ਸੀਨੀਅਰ ਸਿਟੀਜ਼ਨ ਕੌੰਸ਼ਲ ਮੋਗਾ ਦੇ ਜਰਨਲ ਹਾਊਸ ਦੀ ਮੀਟਿੰਗ
*ਸੀਨੀਅਰ ਸਿਟੀਜ਼ਨ ਕੌੰਸ਼ਲ ਮੋਗਾ ਦੇ ਜਰਨਲ ਹਾਊਸ ਦੀ ਮੀਟਿੰਗ
*ਸੀਨੀਅਰ ਸਿਟੀਜ਼ਨ ਕੌਂਸਲ ਨੇ 25 ਸਾਲ ਦੀਆਂ ਸੇਵਾਂਵਾ ਲਈ ਸਰਦਾਰੀ ਲਾਲ ਕਾਮਰਾ ਨੂੰ ਕੀਤਾ ਸਨਮਾਨਿਤ
*ਸਰਦਾਰੀ ਕਾਮਰਾ ਨੇ ਨਵੇ ਪ੍ਰਧਾਨ ਦਰਬਾਰਾ ਸਿੰਘ ਗਿੱਲ ਨੂੰ ਹਾਰ ਪਹਿਨਾ ਕੇ ਦਿੱਤਾ ਅਸੀਰਵਾਦ
ਮੋਗਾ , 10 ਨਵੰਬਰ – ਸੀਨੀਅਰ ਸਿਟੀਜਨ ਕੋਂਸਲ (ਸੇਵਾਮੁਕਤ ਕਰਮਚਾਰੀ) ਮੋਗਾ ਰਜਿ: ਨੰ 96 ਦੇ ਜਰਨਲ ਹਾਊਸ ਦੀ ਮੀਟਿੰਗ ਕਮਲ ਹੋਟਲ ਮੋਗਾ ਵਿਖੇ ਸ ਦਰਬਾਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸ੍ਰੀ ਸਰਦਾਰੀ ਲਾਲ ਕਾਮਰਾ ਬਤੌਰ ਮੁੱਖ ਮਹਿਮਾਨ ਸਾਮਲ ਹੋਏ। ਇਸ ਮੌਕੇ ਸ ਅਵਤਾਰ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਕਾਮਰਾ ਜੀ ਵਲੋ ਬਤੌਰ ਪ੍ਰਧਾਨ ਸੀਨੀਅਰ ਸਿਟੀਜ਼ਨ ਕੌਸ਼ਲ ਨਿਭਾਈਆਂ ਸੇਵਾਵਾਂ ਤੇ ਪ੍ਰਾਪਤੀਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ।ਸੀਨੀਅਰ ਮੈਬਰ ਸ ਜੋਗਿੰਦਰ ਸਿੰਘ ਲੋਹਾਮ ਨੈਸ਼ਨਲ ਐਵਾਰਡੀ’, ਸ ਗੁਰਦਰਸ਼ਨ ਸਿੰਘ ਸੋਢੀ, ਦਲਜੀਤ ਸਿੰਘ ਭੁੱਲਰ, ਰਣਜੀਤ ਸਿੰਘ ਗਿੱਲ ਨੇ ਸ੍ਰੀ ਕਾਮਰਾ ਵਲੋ ਕੌਂਸਲ ਲਈ ਕੀਤੀਆਂ ਸੇਵਾਵਾਂ ਦੀ ਸਲਾਘਾ ਕੀਤੀ।ਨਵਨਿਯੁਕਤ ਪ੍ਰਧਾਨ ਸ ਦਰਬਾਰਾ ਸਿੰਘ ਗਿੱਲ ਨੇ ਸਮੂਹ ਮੈਂਬਰਾਂ ਨੂੰ ਰੋਸ਼ਨੀ ਦੇ ਤਿਉਹਾਰ ਦੀਵਾਲੀ ਤੇ ਬੰਦੀਛੋੜ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਰੇ ਮੈਂਬਰ ਕੌਂਸਲ ਲਈ ਸਮਰਪੱਤ ਭਾਵਨਾ ਨਾਲ ਸਹਿਯੋਗ ਦੇਣਗੇ। ਅਸੀ ਮਿਲਕੇ ਬਜ਼ੁਰਗ ਭਲਾਈ ਐਕਟ ਅਨੁਸਾਰ ਬਜ਼ੁਰਗਾਂ ਦੀ ਸੇਵਾ ਕਰਾਂਗੇ। ਉਹਨਾਂ ਕਿਹਾ ਸ੍ਰੀ ਕਾਮਰਾ ਭਵਿੱਖ ਵਿਚ ਵੀ ਕੌਂਸਲ ਦੀ ਅਗਵਾਈ ਕਰਦੇ ਰਹਿਣਗੇ। ਇਸ ਮੌਕੇ ਸ੍ਰੀ ਸਰਦਾਰੀ ਲਾਲ ਕਾਮਰਾ ਨੁੰ ਸੀਨੀਅਰ ਮੈਬਰ ਸ ਗੁਰਦਰਸ਼ਨ ਸਿੰਘ ਸੋਢੀ, ਨੈਸ਼ਨਲ ਐਵਾਰਡੀ ਜੋਗਿੰਦਰ ਸਿੰਘ ਲੋਹਾਮ, ਇੰਜ ਗੁਰਦੀਪ ਸਿੰਘ ਬਰਾੜ, ਪ੍ਰਧਾਨ ਦਰਬਾਰਾ ਸਿੰਘ ਗਿੱਲ ਨੇ ਹਾਰ ਪਹਿਨਾਏ ਤੇ ਕੌਂਸਲ ਵਲੋ ਸਨਮਾਨ ਸੀਲਡ ਤੇ ਲੋਈ ਦੇ ਕੇ ਸਨਮਾਨਿਤ ਕੀਤਾ।

ਮੀਟਿੰਗ ਵਿੱਚ ਸਮੂਹ ਹਾਜ਼ਰ ਮੈਂਬਰਾਂ ਨੇ ਸ੍ਰੀ ਸਰਦਾਰੀ ਲਾਲ ਕਾਮਰਾ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਸਮਾਗਮ ਦੇ ਅਰੰਭ ਵਿਚ ਸ ਹਰਭਜਨ ਸਿੰਘ ਨਾਗਰਾ, ਮਾਸਟਰ ਪ੍ਰੇਮ ਕੁਮਾਰ ਤੇ ਸੁਰੇਸ ਕੁਮਾਰ ਸਾਸਤਰੀ ਨੇ ਗੀਤਾਂ ਤੇ ਕਵਿਤਾ ਰਾਂਹੀ ਮਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ। ਮੀਟਿੰਗ ਵਿਚ ਜਗਦੀਪ ਸਿੰਘ ਢਿਲੋਂ, ਗੁਰਚਰਨ ਸਿੰਘ ਸੁਪਰਡੈਂਟ, ਵਿਜੇ ਕੁਮਾਰ ਸ਼ਰਮਾਂ, ਇਕਬਾਲ ਸਿੰਘ ਲੋਹਾਮ, ਗਿਆਨ ਸਿੰਘ ਸਾਬਕਾ ਡੀ ਪੀ ਆਰ ਓ, ਸਵਿੰਦਰ ਸਿੰਘ ਸਰਾ, ਇੰਦਰਜੀਤ ਸਿੰਘ,
ਕੁਲਦੀਪ ਰਾਏ ਅਰੋੜਾ, ਅਜੈ ਕੁਮਾਰ ਮਿੱਤਲ, ਜੁਗਰਾਜ ਸਿੰਘ ਬਾਸੀ, ਵਿਜੇ ਕੁਮਾਰ ਟੰਡਨ, ਪਿ੍ੰਸੀਪਲ ਗੁਰਬੀਰ ਸਿੰਘ ਜੱਸਲ, ਪ੍ਰਸ਼ੋਤਮ ਲਾਲ ਸ਼ਰਮਾਂ, ਲਾਲ ਚੰਦ ਅਰੋੜਾ, ਹੀਰਾ ਲਾਲ ਸਾਮਲ ਸਨ।ਅੰਤ ਵਿੱਚ ਸਰਦਾਰੀ ਲਾਲ ਕਾਮਰਾ ਨੇ ਨਵੇਂ ਪ੍ਰਧਾਨ ਸ ਦਰਬਾਰਾ ਸਿੰਘ ਗਿੱਲ ਨੂੰ ਹਾਰ ਪਹਿਨਾ ਕੇ ਅਸੀਰਵਾਦ ਦਿੱਤਾ।
Share this content:



Post Comment