Loading Now

ਮੇਰੇ ਵਤਨੋਂ ਇਨਸਾਨੀ ਮੰਜ਼ਰਨਾਮਾ

ਮੇਰੇ ਵਤਨੋਂ ਇਨਸਾਨੀ ਮੰਜ਼ਰਨਾਮਾ

*ਤੁਰਕੀ ਕਵੀ ਨਾਜ਼ਮ ਹਿਕਮਤ ਦੀ ਸਮੁੱਚੀ ਸ਼ਾਇਰੀ ਪੰਜਾਬੀ ਅਨੁਵਾਦ

ਤੁਰਕੀ ਦੇ ਬੁਲੰਦ ਕਵੀ ਨਾਜ਼ਮ ਹਿਕਮਤ ਦੀ ਕਵਿਤਾ ਦਾ ਪੰਜਾਬੀ ਵਿੱਚ ਪਹਿਲਾ ਅਨੁਵਾਦ ਮੈਂ 1972 ਵਿੱਚ ਪੜ੍ਹਿਆ ਸੀ। ਉਦੋਂ ਅਫਰੀਕਾ ਵੱਸਦੇ ਪੰਜਾਬੀ ਕਹਾਣੀਕਾਰ ਮਹਿਰਮਯਾਰ ਨੇ ਕੀਤਾ ਸੀ ਇਹ ਅਨੁਵਾਦ। ਛਪਿਆ ਪਹਿਲਾਂ ਸੀ ਪਰ ਮੇਰੇ ਹੱਥ ਮਗਰੋਂ ਲੱਗਾ। ਫਿਰ ਕੁਝ ਟੁੱਟਵੀਆਂ ਕਵਿਤਾਵਾਂ ਆਰਸੀ, ਪ੍ਰੀਤਲੜੀ ਤੇ ਹੋਰ ਸਾਹਿੱਤਕ ਮੈਗਜ਼ੀਨਜ਼ ਵਿੱਚ ਪੜ੍ਹੀਆਂ। ਹਰਭਜਨ ਸਿੰਘ ਹੁੰਦਲ ਨੇ ਵੀ ਚੋਣਵੀਆਂ ਕਵਿਤਾਵਾਂ ਦਾ ਅਨੁਵਾਦ ਕਰਕੇ ਛਾਪਿਆ।
ਹੁਣ ਅਚਨਚੇਤ ਮਿਲੀ ਹੈ ਸਤਪਾਲ ਦੀ ਅਨੁਵਾਦ ਕੀਤੀ ਮੰਜ਼ਰਨਾਮਾ।

624 ਪੰਨਿਆਂ ਦੀ ਇਹ ਕਿਤਾਬ ਬਹੁਤ ਸੁੰਦਰ ਅੰਦਾਜ਼ ਵਿੱਚ ਛਪੀ ਹੈ। ਪ੍ਰਕਾਸ਼ਕ “ਕਥੋ ਪ੍ਰਕਾਸ਼ਨ, ਪਿੰਡ ਰੰਡਿਆਲਾ (ਮੋਗਾ) “ ਹੈ। ਇਸ ਕਿਤਾਬ ਦੀ ਨਿਵੇਕਲੀ ਪ੍ਰਾਪਤੀ ਇਹ ਹੈ ਕਿ ਇਹ ਤੁਰਕੀ ਤੇ ਅੰਗਰੇਜ਼ੀ ਵਿੱਚੋਂ ਅਨੁਵਾਦ ਕੀਤੀ ਕਈ ਹੈ। ਅਰਸ਼ ਰੰਡਿਆਲਾ ਨੇ ਇਹ ਪ੍ਰਕਾਸ਼ਨ ਆਰੰਭਿਆ ਹੈ ਮੁੱਲਵਾਨ ਕਿਰਤਾ ਦੇ ਪ੍ਹਕਾਸ਼ਨ ਲਈ। ਵਧੀਆ ਗੱਲ ਇਹ ਹੈ ਕਿ ਇਸ ਪੁਸਤਕ ਦੇ ਹੁਣ ਤੀਕ ਸੀਮਤ ਪਾਠਕ ਹੀ ਹਨ। ਅਰਸ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਡਾ. ਰਾਜਵਿੰਦਰ ਸਿੰਘ ਨਾਲ ਪੀ ਐੱਚ ਡੀ ਕਰ ਰਿਹੈ। ਨਾਲ ਨਾਲ ਇਸ ਕਾਰਜ ਨੂੰ ਵੀ ਅੱਗੇ ਕੋਰ ਰਿਹੈ। ਇਸ ਵੱਡ ਆਕਾਰੀ ਕਾਵਿ ਪੁਸਤਕ ਦੇ ਅਨੁਵਾਦਕ ਸਤਪਾਲ ਬਾਰੇ ਅਰਸ਼ ਨੇ ਦੱਸਿਆ ਕਿ ਉਹ ਕਿੱਤੇ ਵੱਲੋਂ ਇੰਜਨੀਅਰ ਹੈ ਪਰ ਆਪਣੇ ਪਿੰਡ ਓਡਾਂ (ਸਿਰਸਾ) ਵਿੱਚ ਖੇਤੀ ਕਰਦਾ ਹੈ। ਨਵੀਆਂ ਤੋਂ ਨਵੀਆਂ ਭਾਸ਼ਾਵਾਂ ਸਿੱਖਣਾ ਉਸ ਦੇ ਮਹਿੰਗੇ ਸ਼ੌਕ ਦਾ ਜਨੁੰਨ ਹੈ। ਜਨੂੰਨ ਬਿਨਾ ਵੱਡੇ ਕਾਰਜ ਨੇਪਰੇ ਨਹੀਂ ਚੜ੍ਹਦੇ।

ਅਰਸ਼ ਤੋਂ ਇਹ ਕਿਤਾਬ ਤੁਸੀਂ ਡਾਕ ਰਾਹੀਂ ਮੰਗਵਾ ਸਕਦੇ ਹੋ। ਸੰਪਰਕ ਨੰਬਰ+91 95921 90794 ਹੈ। ਕਿਤਾਬ ਦੀ ਕੀਮਤ 999/- ਰੁਪਏ ਛਪੀ ਹੈ ਪਰ ਕਦਰਦਾਨਾਂ ਨੂੰ ਘੱਟ ਕੀਮਤ ਤੇ ਮਿਲੇਗੀ। ਉਹ ਹੋਰ ਵੀ ਮੁੱਲਵਾਨ ਕਿਤਾਬਾਂ ਛਾਪ ਚੁੱਕੇ ਹਨ। ਕੁਝ ਮਹੱਤਵਪੂਰਨ ਕਿਤਾਬਾਂ ਆ ਰਹੀਆਂ ਹਨ, ਵਿਸ਼ੇਸ਼ ਕਰਕੇ ਨਾਜ਼ਮ ਹਿਕਮਤ ਦੀ ਇੱਕ ਲੰਮੀ ਨਜ਼ਮ। ਲੁਧਿਆਣ ਵਿੱਸ ਇਹ ਕਿਤਾਬ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਪੰਜਾਬੀ ਭਵਨ ਲੁਧਿਆਣਾ ਤੋਂ ਮਿਲ ਸਕਦੀ ਹੈ। ਸਤਪਾਲ ਤੇ ਅਰਸ਼ ਜਹੇ ਹਿੰਮਤੀ ਪੁੱਤਰਾਂ ਨੂੰ ਸਲਾਮ! ਅਸੀਂ ਕੋਸ਼ਿਸ਼ ਕਰੀਏ ਕਿ ਕਿਤਾਬ ਚੰਗੇ ਸਿਆਣੇ ਹੱਥਾਂ ਵਿੱਚ ਜਾਵੇ। ਚੰਗੇ ਕਾਰਜਸ਼ੀਲ ਨੌਜਵਾਨਾਂ ਨੂੰ ਸਾਥ ਦੇਣਾ ਵੀ ਸਾਹਿੱਤ ਸੇਵਾ ਹੈ।

Gurbhajan-Gill-1-171x300 ਮੇਰੇ ਵਤਨੋਂ ਇਨਸਾਨੀ ਮੰਜ਼ਰਨਾਮਾ

-ਗੁਰਭਜਨ ਗਿੱਲ

Share this content:

Post Comment