Loading Now

ਸਮਝੌਤੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਡਿੱਗੀਆਂ

ਸਮਝੌਤੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਡਿੱਗੀਆਂ

ਚੰਡੀਗੜ੍ਹ, 16 ਜੂਨ – ਅਮਰੀਕਾ ਅਤੇ ਇਰਾਨ ਵਿਚਾਲੇ ਜੰਗ ਖ਼ਤਮ ਕਰਨ ਲਈ ਹੋਏ ਇਤਿਹਾਸਕ ਸਮਝੌਤੇ ਤੋਂ ਬਾਅਦ ਸੋਮਵਾਰ ਨੂੰ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਵਿੱਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ। ਇਸ ਸ਼ਾਂਤੀ ਸਮਝੌਤੇ ਦੀ ਖ਼ਬਰ ਆਉਂਦੇ ਹੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ (ਕਰੂਡ ਆਇਲ) ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਬਰੈਂਟ ਕਰੂਡ ਆਇਲ ਦੀ ਕੀਮਤ 4.8 ਫੀਸਦੀ ਡਿੱਗ ਕੇ 83.18 ਡਾਲਰ ਪ੍ਰਤੀ ਬੈਰਲ ‘ਤੇ ਆ ਗਈ ਹੈ, ਜਦੋਂ ਕਿ ਕੁਝ ਹਫ਼ਤੇ ਪਹਿਲਾਂ ਇਹ 100 ਡਾਲਰ ਦੇ ਨੇੜੇ ਪਹੁੰਚ ਚੁੱਕੀ ਸੀ ਅਤੇ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਇਸ ਦੀ ਕੀਮਤ 70 ਡਾਲਰ ਦੇ ਆਸ-ਪਾਸ ਸੀ।

ਇਸ ਸਮਝੌਤੇ ਦਾ ਸਭ ਤੋਂ ਸਿੱਧਾ ਅਤੇ ਹਾਂਪੱਖੀ ਅਸਰ ਅਮਰੀਕੀ ਸ਼ੇਅਰ ਬਾਜ਼ਾਰ ‘ਵਾਲ ਸਟਰੀਟ’ ‘ਤੇ ਦੇਖਣ ਨੂੰ ਮਿਲਿਆ। ਸੋਮਵਾਰ ਨੂੰ ਡਾਉ ਜੋਨਸ ਇੰਡਸਟਰੀਅਲ ਐਵਰੇਜ ਲਗਪਗ 650 ਅੰਕਾਂ ਦੇ ਵਾਧੇ ਨਾਲ ਕਾਰੋਬਾਰ ਕਰਦਾ ਨਜ਼ਰ ਆਇਆ, ਜਦੋਂ ਕਿ S&P 500 ਇੰਡੈਕਸ ਵਿੱਚ 1.5 ਫੀਸਦੀ ਅਤੇ ਨੈਸਡੈਕ ਵਿੱਚ 2.3 ਫੀਸਦੀ ਦਾ ਉਛਾਲ ਆਇਆ। ਤੇਲ ਦੀਆਂ ਕੀਮਤਾਂ ਘਟਣ ਨਾਲ ਉਨ੍ਹਾਂ ਕੰਪਨੀਆਂ ਦੇ ਸ਼ੇਅਰਾਂ ਨੂੰ ਸਭ ਤੋਂ ਵੱਧ ਫਾਇਦਾ ਹੋਇਆ ਹੈ ਜਿਨ੍ਹਾਂ ਦਾ ਬਾਲਣ ਦਾ ਖਰਚਾ ਬਹੁਤ ਜ਼ਿਆਦਾ ਹੁੰਦਾ ਹੈ।

Share this content:

Post Comment