Loading Now

ਸੈਸ਼ਨ 2026-27 ਲਈ ਗੁਰੂ ਗੋਬਿੰਦ ਸਿੰਘ ’ਵਰਸਿਟੀ ਕਾਲਜ ਵਿੱਚ ਦਾਖ਼ਲਾ ਸ਼ੁਰੂ

ਸੈਸ਼ਨ 2026-27 ਲਈ ਗੁਰੂ ਗੋਬਿੰਦ ਸਿੰਘ ’ਵਰਸਿਟੀ ਕਾਲਜ ਵਿੱਚ ਦਾਖ਼ਲਾ ਸ਼ੁਰੂ

ਜੰਡਿਆਲਾ,(ਜਲੰਧਰ) 18 ਮਈ 2026 – ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ, ਜੰਡਿਆਲਾ ਮੰਜਕੀ ਵਿੱਚ ਸੈਸ਼ਨ 2026-27 ਲਈ ਵੱਖ-ਵੱਖ ਗਰੈਜੂਏਟ ਅਤੇ ਡਿਪਲੋਮਾ ਕੋਰਸਾਂ ਲਈ ਦਾਖ਼ਲੇ ਸ਼ੁਰੂ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਕਾਲਜ ਦੇ ਇੰਚਾਰਜ ਜਸ਼ਨਜੋਤ ਸਿੰਘ ਜੌਹਲ ਨੇ ਦੱਸਿਆ ਕਿ ਵੱਧ ਤੋਂ ਵੱਧ ਵਿਦਿਆਰਥੀ ਜਲਦੀ ਤੋਂ ਜਲਦੀ ਦਾਖ਼ਲਿਆਂ ਲਈ ਆਪਣਾ ਨਾਂਅ ਰਜਿਸਟਰ ਕਰਵਾ ਲੈਣ ਕਿਉਂ ਜੋ ਦਾਖ਼ਲੇ ਦਾ ਪੋਰਟਲ ਖੁੱਲ੍ਹ ਚੁੱਕਾ ਹੈ ਅਤੇ ਸਮੇਂ ਸਿਰ ਦਾਖ਼ਲਾ ਲੈ ਕੇ ਵਿਦਿਆਰਥੀ ਆਪਣਾ ਮਨ- ਪਸੰਦ ਕੋਰਸ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਸੰਸਥਾ ਕਾਲਜ ਜੰਡਿਆਲਾ ਮੰਜਕੀ ਤੋਂ ਇਲਾਵਾ ਆਲ਼ੇ- ਦੁਆਲ਼ੇ ਦੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਰਿਹਾ ਹੈ। ਕਾਲਜ ਵਿੱਚ ਪਾਠਕ੍ਮ ਤੋ ਇਲਾਵਾਂ ਸੈਮੀਨਾਰ ਅਤੇ ਵਰਕਸ਼ਾਪ ਰਾਹੀਂ ਵੱਡੀਆਂ ਸ਼ਖ਼ਸ਼ੀਅਤਾਂ ਵੱਲੋਂ ਵਿਦਿਆਰਥੀਆਂ ਨੂੰ ਅਨਮੁੱਲਾ ਗਿਆਨ ਪ੍ਰਦਾਨ ਕੀਤਾ ਜਾਂਦਾ ਹਨ। ਸਿੱਖਿਆ ਤੋਂ ਇਲਾਵਾਂ ਇਹ ਕਾਲਜ ਯੁਵਕ ਸਰਗਰਮੀਆਂ, ਖੇਡਾਂ ਅਤੇ ਐਨ.ਐਸ.ਐਸ. ਦੇ ਖੇਤਰ ਵਿੱਚ ਖ਼ਾਸ ਪ੍ਰਾਪਤੀਆਂ ਹਾਸਲ ਕਰ ਰਿਹਾ ਹੈ।

ਸੰਸਥਾ ਦਾ ਮੁੱਖ ਉਦੇਸ਼ ਪੇਂਡੂ ਇਲਾਕਿਆਂ ਦੇ ਨੌਜਵਾਨਾਂ ਨੂੰ ਉੱਚ ਸਿੱਖਿਆ ਵੱਲ ਪ੍ਰੇਰਿਤ ਕਰਨਾ ਹੈ। ਕਾਲਜ ਵਿੱਚ ਪੜ੍ਹ ਰਹੇ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਯੋਗ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਮੁਫ਼ਤ ਪੜ੍ਹਾਈ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹੋਰ ਵਰਗਾਂ ਅਤੇ ਜਰਨਲ ਵਰਗ ਦੇ ਵਿਦਿਆਰਥੀਆਂ ਨੂੰ ਐਨ.ਆਰ.ਆਈ. ਸਕਾਲਰਸ਼ਿਪ ਮੁਹਈਆਂ ਕਰਵਾਈ ਜਾਂਦੀ ਹੈ, ਜਿਸ ਨਾਲ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੇ ਵਿਦਿਆਰਥੀ ਉੱਚ ਵਿੱਦਿਆ ਪ੍ਰਾਪਤ ਕਰ ਸਕਣ। ਇਸ ਕਾਲਜ ਵਿੱਚ ਜਿੱਥੇ ਉੱਚ ਮਿਆਰੀ ਸਿੱਖਿਆ ਦਿੱਤੀ ਜਾ ਰਹੀ ਹੈ। ਉੱਥੇ ਅਨੁਸ਼ਾਸਨ ਦਾ ਵੀ ਖ਼ਾਸ ਧਿਆਨ ਰੱਖਿਆ ਜਾ ਰਿਹਾ ਹੈ। ਇਸ ਸੰਸਥਾ ਵਿੱਚ ਵਿਦਿਆਰਥੀ ਆਪਣੇ ਮਨ-ਪਸੰਦ ਦੇ ਕੋਰਸ ਗਰੈਜੂਏਟ ਪੱਧਰ ’ਤੇ ਬੀ.ਏ., ਬੀ.ਸੀ.ਏ., ਬੀ.ਕਾਮ, ਬੀ.ਪੀ.ਈ.ਐਸ. ਅਤੇ ਡਿਪਲੋਮਾ ਇਨ ਨੈਨੀ ਕੇਅਰ,ਕੌਸਮੋਟੋਲੋਜੀ ਵਰਗੇ ਰੁਜ਼ਗਾਰਮੁਖੀ ਪ੍ਰੋਫੈਸ਼ਨਲ ਕੋਰਸ ਕਰਵਾਏ ਜਾਂਦੇ ਹਨ। ਕਾਲਜ ਵੱਲੋਂ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਸਕੀਮਾਂ ਦਾ ਲਾਭ ਲੈਂਦੇ ਹੋਏ ਆਪਣੇ ਭਵਿੱਖ ਨੂੰ ਮਜ਼ਬੂਤ ਬਣਾਉਣ ਲਈ ਦਾਖ਼ਲੇ ਕਰਵਾਉਣ।

Share this content:

Post Comment