ਸਾਰਾਗੜ੍ਹੀ ਫਾਉਂਡੇਸ਼ਨ (1987) ਦੇ ਸੱਦਾ ਪੱਤਰ ਉੱਤੇ ਬ੍ਰਿਟਿਸ਼ ਆਰਮੀ ਦਾ 4 ਮੈਂਬਰੀ ਵਫਦ 12 ਨਵੰਬਰ ਨੂੰ ਪੁੱਜੇਗਾ ਅੰਮ੍ਰਿਤਸਰ

ਲੈਫਟੀਨੈਂਟ ਕਰਨਲ ਐਲਿਸ ਅਰਚਰ ਨਾਲ ਬ੍ਰਿਟਿਸ਼ ਆਰਮੀ ਡੇਲੀਗੇਸ਼ਨ ਦੇ ਮੈਂਬਰ
ਸਾਰਾਗੜ੍ਹੀ ਫਾਉਂਡੇਸ਼ਨ (1987) ਦੇ ਸੱਦਾ ਪੱਤਰ ਉੱਤੇ ਬ੍ਰਿਟਿਸ਼ ਆਰਮੀ ਦਾ 4 ਮੈਂਬਰੀ ਵਫਦ 12 ਨਵੰਬਰ ਨੂੰ ਅੰਮ੍ਰਿਤਸਰ ਪੁੱਜੇਗਾ ਜਿਸ ਦੀ ਅਗਵਾਈ ਮੇਜਰ ਜਨਰਲ ਜੌਨ ਕੈਂਡਲ ਕਰੇਗਾ।
ਇਸ ਦੀ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਚੇਅਰਮੈਨ ਡਾ. ਗੁਰਿੰਦਰਪਾਲ ਸਿੰਘ ਜੋਸਨ ਨੇ ਦੱਸਿਆ ਕਿ ਸਾਡੀ ਫਾਉਂਡੇਸ਼ਨ ਤੇ ਬ੍ਰਿਟਿਸ਼ ਆਰਮੀ ਦੀ 2011 ਤੋਂ ਕੋਲੈਬਰੇਸ਼ਨ ਚਲ ਰਹੀ ਹੈ ਜਿਸ ਸਦਕਾ ਅਸੀ ਵਿਸ਼ਵ ਪ੍ਰਸਿੱਧ ਸਾਰਾਗੜ੍ਹੀ ਜੰਗ ਬਾਰੇ ਸਾਰੀ ਦੁਨੀਆ ਨੂੰ ਜਾਗਰੂਕ ਕਰਨ ਦਾ ਜਤਨ ਕਰ ਰਹੇ ਹਾ।

ਆਰਮੀ ਵਫਦ ਨਵੰਬਰ 13 ਦੀ ਸਵੇਰ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦਰਸ਼ਨ ਕਰਨ ਉਪਰੰਤ ਸਾਰਾਗੜ੍ਹੀ ਮੈਮੋਰੀਅਲ, ਗੋਲਡਨ ਗੇਟ ਪੁੱਜ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਬਾਅਦ ਸੰਤ-ਸਿਪਾਹੀ ਈਲੀਟ ਕਾਨਵੈਂਟ ਸਕੂਲ, ਜੰਡਿਆਲਾ ਗੁਰੂ ਵਿੱਚ ਸਾਰਾਗੜ੍ਹੀ ਸਮਾਗਮ ਦੌਰਾਨ ਸ਼ਹੀਦੀ ਗਾਥਾ ਦਾ ਇਤਿਹਾਸਕ ਪਿਛੋਕੜ ਦੱਸਿਆ ਜਾਵੇਗਾ।
ਸੰਸਥਾ ਦੇ ਪ੍ਰਧਾਨ ਬ੍ਰਿਗੇਡੀਅਰ ਜਤਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਸਮਾਗਮਾਂ ਬਾਅਦ ਬ੍ਰਿਟਿਸ਼ ਵਫਦ ਚੰਡੀਗੜ੍ਹ ਚਲ ਰਹੇ 10ਵੇਂ ਮਿਲਟਰੀ ਲਿਟਰੇਚਰ ਫੇਸਟਿਵਲ ਸ਼ਮੂਲੀਅਤ ਕਰੇਗਾ। ਡਾਕਟਰ ਜੋਸਨ ਅਨੁਸਾਰ ਮੇਜਰ ਜਨਰਲ ਜੌਨ ਕੈਂਡਲ ਜੋ ਕਿ ਫੀਲਡ ਫੋਰਸ ਬ੍ਰਿਟਿਸ਼ ਆਰਮੀ ਦਾ ਮੋਜੂਦਾ
ਡਿਪਟੀ ਕਮਾਂਡਰ ਹਨ ਉਹ 14 ਨਵੰਬਰ ਨੂੰ ਚੰਡੀਗੜ੍ਹ ਵਿੱਚ
ਯੂਕਰੇਨ-ਰੂਸ ਜੰਗ ਨਾਲ ਸਬੰਧਿਤ ਪੈਨਲ ਵਿਚਾਰ ਗੋਸ਼ਟੀ ਵਿੱਚ ਅਹਿਮ ਜਾਣਕਾਰੀ ਦੇਣਗੇ।
Share this content:



Post Comment