Loading Now

ਮਹਿੰਦਰ ਸਾਥੀ ਯਾਦਗਾਰੀ ਮੰਚ ਵੱਲੋਂ ਕਵਿਤਰੀ ਰੂਹੀ ਸਿੰਘ ਅਤੇ ਕਹਾਣੀਕਾਰ ਅਲਫਾਜ਼ ਨੂੰ ਕੀਤਾ ਜਾਵੇਗਾ ਸਨਮਾਨਿਤ

ਮਹਿੰਦਰ ਸਾਥੀ ਯਾਦਗਾਰੀ ਮੰਚ ਵੱਲੋਂ ਕਵਿਤਰੀ ਰੂਹੀ ਸਿੰਘ ਅਤੇ ਕਹਾਣੀਕਾਰ ਅਲਫਾਜ਼ ਨੂੰ ਕੀਤਾ ਜਾਵੇਗਾ ਸਨਮਾਨਿਤ

ਮੋਗ, 18 ਜੂਨ(ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਮਹਿੰਦਰ ਸਾਥੀ ਯਾਦਗਾਰੀ ਮੰਚ ਮੋਗਾ ਵੱਲੋਂ ਮਹਿੰਦਰ ਸਾਥੀ ਦੇ ਜਨਮ ਦਿਨ ਨੂੰ ਸਮਰਪਿਤ ਸਾਹਿਤਕ ਸਮਾਗਮ ਮੌਕੇ ” ਯੁਵਾ ਕਾਵਿ ਪੁਰਸਕਾਰ” ਪੰਜਾਬੀ ਦੀ ਹੋਣਹਾਰ ਕਵਿਤਰੀ ਰੂਹੀ ਸਿੰਘ ਨੂੰ ਪ੍ਰਦਾਨ ਕੀਤਾ ਜਾਵੇਗਾ। ਮੰਚ ਵੱਲੋਂ “ਦਿੱਤਾ ਜਾਣ ਵਾਲਾ ਜਰਨੈਲ ਸਿੰਘ ਸੇਖਾ ਗਲਪ ਪੁਰਸਕਾਰ” ਪੰਜਾਬੀ ਦੇ ਨੌਜਵਾਨ ਕਹਾਣੀਕਾਰ ਅਲਫਾਜ਼ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ।

WhatsApp-Image-2026-06-18-at-4.24.56-PM-1024x796 ਮਹਿੰਦਰ ਸਾਥੀ ਯਾਦਗਾਰੀ ਮੰਚ ਵੱਲੋਂ ਕਵਿਤਰੀ ਰੂਹੀ ਸਿੰਘ ਅਤੇ ਕਹਾਣੀਕਾਰ ਅਲਫਾਜ਼ ਨੂੰ ਕੀਤਾ ਜਾਵੇਗਾ ਸਨਮਾਨਿਤ

ਇਹ ਜਾਣਕਾਰੀ ਦਿੰਦੇ ਹੋਏ ਮੰਚ ਦੇ ਪ੍ਰਧਾਨ ਨਵਨੀਤ ਸਿੰਘ ਸੇਖਾ, ਜਰਨਲ ਸਕੱਤਰ ਗੁਰਪ੍ਰੀਤ ਧਰਮਕੋਟ, ਮੀਤ ਪ੍ਰਧਾਨ ਧਾਮੀ ਗਿੱਲ ਅਤੇ ਸੀਨੀਅਰ ਮੀਤ ਪ੍ਰਧਾਨ ਅਮਰਪ੍ਰੀਤ ਕੌਰ ਸੰਘਾ ਨੇ ਦੱਸਿਆ ਕਿ ਮਹਿੰਦਰ ਸਾਥੀ ਦੇ ਜਨਮ ਦਿਨ ਤੇ ਹੋਣ ਵਾਲੇ ਸਮਾਗਮ ਵਿੱਚ ਜੁਵਾਂ ਕਵੀ ਦਰਬਾਰ ਵੀ ਹੋਵੇਗਾ ਜਿਸ ਵਿੱਚ ਪੰਜਾਬ ਦੇ ਨਾਮਵਰ ਨੌਜਵਾਨ ਕਵੀ ਤੇ ਕਵਿਤਰੀਆਂ ਆਪਣੀਆਂ ਰਚਨਾਵਾਂ ਪੇਸ਼ ਕਰਨਗੀਆੰ। ਸਮਾਗਮ ਦੌਰਾਨ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ ਅਤੇ ਨਵੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਜਾਣਗੀਆਂ।

Share this content:

Previous post

ਯੋਗਾ, ਐਕਿਊਪੰਕਚਰ ਅਤੇ ਮਾਰਸ਼ਲ ਆਰਟਸ ਭਾਰਤ ਅਤੇ ਚੀਨ ਵਿਚਕਾਰ ਸਾਂਝੇ ਸੱਭਿਅਤਾ ਸਬੰਧਾਂ ਨੂੰ ਦਰਸਾਉਂਦੇ ਹਨ: ਚੀਨੀ ਅਧਿਕਾਰੀ

Next post

ਇਮੀਗ੍ਰੇਸ਼ਨ ਨਿਊਜ਼ੀਲੈਂਡ ਅੱਪਡੇਟ : ਪੱਕੇ ਹੋਣ ਦੇ ਵੀਜ਼ਾ ਨਿਯਮਾਂ ’ਚ ਵੱਡਾ ਫੇਰਬਦਲ, ਤਨਖਾਹ ਦੀਆਂ ਸ਼ਰਤਾਂ ਕੀਤੀਆਂ ਸੌਖੀਆਂ-ਨਿਯਮਾਂ ’ਤੇ ਵੱਜੀ ਆਖਰੀ ਘੁੱਗੀ

Post Comment