾ ਚੁੱਕੇ ਹਨ।

Share this content:

Post Comment