ਵੈਭਵ ਸੂਰਿਆਵੰਸ਼ੀ ਨੂੰ ਟੀਮ ਇੰਡੀਆ ਦੀ ਨੰਬਰ 3 ਜਰਸੀ ਮਿਲੀ
ਨਵੀਂ ਦਿੱਲੀ, 23 ਜੂਨ – 15 ਸਾਲ ਦਾ ਵੈਭਵ ਸੂਰਿਆਵੰਸ਼ੀ ਮੰਗਲਵਾਰ ਨੂੰ ਟੀਮ ਇੰਡੀਆ ਦੀ ਸੀਨੀਅਰ ਟੀਮ ਨਾਲ ਆਇਰਲੈਂਡ ਅਤੇ ਇੰਗਲੈਂਡ ਦੌਰੇ ਲਈ ਰਵਾਨਾ ਹੋ ਗਿਆ ਹੈ। ਉੱਥੇ ਪਹੁੰਚਣ ‘ਤੇ ਬੀਸੀਸੀਆਈ ਨੇ ਉਸਨੂੰ ਉਸਦੇ ਹੋਟਲ ਵਿੱਚ ਨੰਬਰ 3 ਜਰਸੀ ਭੇਜੀ, ਜਿਸਨੂੰ ਸੂਰਿਆਵੰਸ਼ੀ ਲੰਬੇ ਸਮੇਂ ਤੱਕ ਵੇਖਦਾ ਰਿਹਾ। ਸੂਰਿਆਵੰਸ਼ੀ ਨੂੰ ਭਾਰਤੀ ਟੀਮ ਦੇ ਥ੍ਰੋਡਾਊਨ ਮਾਹਰ ਰਘੂ ਨੇ ਜਰਸੀ ਸੌਂਪੀ। ਸੂਰਿਆਵੰਸ਼ੀ ਨੇ ਪਹਿਲਾਂ ਰਘੂ ਦੇ ਪੈਰ ਛੂਹੇ ਅਤੇ ਉਸਨੂੰ ਮੱਥਾ ਟੇਕਿਆ, ਫਿਰ ਜਰਸੀ ਸਵੀਕਾਰ ਕੀਤੀ। ਇਸ ਯਾਦਗਾਰ ਪਲ ਨੂੰ ਕੈਮਰੇ ਵਿੱਚ ਰਿਕਾਰਡ ਕੀਤਾ ਗਿਆ। ਸੂਰਿਆਵੰਸ਼ੀ ਨੇ ਕਿਹਾ, “ਅੱਜ ਉਹ ਸੁਪਨਾ ਸੱਚ ਹੋ ਗਿਆ ਹੈ।” ਇਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਜਿਸ ਸੁਪਨੇ ਨੂੰ ਪੂਰਾ ਕਰਨ ਲਈ ਜਦ ਮੈਂ ਪਹਿਲੀ ਵਾਰ ਬੱਲਾ ਫੜ ਕੇ ਮੈਦਾਨ ਵਿੱਚ ਕਦਮ ਰੱਖਿਆ ਸੀ, ਅੱਜ ਉਹ ਸੁਪਨਾ ਸੱਚ ਹੋ ਗਿਆ ਹੈ। ਇਹ ਮੇਰੇ ਕਰੀਅਰ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਕਦਮ ਹੈ, ਅਤੇ ਇਸ ਭਾਵਨਾ ਨੂੰ ਬਿਆਨ ਕਰਨਾ ਅਸੰਭਵ ਹੈ।
Share this content:



Post Comment