Loading Now

ਬਿਲਾਸਪੁਰ ਵਿੱਚ ਢਿੱਗਾਂ ਡਿਗਣ ਕਾਰਨ 18 ਮੌਤਾਂ

ਬਿਲਾਸਪੁਰ ਵਿੱਚ ਢਿੱਗਾਂ ਡਿਗਣ ਕਾਰਨ 18 ਮੌਤਾਂ

ਸ਼ਿਮਲਾ, 8 ਅਕਤੂਬਰ – ਇਕ ਨਿਜੀ ਬੱਸ ’ਚ ਸਫ਼ਰ ਕਰ ਰਹੇ 18 ਮੁਸਾਫ਼ਰਾਂ ਦੀ ਉਦੋਂ ਮੌਤ ਹੋ ਗਈ ਜਦੋਂ ਬਿਲਾਸਪੁਰ ਜ਼ਿਲ੍ਹੇ ’ਚ ਉਨ੍ਹਾਂ ਉਤੇ ਵਿਸ਼ਾਲ ਢਿੱਗਾਂ ਆਣ ਡਿਗੀਆਂ। ਹਾਦਸਾ ਝੰਡੂਤਾ ਵਿਧਾਨ ਸਭਾ ਹਲਕੇ ਦੇ ਬਾਲੂਘਾਟ ਇਲਾਕੇ ’ਚ ਵਾਪਰਿਆ। ਤਿੰਨ ਜਣਿਆਂ ਨੂੰ ਮਲਬੇ ਵਿਚੋਂ ਬਚਾਏ ਜਾਣ ਦੀ ਖ਼ਬਰ ਹੈ। ਬੱਸ ਵਿਚ 30-35 ਲੋਕ ਸਵਾਰ ਸਨ ਅਤੇ ਇਹ ਮਰੋਤਾਂ ਤੋਂ ਘੂਮਰਵਿਨ ਜਾ ਰਹੀ ਸੀ। ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਘਟਨਾ ਵਾਲੀ ਥਾਂ ਉਤੇ ਪਹੁੰਚ ਗਿਆ ਹੈ ਅਤੇ ਰਾਹਤ ਕਾਰਜ ਜਾਰੀ ਹਨ। ਖ਼ਬਰ ਲਿਖੇ ਜਾਣ ਤਕ 18 ਲਾਸ਼ਾਂ ਮਿਲੀਆਂ ਹਨ।

ਝੰਡੂਤਾ ਦੇ ਭਾਜਪਾ ਵਿਧਾਇਕ ਜੇ.ਆਰ. ਕਟਵਾਲ ਵੀ ਮੌਕੇ ’ਤੇ ਰਾਹਤ ਕਾਰਜਾਂ ਦੀ ਨਿਗਰਾਨੀ ਲਈ ਪਹੁੰਚੇ। ਰਾਹਤ ਕਾਰਜ ’ਚ ਲੱਗੇ ਇਕ ਪੁਲਿਸ ਵਾਲੇ ਨੇ ਦਸਿਆ ਕਿ ਪੂਰਾ ਪਹਾੜ ਟੁੱਟ ਕੇ ਬੱਸ ’ਤੇ ਆ ਡਿੱਗਿਆ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਹਾਦਸੇ ’ਤੇ ਦੁੱਖ ਪ੍ਰਗਟਾਇਆ ਹੈ ਅਤੇ ਅਫ਼ਸਰਾਂ ਨੂੰ ਰਾਹਤ ਕਾਰਜ ਤੇਜ਼ੀ ਨਾਲ ਚਲਾਉਣ ਲਈ ਕਿਹਾ ਹੈ। ਸੋਮਵਾਰ ਤੋਂ ਹੀ ਇਲਾਕੇ ’ਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਾਦਸੇ ’ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਇਕ ‘ਐਕਸ’ ਪੋਸਟ ਵਿਚ ਕਿਹਾ, ‘‘ਮੇਰੀਆਂ ਸੰਵੇਦਨਾਵਾਂ ਹਾਦਸੇ ’ਚ ਮਾਰੇ ਗੲੈ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਨ। ਜ਼ਖ਼ਮੀਆਂ ਦੇ ਤੇਜ਼ੀ ਨਾਲ ਠੀਕ ਹੋਣ ਦੀ ਅਰਦਾਸ ਕਰਦਾ ਹਾਂ।

Share this content:

Post Comment