Loading Now

ਸਕੂਲ ’ਚ ਅਹੁਦਾ ਸੰਭਾਲਣ ਪੁੱਜੀ ਪ੍ਰਿੰਸੀਪਲ ਨੂੰ ਪਿੰਡ ਵਾਸੀਆਂ ਨੇ ਪੁੱਠੇ ਪੈਰੀ ਮੋੜਿਆ

ਸਕੂਲ ’ਚ ਅਹੁਦਾ ਸੰਭਾਲਣ ਪੁੱਜੀ ਪ੍ਰਿੰਸੀਪਲ ਨੂੰ ਪਿੰਡ ਵਾਸੀਆਂ ਨੇ ਪੁੱਠੇ ਪੈਰੀ ਮੋੜਿਆ

ਸਮਾਣਾ, 10 ਜੂਨ – ਸੀਨੀਅਰ ਸੈਕੰਡਰੀ ਸਕੂਲ ਕੁਲਾਰਾਂ ਵਿੱਚ ਅਹੁਦਾ ਸੰਭਾਲਣ ਪਹੁੰਚੀ ਸਕੂਲ ਪ੍ਰਿੰਸੀਪਲ ਨੂੰ ਪਿੰਡ ਵਾਸੀਆਂ ਨੇ ਅਹੁਦਾ ਨਹੀਂ ਸੰਭਾਲਣ ਦਿੱਤਾ, ਜਿਸ ਕਾਰਨ ਪ੍ਰਿੰਸੀਪਲ ਹਰਜੋਤ ਕੌਰ ਨੂੰ ਪਰਤਨਾ ਪਿਆ। ਹਰਜੋਤ ਕੌਰ ਪਹਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਣਾ ਵਿਖੇ ਪ੍ਰਿੰਸੀਪਲ ਸਨ, ਜਿਨ੍ਹਾਂ ਦੀ ਬੀਤੇ ਦਿਨੀਂ ਸਮਾਣਾ ਤੋਂ ਕੁਲਾਰਾਂ ਸਕੂਲ ਵਿਖੇ ਬਦਲੀ ਕਰ ਦਿੱਤਾ ਗਈ ਸੀ। ਪਿੰਡ ਕੁਲਾਰਾਂ ਅਤੇ ਪਿੰਡ ਗੋਬਿੰਦਨਗਰ ਕੁਲਾਰਾਂ ਦੀ ਪੰਚਾਇਤ ਨੇ ਇਸ ਸਬੰਧੀ ਮਤਾ ਪਾ ਕੇ ਸੂਬੇ ਦੇ ਸਿੱਖਿਆ ਮੰਤਰੀ ਨੂੰ ਭੇਜ ਦਿੱਤਾ ਹੈ ਤੇ ਪ੍ਰਿੰਸੀਪਲ ਦੀ ਬਦਲੀ ਕਿਸੇ ਹੋਰ ਸਟੇਸ਼ਨ ’ਤੇ ਕਰਨ ਦੀ ਮੰਗ ਕੀਤੀ ਹੈ।

ਇਸ ਸਬੰਧੀ ਪਿੰਡ ਕੁਲਾਰਾਂ ਦੀ ਸਰਪੰਚ ਦਰਸ਼ਨਾ ਦੇਵੀ ਅਤੇ ਗੋਬਿੰਦ ਨਗਰ ਕੁਲਾਰਾਂ ਦੇ ਸਰਪੰਚ ਦਰਸ਼ਨ ਸਿੰਘ ਨੇ ਦੱਸਿਆ ਕਿ ਪਿੰਡ ਦੇ ਕਈ ਬੱਚੇ ਸਮਾਣਾ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਹਨ, ਜੋ ਅਕਸਰ ਆਪਣੇ ਮਾਪਿਆਂ ਨੂੰ ਦੱਸਦੇ ਹਨ ਕਿ ਪ੍ਰਿੰਸੀਪਲ ਦਾ ਰਵੱਈਆ ਬੱਚਿਆਂ ਤੇ ਅਧਿਆਪਕਾਂ ਨਾਲ ਵਧੀਆ ਨਹੀਂ, ਜਿਸ ਕਾਰਨ ਸਕੂਲ ਵਿਚ ਹਰ ਸਮੇਂ ਤਣਾਅ ਰਹਿੰਦਾ ਹੈ। ਪਿੰਡ ਵਾਸੀਆਂ ਦੀ ਮੰਗ ’ਤੇ ਪੰਚਾਇਤ ਨੇ ਉਨ੍ਹਾਂ ਨੂੰ ਅਹੁਦਾ ਸੰਭਾਲਣ ਤੋਂ ਰੋਕਿਆ ਹੈ ਤੇ ਸਿੱਖਿਆ ਮੰਤਰੀ ਨੂੰ ਮਤਾ ਪਾ ਕੇ ਵੀ ਭੇਜਿਆ ਹੈ ਕਿ ਹਰਜੋਤ ਕੌਰ ਦਾ ਤਬਾਦਲਾ ਕਿਸੇ ਹੋਰ ਸਟੇਸ਼ਨ ਤੇ ਕਰ ਦਿੱਤਾ ਜਾਵੇ।

ਮੇਰਾ ਚੰਗੇ ਕੰਮ ਤੋਂ ਈਰਖਾ ਕਰਨ ਵਾਲੇ ਕਰ ਰਹੇ ਨੇ ਕੂੜ ਪ੍ਰਚਾਰ: ਪ੍ਰਿੰਸੀਪਲ

ਪ੍ਰਿੰਸੀਪਲ ਹਰਜੋਤ ਕੌਰ ਨੇ ਕਿਹਾ ਕਿ ਉਨ੍ਹਾਂ ਸਮਾਣਾ ਸਕੂਲ ਵਿਖੇ ਬਤੌਰ ਪ੍ਰਿੰਸੀਪਲ ਬਹੁਤ ਵਧੀਆ ਕੰਮ ਕੀਤਾ ਹੈ, ਜਿਸ ਕਾਰਨ ਸਕੂਲ ਵਿਚ ਬੱਚਿਆਂ ਦੀ ਗਿਣਤੀ ਵੀ ਕਾਫ਼ੀ ਵਧੀ। ਸਕੂਲ ਦੇ ਹੀ ਕੁਝ ਕੰਮ ਤੋਂ ਟਾਲਾ ਵੱਟਣ ਵਾਲੇ ਕਰਮਚਾਰੀਆਂ ਵੱਲੋਂ ਸਕੂਲ ਦੀ ਤਰੱਕੀ ਬਰਦਾਸ਼ਤ ਨਹੀਂ ਹੋਈ ਤੇ ਉਹ ਮੇਰੇ ਖਿ਼ਲਾਫ਼ ਕੂੜ ਪ੍ਰਚਾਰ ਕਰਦੇ ਰਹੇ। ਇਸ ਸਬੰਧੀ ਉਨ੍ਹਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਜਾਣਕਾਰੀ ਦੇ ਦਿੱਤੀ ਹੈ।

Share this content:

Post Comment