Loading Now

ਨਿਰਮਲ ਸਿੱਧੂ ਦੇ ਗੀਤਾਂ ਦੀ ਕਿਤਾਬ “ਗੀਤ ਵੀ ਬੋਲਦੇ ਨੇ” ਦਾ ਲੋਕ ਅਰਪਣ 

ਨਿਰਮਲ ਸਿੱਧੂ ਦੇ ਗੀਤਾਂ ਦੀ ਕਿਤਾਬ “ਗੀਤ ਵੀ ਬੋਲਦੇ ਨੇ” ਦਾ ਲੋਕ ਅਰਪਣ 

IMG-20261111-WA0040-300x122 ਨਿਰਮਲ ਸਿੱਧੂ ਦੇ ਗੀਤਾਂ ਦੀ ਕਿਤਾਬ "ਗੀਤ ਵੀ ਬੋਲਦੇ ਨੇ" ਦਾ ਲੋਕ ਅਰਪਣ 

ਜਲੰਧਰ:ਇਕ ਹਰਮਨ ਪਿਆਰੇ ਗਾਇਕ ਵਜੋਂ ਆਪਣੀ ਖੂਬਸੂਰਤ ਪਛਾਣ ਬਣਾ ਚੁੱਕੇ ਨਿਰਮਲ ਸਿੱਧੂ ਦੇ ਲਿਖੇ ਹੋਏ ਲੋਕ ਪ੍ਰਿਅ ਗੀਤਾਂ ਦੀ ਕਿਤਾਬ “ਗੀਤ ਵੀ ਬੋਲਦੇ ਨੇ” ਦਾ ਅੱਜ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਲੋਕਾਂ ਅਰਪਣ ਕੀਤਾ ਗਿਆ।

ਲੋਕ ਮੰਚ ਪੰਜਾਬ ਵੱਲੋਂ ਕੀਤੇ ਗਏ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਦੀਪਕ ਬਾਲੀ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਉੱਘੇ ਪੱਤਰਕਾਰ ਤੇ ਗਲਪਕਾਰ ਕੁਲਦੀਪ ਸਿੰਘ ਬੇਦੀ ,ਉੱਘੇ ਗੀਤਕਾਰ ਵਿਜੇ ਧੰਮੀ, ਉਘੇ ਗਾਇਕ ਐਚ ਐਸ ਭਜਨ, ਅਤੇ ਡਾਕਟਰ ਲਖਵਿੰਦਰ ਸਿੰਘ ਜੌਹਲ ਸ਼ਾਮਿਲ ਸਨ। ਲੋਕ ਮੰਚ ਪੰਜਾਬ ਦੇ ਪ੍ਰਧਾਨ ਡਾਕਟਰ ਲਖਵਿੰਦਰ ਸਿੰਘ ਜੌਹਲ ਨੇ ਆਪਣੇ ਆਰੰਭਕ ਸ਼ਬਦਾਂ ਵਿੱਚ ਕਿਹਾ ਕਿ ਨਿਰਮਲ ਸਿੱਧੂ ਨੇ ਹਮੇਸ਼ਾ ਪੰਜਾਬੀ ਬੋਲੀ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਸਮਾਜ ਨੂੰ ਪ੍ਰਫੁੱਲਤ ਕਰਨ ਵਾਲੇ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਹੀ ਗਾਏ ਅਤੇ ਲਿਖੇ ਹਨ। ਜਿਸ ਕਰਕੇ ਸਮੁੱਚਾ ਪੰਜਾਬੀ ਸਮਾਜ ਇਹਨਾਂ ਦਾ ਰਿਣੀ ਹੈ।

ਕੁਲਦੀਪ ਸਿੰਘ ਬੇਦੀ ਨੇ ਆਪਣੇ ਸੰਬੋਧਨ ਵਿੱਚ ਕਈ ਮੁੱਲਵਾਨ ਸੁਝਾਅ ਦਿੱਤੇ ।

IMG-20261111-WA0041-195x300 ਨਿਰਮਲ ਸਿੱਧੂ ਦੇ ਗੀਤਾਂ ਦੀ ਕਿਤਾਬ "ਗੀਤ ਵੀ ਬੋਲਦੇ ਨੇ" ਦਾ ਲੋਕ ਅਰਪਣ 

ਨਿਰਮਲ ਸਿੱਧੂ ਨਾਲ ਆਪਣੇ ਸੰਬੰਧਾਂ ਦਾ ਜ਼ਿਕਰ ਕਰਦੇ ਹੋਏ ਦੀਪਕ ਬਾਲੀ ਨੇ ਉਸਨੂੰ ਇੱਕ ਖੂਬਸੂਰਤ ਸ਼ਖਸੀਅਤ ਸਿੱਖਿਅਤ ਸੰਗੀਤਕਾਰ ਅਤੇ ਸੁਰੀਲਾ ਗਾਇਕ ਕਿਹਾ। ਉਹਨਾਂ ਕਿਹਾ ਕਿ ਨਿਰਮਲ ਨੇ ਆਪਣੀ ਸਖਤ ਮਿਹਨਤ ਅਤੇ ਲਿਆਕਤ ਨਾਲ ਉੱਚ ਸਫਲਤਾਵਾਂ ਪਾਈਆਂ ਹਨ ਅਤੇ ਦੇਸ਼ ਵਿਦੇਸ਼ ਵਿੱਚ ਨਾਮਣਾ ਖੱਟਿਆ ਹੈ।

ਵਿਜੈ ਧੰਮੀ ਨੇ ਨਿਰਮਲ ਸਿੱਧੂ ਨੂੰ ਇੱਕ ਸ਼ਾਲੀਨ ਅਤੇ ਸੁਹਿਰਦ ਇਨਸਾਨ ਦੱਸਦਿਆਂ ਉਸ ਦੀ ਇਸ ਨਵੀਂ ਸਫਲਤਾ ਉੱਤੇ ਮੁਬਾਰਕਬਾਦ ਦਿੱਤੀ।

ਨਿਰਮਲ ਸਿੱਧੂ ਨੇ ਦੂਰਦਰਸ਼ਨ ਜਲੰਧਰ ਅਤੇ ਸੰਗੀਤ ਕਰਮੀਆਂ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਸਭ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪਹਿਲਾਂ ਤੋਂ ਵੀ ਵਧੇਰੇ ਤਨਦੇਹੀ ਨਾਲ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਪੰਜਾਬੀ ਸਮਾਜ ਦੀ ਸੇਵਾ ਕਰਦੇ ਰਹਿਣਗੇ।

Share this content:

Post Comment