ਬੇਲਾ ਅਸਟੇਟ ਦੇ 728 ਨਿਵਾਸੀਆਂ ਵਿਚੋਂ ਸਿਰਫ਼ ਇਕ ਵੋਟਰ : ਰਾਹੁਲ ਗਾਂਧੀ
ਨਵੀਂ ਦਿੱਲੀ, 29 ਸਤੰਬਰ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਵੋਟਰ ਸੂਚੀ ਦੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸਆਈਆਰ) ਵਿਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੀਈਸੀ ਨੂੰ ਤਾਂ ਜਾਣਾ ਹੀ ਪਵੇਗਾ, ਪਰ ਉਸ ‘ਸਿਸਟਮ’ ਦਾ ਵੀ ਹਿਸਾਬ ਹੋਵੇਗਾ, ਜਿਸ ਨੇ ਉਨ੍ਹਾਂ ਤੋਂ ਇਹ ਸਭ ਕਰਵਾਇਆ। ਰਾਹੁਲ ਨੇ ਦਿੱਲੀ ਵਿਚ ਯਮੁਨਾ ਨਦੀ ਦੇ ਕੰਢੇ ’ਤੇ ਝੁੱਗੀ ਬਸਤੀ ‘ਬੇਲਾ ਅਸਟੇਟ’ ਦਾ ਦੌਰਾ ਕੀਤਾ ਅਤੇ ਕਈ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਦੇ ਨਾਮ ਐਸਆਈਆਰ ਦੌਰਾਨ ਡਰਾਫਟ ਵੋਟਰ ਸੂਚੀ ਵਿਚੋਂ ਹਟਾ ਦਿਤੇ ਗਏ ਸਨ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਰਹਿਣ ਵਾਲੇ 728 ਬਾਲਗ਼ ਨਿਵਾਸੀਆਂ ਵਿਚੋਂ 727 ਦੇ ਨਾਮ ਹਟਾ ਦਿਤੇ ਗਏ ਸਨ। ਰਾਹੁਲ ਗਾਂਧੀ ਨੇ ਐਕਸ ’ਤੇ ਲੋਕਾਂ ਨਾਲ ਅਪਣੀ ਮੁਲਾਕਾਤ ਦਾ ਵੀਡੀਉ ਵੀ ਸਾਂਝਾ ਕੀਤਾ, ਜਿਸ ਵਿਚ ਉਹ ਇਲਾਕੇ ਦੇ ਐਸਡੀਐਮ ਨਾਲ ਫ਼ੋਨ ’ਤੇ ਗੱਲ ਕਰਦੇ ਵੀ ਦਿਖਾਈ ਦੇ ਰਹੇ ਹਨ।
ਗਾਂਧੀ ਨੇ ਦਾਅਵਾ ਕੀਤਾ, “ਯਮੁਨਾ ਦੇ ਕੰਢੇ ਬੇਲਾ ਅਸਟੇਟ ਵਿਚ 728 ਲੋਕ ਰਹਿੰਦੇ ਹਨ। ਐਸਆਈਆਰ ਤੋਂ ਬਾਅਦ, (ਡਰਾਫਟ) ਵੋਟਰ ਸੂਚੀ ਵਿਚ ਸਿਰਫ਼ ਇਕ ਨਾਮ ਰਹਿ ਗਿਆ – ਬਾਕੀ 727 ਨਾਮ ਮਿਟਾ ਦਿਤੇ ਗਏ।” ਕਾਂਗਰਸ ਨੇਤਾ ਨੇ ਕਿਹਾ, “ਇਹ ਲੋਕ ਦਹਾਕਿਆਂ ਤੋਂ ਉੱਥੇ ਰਹਿ ਰਹੇ ਹਨ ਅਤੇ 2024 ਦੀਆਂ ਲੋਕ ਸਭਾ ਅਤੇ 2025 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਵੋਟ ਪਾਈ ਸੀ। ਉਨ੍ਹਾਂ ਦੇ ਘਰ 2023 ਵਿਚ ਢਾਹ ਦਿਤੇ ਗਏ ਸਨ, ਪਰ ਉਹ ਨਹੀਂ ਗਏ ਅਤੇ ਅਜੇ ਵੀ ਉਸੇ ਖੇਤਰ ਵਿਚ ਰਹਿ ਰਹੇ ਹਨ।” ਉਨ੍ਹਾਂ ਨੇ ਪੋਸਟ ਵਿਚ ਕਿਹਾ, “ਇਹੀ ਮੈਂ ਐਸਡੀਐਮ ਨੂੰ ਫ਼ੋਨ ’ਤੇ ਕਿਹਾ ਸੀ – ਘਰ ਹੋਣ ਜਾਂ ਨਾ ਹੋਣ ਦਾ ਵੋਟ ਪਾਉਣ ਦੇ ਅਧਿਕਾਰ ਨਾਲ ਕੋਈ ਸਬੰਧ ਨਹੀਂ ਹੈ। ਸੀਈਸੀ ਗਿਆਨੇਸ਼ ਕੁਮਾਰ ਨੇ ਖੁਦ ਕਿਹਾ ਹੈ ਕਿ “ਘਰ ਨੰਬਰ 0” ਬੇਘਰਾਂ ਲਈ ਹੈ। ਫਿਰ ਵੀ 727 ਲੋਕਾਂ ਦੇ ਨਾਮ ਮਿਟਾ ਦਿੱਤੇ ਗਏ।
Share this content:



Post Comment