ਮਸ਼ਹੂਰ ਪੰਜਾਬੀ ਗੀਤਕਾਰ ਚੰਨ ਗੁਰਾਇਆ ਵਾਲੇ ਦਾ 97 ਸਾਲ ਦੀ ਉਮਰ ’ਚ ਦੇਹਾਂਤ
ਚੰਡੀਗੜ੍ਹ, 6 ਮਈ – ਪੰਜਾਬੀ ਸੰਗੀਤ ਜਗਤ ਨੂੰ ਬੀਤੀ ਸ਼ਾਮ ਇੱਕ ਹੋਰ ਵੱਡਾ ਝਟਕਾ ਲੱਗ ਗਿਆ। ਮਸ਼ਹੂਰ ਪੰਜਾਬੀ ਗੀਤਕਾਰ ਚੰਨ ਗੋਰਾਇਆ ਵਾਲਾ ਦਾ ਦੇਹਾਂਤ ਹੋ ਗਿਆ ਹੈ। ਇਸ ਦੁਖਦਾਈ ਖ਼ਬਰ ਨਾਲ ਪੰਜਾਬੀ ਸਿਨੇਮਾ ਅਤੇ ਸੰਗੀਤ ਦੇ ਖੇਤਰ ਵਿੱਚ ਇੱਕ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। ਚੰਨ ਗੋਰਾਇਆ ਵਾਲਾ ਨੇ ਆਪਣੀ ਕਲਮ ਰਾਹੀਂ ਪੰਜਾਬੀ ਮਾਂ-ਬੋਲੀ ਨੂੰ ਕਈ ਯਾਦਗਾਰ ਗੀਤ ਦਿੱਤੇ, ਜੋ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਹਨ।
ਇਸ ਦੁੱਖ ਦੀ ਘੜੀ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗੋਲਡਨ ਸਟਾਰ ਗਾਇਕ ਮਲਕੀਤ ਸਿੰਘ ਵੱਲੋ ਵੀ ਦੁੱਖ ਪ੍ਰਗਟ ਕੀਤਾ ਗਿਆ। ਉਨ੍ਹਾਂ ਨੇ ਚੰਨ ਗੋਰਾਇਆ ਵਾਲਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹ ਸਿਰਫ਼ ਇੱਕ ਬੇਹਤਰੀਣ ਗੀਤਕਾਰ ਹੀ ਨਹੀਂ ਸਗੋਂ ਬਹੁਤ ਹੀ ਨਿਮਰ ਅਤੇ ਦਿਲ ਦੇ ਨੇਕ ਇਨਸਾਨ ਵੀ ਸਨ, ਜੋ ਅਪਣੇ ਜੀਵਨ ਦੇ ਆਖ਼ਰੀ ਸਾਹਾਂ ਤੱਕ ਬੇਹਤਰੀਣ ਗੀਤਕਾਰੀ ਨੂੰ ਸਮਰਪਿਤ ਰਹੇ। ਉਨ੍ਹਾਂ ਨੇ ਭਾਵੁਕ ਮਨ ਨਾਲ ਅੱਗੇ ਕਿਹਾ ਕਿ ਚੰਨ ਗੋਰਾਇਆ ਵਾਲਾ ਦੇ ਲਿਖੇ ਗੀਤਾਂ ਨੇ ਪੰਜਾਬੀ ਸੰਗੀਤ ਨੂੰ ਵਿਸ਼ਵ ਪੱਧਰ ‘ਤੇ ਇੱਕ ਵੱਖਰੀ ਪਹਿਚਾਣ ਦਿੱਤੀ। ਉਨ੍ਹਾਂ ਦੇ ਜਹਾਨੋ ਤੁਰ ਜਾਣ ਨਾਲ ਸੰਗੀਤ ਅਤੇ ਸਿਨੇਮਾ ਉਦਯੋਗ ਵਿੱਚ ਜੋ ਖਲਾਅ ਪੈਦਾ ਹੋਇਆ, ਉਸ ਨੂੰ ਕਦੇ ਵੀ ਪੁਰਾ ਨਹੀਂ ਕੀਤਾ ਜਾ ਸਕੇਗਾ।
Share this content:



Post Comment