Loading Now

ਯੂਰਪ ਵਿਚ ਗਰਮੀ ਦਾ ਕਹਿਰ, ਫਰਾਂਸ ਵਿੱਚ ਦੋ ਬੱਚਿਆਂ ਸਣੇ 18 ਮੌਤਾਂ

ਯੂਰਪ ਵਿਚ ਗਰਮੀ ਦਾ ਕਹਿਰ, ਫਰਾਂਸ ਵਿੱਚ ਦੋ ਬੱਚਿਆਂ ਸਣੇ 18 ਮੌਤਾਂ

ਫਰਾਂਸ, 23 ਜੂਨ – ਯੂਰਪ ਦੇ ਕਈ ਦੇਸ਼ ਇਸ ਸਮੇਂ ਭਿਆਨਕ ਗਰਮੀ ਦੀ ਲਪੇਟ ਵਿੱਚ ਹਨ। ਫਰਾਂਸ ਵਿੱਚ ਦੋ ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਸ਼ਹਿਰਾਂ ਵਿੱਚ ਤਾਪਮਾਨ ਦੇ ਪੁਰਾਣੇ ਰਿਕਾਰਡ ਟੁੱਟ ਗਏ ਹਨ। ਫਰਾਂਸ ਦੇ ਦੱਖਣ-ਪੂਰਬੀ ਸ਼ਹਿਰ ਕਾਰਪੈਂਟਰਾਸ ਵਿੱਚ ਦੋ ਅਤੇ ਚਾਰ ਸਾਲ ਦੇ ਦੋ ਬੱਚੇ ਕਾਰ ਵਿੱਚ ਬੇਹੋਸ਼ ਮਿਲੇ। ਇਸ ਤੋਂ ਇਲਾਵਾ Bordeaux ਖੇਤਰ ਵਿੱਚ 80 ਤੋਂ 95 ਸਾਲ ਉਮਰ ਦੇ ਤਿੰਨ ਬਜ਼ੁਰਗਾਂ ਦੀ ਗਰਮੀ ਕਾਰਨ ਸਿਹਤ ਵਿਗੜਨ ਨਾਲ ਮੌਤ ਹੋ ਗਈ। ਐਤਵਾਰ ਅਤੇ ਸੋਮਵਾਰ ਦੌਰਾਨ ਤੈਰਾਕੀ ਦੌਰਾਨ ਡੁੱਬਣ ਕਾਰਨ 13 ਹੋਰ ਲੋਕਾਂ ਦੀ ਵੀ ਜਾਨ ਚਲੀ ਗਈ। ਫਰਾਂਸ ਦੇ Bordeaux ਸ਼ਹਿਰ ਵਿੱਚ ਤਾਪਮਾਨ 41.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜੋ ਨਵਾਂ ਰਿਕਾਰਡ ਹੈ। ਪੋਇਟਿਏਰ ਵਿੱਚ 41.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਨੇ 1947 ਦਾ ਰਿਕਾਰਡ ਤੋੜ ਦਿੱਤਾ। ਸਪੇਨ ਦੇ ਸਾਨ ਸੇਬਾਸਤਿਆਨ ਸ਼ਹਿਰ ਵਿੱਚ ਵੀ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਜਤਾਈ ਗਈ ਹੈ।

ਬ੍ਰਿਟੇਨ ਦੇ ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ ਵਿੱਚ ਚਾਰ ਦਿਨਾਂ ਦੀ ਗਰਮੀ ਦੀ ਲਹਿਰ ਦੌਰਾਨ ਤਾਪਮਾਨ 39 ਡਿਗਰੀ ਸੈਲਸੀਅਸ ਤੋਂ ਵੀ ਉੱਪਰ ਜਾ ਸਕਦਾ ਹੈ, ਜਿਸ ਨਾਲ 1957 ਅਤੇ 1976 ਵਿੱਚ ਬਣਿਆ ਜੂਨ ਮਹੀਨੇ ਦਾ ਰਿਕਾਰਡ ਟੁੱਟ ਸਕਦਾ ਹੈ। ਇਟਲੀ ਨੇ 12 ਸ਼ਹਿਰਾਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ। ਟਿਊਰਿਨ ਵਿਚ ਬਿਜਲੀ ਦੀ ਮੰਗ ਵਧਣ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਲੱਗੀ ਹੈ, ਜਿਸ ਨੂੰ ਦੇਖਦਿਆਂ ਵਾਧੂ ਜਨਰੇਟਰ ਲਗਾਏ ਗਏ ਹਨ ਅਤੇ ਕਰਮਚਾਰੀਆਂ ਦੀਆਂ ਡਿਊਟੀਆਂ ਵਧਾ ਦਿੱਤੀਆਂ ਗਈਆਂ ਹਨ। ਬੈਲਜੀਅਮ ਵਿਚ ਵੀ ਗਰਮੀ ਦਾ ਅਸਰ ਜੰਗਲੀ ਜੀਵਾਂ ‘ਤੇ ਪਿਆ ਹੈ। ਟੈਂਪਲੂਕਸ ਸਥਿਤ ਜੰਗਲੀ ਜਾਨਵਰ ਪੁਨਰਵਾਸ ਕੇਂਦਰ ਵਿਚ ਪਿਛਲੇ ਤਿੰਨ ਦਿਨਾਂ ਦੌਰਾਨ 150 ਤੋਂ ਵੱਧ ਪੰਛੀਆਂ ਅਤੇ ਹੋਰ ਜਾਨਵਰਾਂ ਨੂੰ ਲਿਆਂਦਾ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਛੱਤਾਂ ਦਾ ਤਾਪਮਾਨ 50 ਤੋਂ 60 ਡਿਗਰੀ ਸੈਲਸੀਅਸ ਤੱਕ ਪਹੁੰਚ ਰਿਹਾ ਹੈ, ਜਿਸ ਕਾਰਨ ਪੰਛੀ ਆਪਣੇ ਆਲ੍ਹਣਿਆਂ ਤੋਂ ਭੱਜ ਰਹੇ ਹਨ।

Share this content:

Previous post

ਟਰਾਂਸਪੋਰਟ ਮੰਤਰੀ ਵੱਲੋਂ ਮੀਟਿੰਗ ਦਾ ਸੱਦਾ ਮਿਲਣ ਮਗਰੋਂ ਰੋਡਵੇਜ਼ ਤੇ PRTC ਕਾਮਿਆਂ ਦੀ ਤਿੰਨ ਰੋਜ਼ਾ ਹੜਤਾਲ ਮੁਲਤਵੀ

Next post

ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ, ਜੂਨ ਮਹੀਨੇ ਦੀਆਂ ਸ਼ਹਾਦਤਾਂ ਅਤੇ ਪਿਤਾ ਦਿਵਸ ਨੂੰ ਸਮਰਪਿਤ ਰਹੀ

Post Comment