Loading Now

ਮਾਨਸਾ ਮੋਰਚੇ ਨੂੰ ਲੈ ਕੇ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਦੀ ਪੰਜਾਬੀਆਂ ਨੂੰ ਅਪੀਲ

ਮਾਨਸਾ ਮੋਰਚੇ ਨੂੰ ਲੈ ਕੇ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਦੀ ਪੰਜਾਬੀਆਂ ਨੂੰ ਅਪੀਲ

ਮਾਨਸਾ, 28 ਅਕਤੂਬਰ – ਮਾਨਸਾ ਦੇ ਪਿੰਡ ਭੰਮੇ ਕਲਾਂ ‘ਚ ਪ੍ਰਦਰਸ਼ਨਕਾਰੀਆਂ ਖਿਲਾਫ਼ ਪੰਜਾਬ ਪੁਲਿਸ ਦੀ ਧੱਕੇਸ਼ਾਹੀ ਦੀ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਨੇ ਜੰਮ ਕੇ ਨਿੰਦਾ ਕੀਤੀ ਹੈ। ਜਾਣਕਾਰੀ ਅਨੁਸਾਰ, ਉਹ ਵੀ ਦਲਜੀਤ ਸਿੰਘ  ਦੀ ਧਰਨੇ ‘ਚ ਪਹੁੰਚੇ ਸਨ। ਉਨ੍ਹਾਂ ਨੇ ਹੁਣ ਪੁਲਿਸ ਦੀ ਧੱਕੇਸ਼ਾਹੀ ਨੂੰ ਲੈ ਕੇ ਪੰਜਾਬੀ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਮੋਰਚਾ ਬਹੁਤ ਸਹੀ ਚੱਲ ਰਿਹਾ ਹੈ, ਵੱਧ ਤੋਂ ਵੱਧ ਸੰਗਤਾਂ ਮੋਰਚੇ ਵਾਲੀ ਥਾਂ ‘ਤੇ ਪਹੁੰਚਣ।

ਭੀਮ ਸਿੰਘ ਨੇ ਕਿਉਂ ਕੀਤੀ ਅਪੀਲ ?

ਦੱਸ ਦਈਏ ਕਿ ਇਸਤੋਂ ਪਹਿਲਾਂ, ਮਾਨਸਾ ਵਿਖੇ ਪਰਵਿੰਦਰ ਝੋਟਾ ਦੇ ਇਨਸਾਫ਼ ਦੀ ਮੰਗ ਨੂੰ ਲੈ ਕੇ ਚੱਲ ਰਹੇ ਧਰਨੇ ਵਿਚੋਂ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ, ਲੱਖਾ ਸਿਧਾਣਾ, ਮੋਹਣਜੀਤ ਸ਼ੇਰੋਂ ਅਤੇ ਹੋਰ ਜਥੇਬੰਦੀਆਂ ਦੇ ਆਗੂ ਦਲਜੀਤ ਸਿੰਘ ਦੇ ਪਰਿਵਾਰ ਵੱਲੋਂ ਲਾਏ ਧਰਨੇ ਵਿੱਚ ਵੀ ਪੁੱਜੇ। ਦਲਜੀਤ ਸਿੰਘ ਦੇ ਪਰਿਵਾਰ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਮ੍ਰਿਤਕ ਦੇਹ ਨੂੰ ਮਾਨਸਾ ਧਰਨੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨਾਲ ਧੱਕਾ-ਮੁੱਕੀ ਕੀਤੀ। ਉਪਰੰਤ, ਮਾਨਸਾ ਧਰਨੇ ਵਿੱਚ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਲਿਆਉਣ ਤੋਂ ਰੋਕਣ ਲਈ ਪੁਲਿਸ ਨੇ ਸਿਰਸਾ ਰੋਡ ਵੀ ਜਾਮ ਕਰ ਦਿੱਤਾ ਅਤੇ ਰਮਦਿੱਤੇਵਾਲਾ ਚੌਂਕ ‘ਚ ਟਰੱਕ ਖੜ੍ਹੇ ਕਰਕੇ ਕਰ ਦਿੱਤੇ। ਪੁਲਿਸ ਨੇ ਵੱਡੀ ਗਿਣਤੀ ‘ਚ ਫੋਰਸ ਤੈਨਾਤ ਕੀਤੀ ਅਤੇ ਪ੍ਰਦਰਸ਼ਨਕਾਰੀਆਂ ਤੋਂ ਜ਼ਬਰੀ ਮ੍ਰਿਤਕ ਦੇਹ ਖੋਹ ਕੇ ਭੱਜ ਗਈ।

ਭੀਮ ਸਿੰਘ ਨੇ ਅਪੀਲ ‘ਚ ਕੀ ਕਿਹਾ ?

ਇਸ ਸਾਰੇ ਘਟਨਾਕ੍ਰਮ ਦੇ ਮੱਦੇਨਜ਼ਰ ਭੀਮ ਸਿੰਘ ਨੇ ਹੁਣ ਲੋਕਾਂ ਨੂੰ ਅਪੀਲ ਕਰਦਿਆਂ ਅੱਗੇ ਕਿਹਾ, ”ਕਿਉਂਕਿ ਪੰਜਾਬ ਸਰਕਾਰ ਬੁਖਲਾਹਟ ‘ਚ ਆ ਗਈ ਹੈ। ਪੰਜਾਬ ਪੁਲਿਸ, ਜੋ ਹਿਟਲਰ ਦੇ ਰਾਜ ‘ਚ ਹੋਇਆ ਸੀ, ਉਹ ਕੁੱਝ ਕਰ ਰਹੀ ਹੈ, ਵੱਧ ਤੋਂ ਵੱਧ ਸੰਗਤਾਂ ਪਹੁੰਚਣ।

ਮਾਨਸਾ ਪੁਲਿਸ ਨੇ ਮਾਮਲੇ ‘ਚ ਕੀਤਾ ਸੀ ਇਹ ਦਾਅਵਾ

ਐਸਐਸਪੀ ਵੈਭਵ ਚੌਧਰੀ ਨੇ ਕਿਹਾ ਕਿ ਨੌਜਵਾਨ ਦੇ ਕਤਲ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਡਿਟੇਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ‘ਚ ਕੁੱਲ ਚਾਰ ਵਿਅਕਤੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ 302 ਦਾ ਪਰਚਾ ਦਰਜ ਕੀਤਾ ਗਿਆ ਹੈ। ਐਸਐਸਪੀ ਵੈਭਵ ਚੌਧਰੀ ਨੇ ਕਿਹਾ ਕਿ ਮਾਨਸਾ ਵਿੱਚ ਨੌਜਵਾਨ ਦੀ ਮੌਤ ‘ਤੇ ਲਾਸ਼ ਨੂੰ ਲੈ ਕੇ ਇਹ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਦੇ ਚਲਦਿਆਂ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਅਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਆਊਟ ਆਫ ਸਟੇਸ਼ਨ ਭੇਜ ਦਿੱਤਾ ਗਿਆ ਹੈ।

Share this content:

Post Comment