Loading Now

ਸ਼ਹੀਦੇ-ਆਜ਼ਮ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਲੱਡ ਬੈਂਕ ਵਿਖੇ ਖ਼ੂਨਦਾਨ ਕੈਂਪ ਲਗਾਇਆ

ਸ਼ਹੀਦੇ-ਆਜ਼ਮ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਲੱਡ ਬੈਂਕ ਵਿਖੇ ਖ਼ੂਨਦਾਨ ਕੈਂਪ ਲਗਾਇਆ

photo24-march-1024x484 ਸ਼ਹੀਦੇ-ਆਜ਼ਮ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਲੱਡ ਬੈਂਕ ਵਿਖੇ ਖ਼ੂਨਦਾਨ ਕੈਂਪ ਲਗਾਇਆ
ਸ਼ਹੀਦੇ-ਆਜ਼ਮ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਡਾ: ਰਾਜਕੁਮਾਰ ਚੱਬੇਵਾਲ ਅਤੇ ਨਾਲ ਖੜੇ ਹਨ ਕੇ.ਕੇ. ਸਰਦਾਨਾ, ਜੋਗਿੰਦਰ ਸਿੰਘ ਮਾਨ, ਰਾਮਪਾਲ ਉੱਪਲ ਅਤੇ ਹੋਰ ।

-ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ- ਡਾ. ਚੱਬੇਵਾਲ

ਫਗਵਾੜਾ, 24 ਮਾਰਚ  (  ਏ.ਡੀ.ਪੀ. ਨਿਊਜ਼     ) ਬਲੱਡ ਬੈਂਕ, ਫਗਵਾੜਾ ਵਿਖੇ ਸ਼ਹੀਦੇ-ਆਜ਼ਮ ਸ. ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ ਦੇ 95 ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ ਦਾ ਆਰੰਭ ਕਰਦਿਆਂ ਡਾ. ਰਾਜਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ, ਅਤੇ ਮੌਜੂਦਾ ਭਗਵੰਤ ਮਾਨ ਸਰਕਾਰ, ਉਹਨਾਂ ਦੇ ਪੂਰਨਿਆਂ  ‘ਤੇ ਚੱਲਕੇ ਲੋਕਾਂ ਦੀ ਸੇਵਾ ਲਈ ਕੰਮ ਕਰ ਰਹੀ ਹੈ । ਉਹਨਾਂ ਕਿਹਾ ਕਿ ਸ਼ਹੀਦੇ-ਆਜ਼ਮ ਭਗਤ ਸਿੰਘ ਛੋਟੀ ਉਮਰ ‘ਚ ਸ਼ਹਾਦਤ ਪ੍ਰਾਪਤ ਕਰ ਗਏ ਅਤੇ 95 ਸਾਲ ਬਾਅਦ ਵੀ ਉਹ ਪੰਜਾਬ ਦੇ ਲੋਕਾਂ ਦੇ ਆਦਰਸ਼ ਹਨ ।

ਇਸ ਸਮੇਂ ਬੋਲਦਿਆਂ ਕੇ.ਕੇ. ਸਰਦਾਨਾ ਚੇਅਰਮੈਨ ਬਲੱਡ ਡੋਨਰਜ਼ ਕੌਂਸਲ,ਬਲੱਡ ਸੈਂਟਰ, ਫਗਵਾੜਾ ਨੇ ਕਿਹਾ ਕਿ ਸ਼ਹੀਦੇ-ਆਜ਼ਮ ਭਗਤ ਸਿੰਘ ਦੀ ਕੁਰਬਾਨੀ ਅਦੁੱਤੀ ਹੈ ਅਤੇ ਸ਼ਹੀਦਾਂ ਦੀ ਦੇਸ਼ ਨੂੰ ਵੱਡੀ ਦੇਣ ਹੈ । ਇਸ ਬਲੱਡ ਕੈਂਪ ਵਿੱਚ 68 ਵਲੰਟੀਅਰਾਂ ਨੇ ਖ਼ੂਨ ਦਾਨ ਦਿੱਤਾ । ਇਸ ਸਮੇਂ ਹੋਰਨਾਂ ਤੋਂ ਬਿਨਾਂ  ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ, ਰਾਮਪਾਲ ਉੱਪਲ ਮੇਅਰ ਨਗਰ ਨਿਗਮ, ਮਲਕੀਅਤ ਸਿੰਘ ਰਗਬੋਤਰਾ ਪ੍ਰਧਾਨ, ਹਰਬੰਸ ਲਾਲ ਮੀਤ ਪ੍ਰਧਾਨ, ਡਾ: ਮਨੋਹਰ ਲਾਲ ਬਾਂਸਲ ਬੀ.ਟੀ.ਓ., ਤਰਨਜੀਤ ਸਿੰਘ ਕਿੰਨੜਾ, ਤਵਿੰਦਰ ਰਾਮ ਚੇਅਰਮੈਨ ਮਾਰਕੀਟ ਕਮੇਟੀ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਠਾਕੁਰ ਦਾਸ ਚਾਵਲਾ ਆਦਿ ਹਾਜ਼ਰ ਸਨ । ਇਸ ਕੈਂਪ ਵਿੱਚ ਸ਼ਹਿਰ ਦੀਆਂ ਵੱਖੋ-ਵੱਖਰੀਆਂ ਸਮਾਜਿਕ ਸੰਸਥਾਵਾ ਨੇ ਆਪਣੇ ਵੱਲੋਂ ਵਲੰਟੀਅਰ ਭੇਜ ਕੇ ਭਰਪੂਰ ਸਹਿਯੋਗ ਦਿੱਤਾ। ਇਸ ਸਮੇਂ ਡਾ: ਰਾਜਕੁਮਾਰ ਚੱਬੇਵਾਲ ਨੇ ਬਲੱਡ ਕੁਲੈਕਸ਼ਨ ਵੈਨ ਦੇਣ ਲਈ ਆਪਣੇ ਐਮ.ਪੀ. ਲੈਡ ਫੰਡ ਵਿੱਚੋਂ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

 

Share this content:

Post Comment