Loading Now

ਮੈਟਰੋ ਸ਼ਹਿਰਾਂ ’ਚ ਲੱਗੀਆਂ iPhone 18 ਖ਼ਰੀਦਣ ਵਾਲਿਆਂ ਦੀ ਲੰਮੀਆਂ ਕਤਾਰਾਂ

ਮੈਟਰੋ ਸ਼ਹਿਰਾਂ ’ਚ ਲੱਗੀਆਂ iPhone 18 ਖ਼ਰੀਦਣ ਵਾਲਿਆਂ ਦੀ ਲੰਮੀਆਂ ਕਤਾਰਾਂ

ਮੁੰਬਈ, 18 ਸਤੰਬਰ –  iPhone 18 ਸੀਰੀਜ਼ ਦੀ ਵਿਕਰੀ ਸ਼ੁਰੂ ਹੁੰਦਿਆਂ ਹੀ ਸ਼ੁੱਕਰਵਾਰ ਨੂੰ ਭਾਰਤ ਦੇ ਵੱਡੇ ਸ਼ਹਿਰਾਂ ਵਿੱਚ ਐਪਲ ਸਟੋਰਾਂ ਦੇ ਬਾਹਰ ਗਾਹਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਨਵੇਂ ਫ਼ੋਨ ਸਭ ਤੋਂ ਪਹਿਲਾਂ ਖ਼ਰੀਦਣ ਲਈ ਲੋਕ ਘੰਟਿਆਂ ਬੱਧੀ ਲਾਈਨਾਂ ਵਿੱਚ ਖੜ੍ਹੇ ਰਹੇ। ਨਵੀਂ ਦਿੱਲੀ ਦੇ ਸਾਕੇਤ ਸਥਿਤ ਸਿਲੈਕਟ ਸਿਟੀਵਾਕ ਮਾਲ ਦੇ ਐਪਲ ਸਟੋਰ ਬਾਹਰ ਆਈਫ਼ੋਨ 18 ਪ੍ਰੋ ਅਤੇ ਆਈਫ਼ੋਨ 18 ਪ੍ਰੋ ਮੈਕਸ ਖ਼ਰੀਦਣ ਲਈ ਲੋਕਾਂ ਦੀਆਂ ਕਤਾਰਾਂ ਲੱਗੀਆਂ ਹੋਇਆ ਸੀ। ਸਟੋਰ ਖੁੱਲ੍ਹਣ ’ਤੇ ਸਟਾਫ਼ ਨੇ ਤਾੜੀਆਂ ਵਜਾ ਕੇ ਗਾਹਕਾਂ ਦਾ ਸਵਾਗਤ ਕੀਤਾ। ਫ਼ੋਨ ਖ਼ਰੀਦਣ ਆਏ ਇੱਕ ਗਾਹਕ ਨੇ ਦੱਸਿਆ ਕਿ ਉਹ ਆਪਣੇ ਪੁਰਾਣੇ ਆਈਫ਼ੋਨ 15 ਪਲੱਸ ਨੂੰ ਅਪਗ੍ਰੇਡ ਕਰ ਰਿਹਾ ਹੈ ਕਿਉਂਕਿ ਨਵੇਂ ਮਾਡਲ ਵਿੱਚ ਬਿਹਤਰ ਫ਼ੀਚਰਜ਼ ਅਤੇ ਵਧੀਆ ਪਰਫ਼ਾਰਮੈਂਸ ਹੈ।

ਮੁੰਬਈ: ਬਾਂਦਰਾ ਕੁਰਲਾ ਕੰਪਲੈਕਸ (BKC) ਸਥਿਤ ਐਪਲ ਸਟੋਰ ’ਚ ਵੀ ਭਾਰੀ ਭੀੜ ਜੁੜੀ। ਲਗਪਗ 10 ਤੋਂ 12 ਘੰਟੇ ਇੰਤਜ਼ਾਰ ਕਰਨ ਵਾਲੇ ਇੱਕ ਗਾਹਕ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਫ਼ੋਨ ਖ਼ਰੀਦਣਾ ਹੀ ਉਸ ਦਾ ਮਕਸਦ ਸੀ।

ਬੰਗਲੁਰੂ ਅਤੇ ਨੋਇਡਾ: ਬੰਗਲੁਰੂ ਦੇ ਫ਼ੀਨਿਕਸ ਮਾਲ ਆਫ਼ ਏਸ਼ੀਆ ਅਤੇ ਨੋਇਡਾ ਦੇ ਡੀਐੱਲਐੱਫ਼ ਮਾਲ ਸਥਿਤ ਐਪਲ ਸਟੋਰਾਂ ਦੇ ਬਾਹਰ ਵੀ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ, ਜਿੱਥੇ ਗਾਹਕਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ।

Share this content:

Post Comment