ਭਾਰ ਘਟਾਉਣ ਵਾਲੀਆਂ ਦਵਾਈਆਂ ਮਰਦਾਂ ਵਿੱਚ ਵਧਾ ਸਕਦੀਆਂ ਨੇ ਵਾਲ ਝੜਨ ਦਾ ਖਤਰਾ
ਨਵੀਂ ਦਿੱਲੀ, 15 ਸਤੰਬਰ – ਅੱਜ ਕੱਲ ਬਹੁਤ ਸਾਰੇ ਲੋਕ ਮੋਟਾਪੇ ਤੋਂ ਪਰੇਸ਼ਾਨ ਹਨ। ਇਸ ਤੋਂ ਪ੍ਰਭਾਵਿਤ ਲੋਕ ਭਾਰ ਘਟਾਉਣ ਲਈ GLP-1 ਦਵਾਈਆਂ ਦਾ ਇਸਤੇਮਾਲ ਕਰ ਰਹੇ ਹਨ ਅਤੇ ਇਹ ਟ੍ਰੈਂਡ ਭਾਰਤ ਵਿੱਚ ਵੀ ਤੇਜ਼ੀ ਨਾਲ ਵੱਧ ਰਿਹਾ ਹੈ। ਇਹ ਦਵਾਈ ਸਰੀਰ ਵਿੱਚ ਮੌਜ਼ੂਦ ਇੱਕ ਕੁਦਰਤੀ ਹਾਰਮੋਨ ਦੀ ਤਰ੍ਹਾਂ ਕੰਮ ਕਰਦੀ ਹੈ ਅਤੇ ਭੁੱਖ ਘੱਟ ਕਰਦੀ ਹੈ, ਜਿਸ ਨਾਲ ਢਿੱਡ ਭਰਿਆ ਮਹਿਸੂਸ ਹੁੰਦਾ ਹੈ ਅਤੇ ਬਲੱਡ ਸ਼ੂਗਰ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ। ਹਾਲਾਂਕਿ, ਹਾਲ ਹੀ ਵਿੱਚ ਖੋਜ ਤੋਂ ਪਤਾ ਲੱਗਾ ਹੈ ਕਿ ਭਾਰ ਘਟਾਉਣ ਵਾਲੀਆਂ ਇਨ੍ਹਾਂ ਦਵਾਈਆਂ ਦੇ ਇਸਤੇਮਾਲ ਨਾਲ ਗੰਜੇਪਨ ਦਾ ਖਤਰਾ 7 ਫੀਸਦੀ ਤੱਕ ਵੱਧ ਜਾਂਦਾ ਹੈ। ਇਸ ਸਟੱਡੀ ਵਿੱਚ ਹੋਰ ਕੀ ਸਾਹਮਣੇ ਆਇਆ ਹੈ? ਆਓ ਜਾਣਦੇ ਹਾਂ…
NYU ਲੈਂਗੋਨ ਹੈਲਥ ਦੇ ਖੋਜਕਾਰਾਂ ਨੇ ਪਾਇਆ ਕਿ Ozempic, Wegovy ਅਤੇ Zepbound ਵਰਗੀਆਂ ਭਾਰ ਘਟਾਉਣ ਵਾਲੀਆਂ ਦਵਾਈਆਂ ਮਰਦਾਂ ਵਿੱਚ ਗੰਜੇਪਨ ਦਾ ਖਤਰਾ ਵਧਾਉਦੀਆਂ ਹਨ। ਸਟੱਡੀ ਤੋਂ ਪਤਾ ਲੱਗਾ ਹੈ ਕਿ ਜਿਹੜੇ ਮਰਦਾਂ ਨੂੰ ਪਹਿਲਾਂ ਤੋਂ ਹੀ ਜੇਨੇਟਿਕ ਰੂਪ ਨਾਲ ਗੰਜੇਪਨ ਦੀ ਸੰਭਾਵਨਾ ਹੁੰਦੀ ਹੈ, ਉਨ੍ਹਾਂ ਵਿੱਚ ਇਹ ਦਵਾਈਆਂ ਗੰਜੇਪਨ ਦਾ ਖਤਰਾ 7 ਫੀਸਦੀ ਤੱਕ ਵਧਾ ਦਿੰਦੀਆਂ ਹਨ। ‘ਜਰਨਲ ਆਫ਼ ਇਨਵੈਸਟੀਗੇਟਿਵ ਡਰਮਾਟੋਲੋਜੀ’ ਵਿੱਚ 3 ਸਤੰਬਰ ਨੂੰ ਪਬਲਿਸ਼ ਇੱਕ ਰਿਪੋਰਟ ਅਨੁਸਾਰ, ਇਹ ਪਹਿਲੀ ਵਾਰ ਹੈ ਜਦੋਂ GLP-1 ਦਵਾਈਆਂ ਦਾ ਅਸਰ ਅਤੇ ਜੇਨੇਟਿਕ ਗੰਜੇਪਨ ਵਿਚਕਾਰ ਜੇਨੇਟਿਕ ਸਬੰਧ ਵਿਗਿਆਨੀ ਰੂਪ ਨਾਲ ਸਾਬਿਤ ਹੋਇਆ ਹੈ।
ਇਸ ਖੋਜ ਦੇ ਅਧਾਰ ‘ਤੇ ਭਵਿੱਖ ਵਿੱਚ ਇਨ੍ਹਾਂ ਦਵਾਈਆਂ ਨੂੰ ਦੇਣ ਤੋਂ ਪਹਿਲਾਂ ਉਨ੍ਹਾਂ ਲੋਕਾਂ ਦੀ ਪਛਾਣ ਕਰਨਾ ਸੰਭਵ ਹੋਵੇਗਾ, ਜਿਨ੍ਹਾਂ ਨੂੰ ਗੰਜੇਪਨ ਦਾ ਖਤਰਾ ਹੈ। ਇਸ ਨਾਲ ਵਾਲਾਂ ਦੇ ਝੜਨ ਨੂੰ ਰੋਕਣ ਲਈ Combination ਥੈਰੇਪੀ ਦਾ ਰਾਸਤਾ ਵੀ ਖੁੱਲ੍ਹੇਗਾ। ਇਸ ਸਟੱਡੀ ਵਿੱਚ ਮੁੱਖ ਰੂਪ ਨਾਲ ਯੂਰਪੀ ਮੂਲ ਦੇ ਲੋਕਾਂ ਦੇ ਇੱਕ ਵੱਡੇ ਜੇਨੇਟਿਕ ਡਾਟਾਬੇਸ ਦਾ ਇਸਤੇਮਾਲ ਕੀਤਾ ਗਿਆ। ਯੂਨੀਵਰਸਿਟੀ ਆਫ ਪੈਨਸਿਲਵੇਨੀਆ, ਕਿੰਗਜ਼ ਕਾਲਜ ਲੰਡਨ ਅਤੇ ਕੋਲੰਬੀਆ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਵੀ ਇਸ ਸਟੱਡੀ ਵਿੱਚ ਹਿੱਸਾ ਲਿਆ।
ਸਟੱਡੀ ਦੀਆਂ ਮੁੱਖ ਗੱਲਾਂ
ਜੇਨੇਟਿਕ ਲਿੰਕ (GKP1R ਜੀਨ): ਖੋਜਕਾਰਾਂ ਨੇ GLP1R ਜੀਨ ਦਾ ਵਿਸ਼ਲੇਸ਼ਣ ਕੀਤਾ, ਜੋ ਸਰੀਰ ਵਿੱਚ GLP-1 ਰੀਸੈਪਟਰ ਪ੍ਰੋਟੀਨ ਨੂੰ ਕੰਟਰੋਲ ਕਰਦਾ ਹੈ। ਇਹ ਪਾਇਆ ਗਿਆ ਕਿ ਜਿਹੜੇ ਲੋਕਾਂ ਵਿੱਚ ਇਹ ਰੀਸੈਪਟਰ ਜ਼ਿਆਦਾ ਹੁੰਦੇ ਹਨ, ਉਨ੍ਹਾਂ ਵਿੱਚ ਗੰਜੇਪਨ ਹੋਣ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ।
ਧਿਆਨ ਦੇਣ ਵਾਲੀ ਗੱਲ
ਇਹ ਖੋਜ ਮੁੱਖ ਰੂਪ ਨਾਲ ਮਰਦਾਂ ਦੇ ਜੀਨਸ ‘ਤੇ ਕੇਂਦ੍ਰਿਤ ਸੀ। ਅਜੇ ਇਹ ਸਾਫ਼ ਨਹੀਂ ਹੈ ਕਿ ਔਰਤਾਂ ਵਿੱਚ GLP-1 ਗਤੀਵਿਧੀ ਵਾਲਾਂ ਦੀਆਂ ਜੜਾਂ ‘ਤੇ ਕਿਵੇਂ ਅਸਰ ਪਾਉਦੀ ਹੈ। ਇਸਦਾ ਪਤਾ ਲਗਾਉਣ ਲਈ ਹੋਰ ਖੋਜ ਦੀ ਲੋੜ ਹੈ।
Share this content:



Post Comment