Loading Now

ਫੋਕਲ ਪੋਇੰਟ ਵਿਖੇ ਮੇਘਾ ਹੈਲਥ ਕੈਂਪ ਸਫਲਤਾਪੂਰਵਕ ਆਯੋਜਿਤ

ਫੋਕਲ ਪੋਇੰਟ ਵਿਖੇ ਮੇਘਾ ਹੈਲਥ ਕੈਂਪ ਸਫਲਤਾਪੂਰਵਕ ਆਯੋਜਿਤ

ਮੋਗਾ, 23 ਜਨਵਰੀ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਸਿਵਲ ਸਰਜਨ ਮੋਗਾ ਦੇ ਹੁਕਮਾਂ ਮੁਤਾਬਿਕ ਅਤੇ ਜਿਲਾ ਟੀ ਬੀ ਅਫਸਰ ਡਾਕਟਰ ਗੈਰਵਪ੍ਰੀਤ ਸਿੰਘ ਸੋਢੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਫੋਕਲ ਪੋਇੰਟ ਮੋਗਾ ਵਿਖੇ ਸੰਪੂਰਨ ਸੁਰੱਖਿਆ ਕੇਂਦਰ ਦੇ ਸਹਿਯੋਗ ਨਾਲ ਆਈ ਸੀ ਟੀ ਸੀ ਸਟਾਫ, ਐਚ ਸੀ ਵੀ ਸਟਾਫ ਅਤੇ ਕੀ ਬੀ ਵਿਭਾਗ ਦੀ ਭਾਗੀਦਾਰੀ ਨਾਲ ਇਕ ਮੇਘਾ ਹੈਲਥ ਕੈਂਪ ਸਫਲਤਾਪੂਰਵਕ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਬੁਨਿਆਦੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਅਤੇ ਗੰਭੀਰ ਬਿਮਾਰੀਆਂ ਬਾਰੇ ਜਾਗਰੂਕਤਾ ਫੈਲਾਉਣਾ ਸੀ। ਕੈਂਪ ਦੌਰਾਨ ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।

ਇਸ ਤੋਂ ਇਲਾਵਾ ਹੇਠ ਲਿਖੀਆਂ ਮਹੱਤਵਪੂਰਣ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਐਚ ਆਈ ਵੀ ਟੈਸਟ ਐਚ ਸੀ ਵੀ ਟੈਸਟ ਟੀ.ਬੀ. ਦੀ ਜਾਂਚ ਲਈ ਸੈਂਪਲ ਇਕੱਠੇ ਕੀਤੇ ਗਏ ਇਹ ਮੇਘਾ ਹੈਲਥ ਕੈਂਪ ਲਗਭਗ 6 ਘੰਟਿਆਂ ਤੱਕ ਚਲਿਆ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਗ ਲਿਆ। ਮਰੀਜ਼ਾਂ ਨੂੰ ਬਿਮਾਰੀਆਂ ਤੋਂ ਬਚਾਅ ਅਤੇ ਇਲਾਜ ਸੰਬੰਧੀ ਢੁੱਕਵੀਂ ਕਾਊਂਸਲਿੰਗ ਵੀ ਦਿੱਤੀ ਗਈ। ਸੰਪੂਰਨ ਤੌਰ ’ਤੇ ਇਹ ਮੇਘਾ ਹੈਲਥ ਕੈਂਪ ਲੋਕਾਂ ਲਈ ਲਾਭਦਾਇਕ ਸਾਬਤ ਹੋਇਆ ਅਤੇ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ।

Share this content:

Post Comment