ਬਾਣੀ ਵਿਚਾਰ ਚੇਤਨਾ ਮੰਚ ਨੇ ਪੁਰਸਕਾਰਾਂ ਲਈ ਕਿਤਾਬਾਂ ਮੰਗੀਆਂ
ਪਟਿਆਲਾ, 10 ਜੂਨ – ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਵੱਲੋਂ ਪੁਰਸਕਾਰ ਦੇਣ ਲਈ ‘ਦਲਿਤ ਸਾਹਿਤ’ ਦੀਆਂ ਕਿਤਾਬਾਂ ਦੀ ਮੰਗ ਕੀਤੀ ਗਈ ਹੈ। ਮੰਚ ਵੱਲੋਂ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਪੰਜਾਬੀ ਵਿਚ ਦਲਿਤ ਸਾਹਿਤ ਦੀਆਂ ਛਪ ਰਹੀਆਂ ਕਿਤਾਬਾਂ ’ਤੇ ਪੁਰਸਕਾਰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਮੰਚ ਦੀ ਮੀਟਿੰਗ ਵਿਚ ਮੰਚ ਦੇ ਮੁੱਖ ਸਰਪ੍ਰਸਤ ਜੀਐੱਮ ਬਲਵਿੰਦਰ ਸਿੰਘ ਜਾਤੀਵਾਲ, ਮੰਚ ਤੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਅਕੀਦਾ, ਮੰਚ ਤੇ ਸੀਨੀਅਰ ਮੀਤ ਪ੍ਰਧਾਨ ਡਾ. ਗੁਰਮੀਤ ਸਿੰਘ ਕੱਲਰ ਮਾਜਰੀ, ਜਗਦੀਸ਼ ਲਾਲ ਬੱਧਣ ਹੁਸ਼ਿਆਰਪੁਰ ਆਗੂ ਹਾਜ਼ਰ ਹੋਏ।
ਇਸ ਤਹਿਤ ਫ਼ੈਸਲਾ ਕੀਤਾ ਗਿਆ ਕਿ ਵਾਰਤਕ ਵਿਚ ਗਿਆਨੀ ਦਿੱਤ ਸਿੰਘ ਐਵਾਰਡ, ਪੱਤਰਕਾਰੀ ਲਈ ਸੁੰਦਰ ਸਿੰਘ ਲਾਇਲਪੁਰੀ ਐਵਾਰਡ, ਕਵਿਤਾ ਲਈ ਲਾਲ ਸਿੰਘ ਦਿਲ ਐਵਾਰਡ, ਕਹਾਣੀ ਲਈ ਪ੍ਰੇਮ ਗੋਰਖੀ ਐਵਾਰਡ, ਨਾਟਕ ਲਈ ਡਾ. ਚਰਨ ਦਾਸ ਸਿੱਧੂ ਐਵਾਰਡ, ਨਾਵਲ ਲਈ ਡਾ. ਗੁਰਚਰਨ ਸਿੰਘ ਰਾਓ ਐਵਾਰਡ, ਗੀਤਕਾਰ ਤੇ ਕਿੱਸਾ ਕਾਵਿ ਲਈ ਦਯਾ ਸਿੰਘ ਆਰਿਫ਼ ਐਵਾਰਡ ਦਿੱਤੇ ਜਾਣਗੇ। ਇਹ ਐਵਾਰਡ 1 ਅਪਰੈਲ 2022 ਤੋਂ 31 ਮਾਰਚ 2026 ਤੱਕ ਛਪੀਆਂ ਕਿਤਾਬਾਂ ਨੂੰ ਦਿੱਤੇ ਜਾਣਗੇ। ਸਬੰਧਤ ਲੇਖਕ ਆਪਣੀਆਂ ਕਿਤਾਬਾਂ 31 ਜੁਲਾਈ ਤੱਕ 49 ਐੱਫ਼ ਰਣਜੀਤ ਨਗਰ ਸਿਊਣਾ ਰੋਡ ਪਟਿਆਲਾ ਦੇ ਪਤੇ ’ਤੇ ਭੇਜ ਸਕਦੇ ਹਨ।
Share this content:



Post Comment