ਬਾਕਸ ਆਫਿਸ ‘ਤੇ ‘ਗਦਰ’ ਮਚਾਉਣ ਨੂੰ ਤਿਆਰ ਹਨ ਸੰਨੀ ਦਿਓਲ, ਐਡਵਾਂਸ ਬੁਕਿੰਗ ’ਚ ਛਾਈ ‘ਬਟਵਾਰਾ 1947’
ਨਵੀਂ ਦਿੱਲੀ, 13 ਅਗਸਤ – ਇਸ ਸਾਲ ‘ਬਾਰਡਰ 2’ ਨਾਲ ਬਾਕਸ ਆਫਿਸ ‘ਤੇ ਧਮਾਲ ਮਚਾਉਣ ਵਾਲੇ ਅਦਾਕਾਰ ਸੰਨੀ ਦਿਓਲ ਬਹੁਤ ਜਲਦ ਚਰਚਿਤ ਫ਼ਿਲਮ ‘ਬਟਵਾਰਾ 1947’ ਵਿੱਚ ਨਜ਼ਰ ਆਉਣਗੇ। ਆਮਿਰ ਖਾਨ ਦੇ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਬਣਨ ਵਾਲੀ ‘ਬਟਵਾਰਾ 1947’ ਦੀ ਚਰਚਾ ਲੰਬੇ ਸਮੇਂ ਤੋਂ ਚੱਲ ਰਹੀ ਹੈ। ਹਾਲ ਹੀ ਵਿੱਚ ਇਸ ਮੂਵੀ ਦੀ ਐਡਵਾਂਸ ਬੁਕਿੰਗ ਨੂੰ ਓਪਨ ਕੀਤਾ ਗਿਆ ਹੈ, ਜਿਸ ਵਿੱਚ ਸੰਨੀ ਦੀ ਇਹ ਪੀਰੀਅਡ ਡਰਾਮਾ ਫ਼ਿਲਮ ਵਧੀਆ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ। ਆਓ ਜਾਣਦੇ ਹਾਂ ਕਿ ‘ਬਟਵਾਰਾ 1947’ ਦੀਆਂ ਹੁਣ ਤੱਕ ਕਿੰਨੀਆਂ ਟਿਕਟਾਂ ਸੇਲ ਹੋ ਚੁੱਕੀਆਂ ਹਨ।
ਬਟਵਾਰਾ 947 ਐਡਵਾਂਸ ਬੁਕਿੰਗ ਡੀਟੇਲਜ਼
ਬੀਤੇ ਐਤਵਾਰ ਦੇਰ ਰਾਤ ਨੂੰ ਮੇਕਰਜ਼ ਵੱਲੋਂ ‘ਬਟਵਾਰਾ 1947’ ਦੀ ਐਡਵਾਂਸ ਬੁਕਿੰਗ ਵਿੰਡੋ ਨੂੰ ਓਪਨ ਕੀਤਾ ਗਿਆ। ਉਦੋਂ ਤੋਂ ਲੈ ਕੇ ਹੁਣ ਤੱਕ ਸੰਨੀ ਦਿਓਲ ਦੀ ਫ਼ਿਲਮ ਲਈ ਪ੍ਰਸ਼ੰਸਕਾਂ ਵਿੱਚ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ ਅਤੇ ਧੜੱਲੇ ਨਾਲ ‘ਬਟਵਾਰਾ 1947’ ਦੀਆਂ ਟਿਕਟਾਂ ਦੀ ਐਡਵਾਂਸ ਬੁਕਿੰਗ ਹੋ ਰਹੀ ਹੈ। ਸੈਕਨਿਲਕ ਦੀ ਰਿਪੋਰਟ ਦੇ ਅਨੁਸਾਰ ਰਿਲੀਜ਼ ਤੋਂ ਪਹਿਲਾਂ ਹੁਣ ਤੱਕ ‘ਬਟਵਾਰਾ 1947’ ਦੀਆਂ 24,258 ਟਿਕਟਾਂ ਦੀ ਸੇਲ ਹੋ ਚੁੱਕੀ ਹੈ।
ਜਦੋਂ ਕਿ ਭਾਰਤ ’ਚ ਸਾਰੀਆਂ ਭਾਸ਼ਾਵਾਂ ਵਿੱਚ ਗ੍ਰਾਸ ਬੁਕਿੰਗ ਦੀ ਗੱਲ ਕੀਤੀ ਜਾਵੇ ਤਾਂ ਅੰਕੜਾ 67 ਲੱਖ ਦੇ ਕਰੀਬ ਹੈ। ਯਾਦ ਰਹੇ ਕਿ ‘ਬਟਵਾਰਾ 1947’ ਨੂੰ ਇੰਡੀਅਨ ਸਿਨੇਮਾਘਰਾਂ ਵਿੱਚ 5,545 ਸਕ੍ਰੀਨਾਂ ‘ਤੇ ਰਿਲੀਜ਼ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਜੇਕਰ ਨੈੱਟ ਬਲਾਕ ਸੀਟਾਂ ਦੇ ਆਧਾਰ ‘ਤੇ ਫ਼ਿਲਮ ਦੀ ਐਡਵਾਂਸ ਕਮਾਈ ਦੀ ਗੱਲ ਕਰੀਏ ਤਾਂ ਉਹ ਅੰਕੜਾ 2.3 ਕਰੋੜ ਤੋਂ ਵੱਧ ਦਾ ਹੈ। ਪਰ ਇਨ੍ਹਾਂ ਅੰਕੜਿਆਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਤੇਜ਼ੀ ਨਾਲ ਬਦਲਾਅ ਦੇਖਣ ਨੂੰ ਮਿਲੇਗਾ। ਕਿਉਂਕਿ ਸਾਲ 2023 ਵਿੱਚ ਆਈ ਸੰਨੀ ਦਿਓਲ ਦੀ ਫ਼ਿਲਮ ‘ਗਦਰ 2’ ਨੂੰ ਲੈ ਕੇ ਵੀ ਅਜਿਹੇ ਕਿਆਸ ਲਗਾਏ ਜਾ ਰਹੇ ਸਨ ਕਿ ਉਹ ਫ਼ਿਲਮ ਬਾਕਸ ਆਫਿਸ ‘ਤੇ ਕੁਝ ਖਾਸ ਕਮਾਲ ਨਹੀਂ ਦਿਖਾ ਪਾਵੇਗੀ ਪਰ ਬਾਅਦ ਵਿੱਚ ‘ਗਦਰ 2’ ਨੇ ਅਜਿਹਾ ਕਮਾਲ ਕੀਤਾ ਕਿ 525 ਕਰੋੜ ਦੇ ਬਿਜ਼ਨਸ ਨਾਲ ਸੰਨੀ ਦਿਓਲ ਦੇ ਕਰੀਅਰ ਦੀ ਸਭ ਤੋਂ ਵੱਡੀ ਹਿੱਟ ਬਣ ਗਈ।
ਆਵਾਰਾਪਨ 2 ਨਾਲ ਹੋਵੇਗੀ ਟੱਕਰ
ਸੰਨੀ ਦਿਓਲ ਦੀ ‘ਬਟਵਾਰਾ 1947’ ਦੀ ਰਾਹ ਆਸਾਨ ਨਹੀਂ ਹੋਣ ਵਾਲੀ। 14 ਅਗਸਤ ਨੂੰ ਇਸ ਮੂਵੀ ਦੇ ਨਾਲ-ਨਾਲ ਅਦਾਕਾਰ ਇਮਰਾਨ ਹਾਸ਼ਮੀ ਦੀ ਫ਼ਿਲਮ ‘ਆਵਾਰਾਪਨ 2’ ਨੂੰ ਵੀ ਥਿਏਟਰਾਂ ਵਿੱਚ ਰਿਲੀਜ਼ ਕੀਤਾ ਜਾਵੇਗਾ, ਜਿਸ ਦੀ ਵਜ੍ਹਾ ਨਾਲ ਬਾਕਸ ਆਫਿਸ ‘ਤੇ ਸੰਨੀ ਦੀ ਫ਼ਿਲਮ ਨੂੰ ਸਖ਼ਤ ਟੱਕਰ ਮਿਲਣ ਦੀ ਪੂਰੀ ਉਮੀਦ ਹੈ।
Share this content:



Post Comment