Loading Now

ਪੰਜਾਬ ਸਰਕਾਰ ਬਜ਼ੁਰਗਾਂ  ਲਈ ਕੇਦਰ ਵਲੋ 1999 ਵਿਚ ਬਣਾਈ ਨੀਤੀ ਲਾਗੂ ਕਰੇ- ਸਰਦਾਰੀ ਲਾਲ ਕਾਮਰਾ

ਪੰਜਾਬ ਸਰਕਾਰ ਬਜ਼ੁਰਗਾਂ  ਲਈ ਕੇਦਰ ਵਲੋ 1999 ਵਿਚ ਬਣਾਈ ਨੀਤੀ ਲਾਗੂ ਕਰੇ- ਸਰਦਾਰੀ ਲਾਲ ਕਾਮਰਾ

ਮੋਗਾ, 29 ਜੂਨ (ਗਿਆਨ ਸਿੰਘ/ਏ.ਡੀ.ਪੀ ਨਿਊਜ਼) ਸੀਨੀਅਰ ਸਿਟੀਜਨ ਕੋਂਸਲ ਮੋਗਾ ਦੀ ਮਹੀਨੇਵਾਰ  ਆਖਰੀ ਸ਼ਨੀਵਾਰ ਹੋਣ ਵਾਲੀ ਜਨਰਲ ਬਾਡੀ ਦੀ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਰੈੱਡ ਕਰਾਸ ਡੇ ਕੇਅਰ ਸੈਂਟਰ ਵਿਖੇ ਪੰਜਾਬ ਫੈਡਸਨ ਦੇ ਸੀਨੀਅਰ ਉਪ ਪ੍ਰਧਾਨ, ਫਾਊਂਡਰ  ਅਤੇ ਕੋਂਸਲ ਪ੍ਰਧਾਨ ਸਰਦਾਰੀ ਲਾਲ ਕਾਮਰਾ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾਂ ਸਮੂਹ ਮੈਂਬਰਾਂ ਵਲੋਂ ਸੀਨੀਅਰ ਕੋਂਸਲ ਮੈਂਬਰ ਸਾਬਕਾ ਐਸ.ਡੀ.ਓ. ਬਿਜਲੀ ਵਿਭਾਗ ਦੇ ਅਚਾਨਕ  ਸਵਰਗਵਾਸ ਹੋਣ ਕਾਰਨ  ਦੋ ਮਿੰਟ  ਦਾ ਮੋਨ ਧਾਰ ਕੇ ਵਿਛੜੀ ਆਤਮਾ ਨੂੰ ਸ਼ਰਧਾਂਜ਼ਲੀ ਦਿਤੀ ਗਈ ਅਤੇ ਅਰਦਾਸ ਕੀਤੀ ਕਿ ਪਰਮਾਤਮਾ ਪਰਿਵਾਰਕ ਮੈਂਬਰਾਂ ਨੂੰ ਸਦਮਾ ਸਹਿਣ ਦੀ ਤਾਕਤ ਬਖਸ਼ੇ।
ਪ੍ਰਧਾਨ ਕਾਮਰਾ ਨੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਫੈਡਸਨ ਦੇ ਅਜੰਡੇ ਅਨੁਸਾਰ ਸੀਨੀਅਰ ਸਿਟੀਜਨ ਦੀਆਂ ਮੰਗਾਂ ਸਬੰਧੀ ਸਮਾਜਿਕ ਸੁਰੱਖਿਆ ਮੰਤਰੀ ਨੂੰ ਪੱਤਰ ਲਿਖਿਆ ਗਿਆ ਹੈ ਜਿਸ ਅਨੁਸਾਰ ਕੇਂਦਰ ਸਰਕਾਰ ਵਲੋਂ 1999 ਵਿੱਚ ਬਣਾਈ ਗਈ “ਰਾਸ਼ਟਰੀ ਬਜੁਰਗ ਨਾਗਰਿਕ ਨੀਤੀ ” ਜਿਸ ਦਾ ਮੁੱਖ ਉਦੇਸ਼ ਬਜੁਰਗਾਂ ਨੂੰ ਆਰਥਿਕ, ਚੰਗੀ ਸਿਹਤ, ਸਮਾਜਿਕ ਸਨਮਾਨ ਅਤੇ ਆਤਮ ਨਿਰਭਰਤਾ ਪ੍ਰਦਾਨ ਕਰ ਕੇ ਉਹਨਾਂ ਨੂੰ ਇੱਜਤ ਅਤੇ ਮਾਨ ਨਾਲ ਜੀਵਨ ਜਿਊਣ ਦੇ ਯੋਗ ਬਣਾਉਣਾ ਹੈ। ਸਟੇਟਾਂ ਨੂੰ ਨੀਤੀ ਬਣਾਉਣ ਲਈ ਕਿਹਾ ਸੀ,ਕੁਝ ਰਾਜਾਂ ਅਤੇ ਯੂ.ਟੀ.ਵਲੋਂ ਤਾਂ ਉਕਤ ਨੀਤੀ ਲਾਗੂ ਕਰ ਦਿੱਤੀ ਗਈ ਸੀ।ਉੜੀਸਾ ਸਰਕਾਰ ਵਲੋਂ 2016 ਵਿੱਚ ਲਾਗੂ ਕਰ ਦਿੱਤਾ ਗਿਆ ਸੀ। ਪਰ ਬੜੇ ਹੀ ਦੁੱਖ ਦੀ ਗਲ ਹੈ ਕਿ ਉਕਤ ਨੀਤੀ ਨੂੰ 27 ਸਾਲ ਬਾਅਦ ਵੀ ਪੰਜਾਬ ਵਿੱਚ ਲਾਗੂ ਨਹੀ ਕੀਤਾ ਗਿਆ। ਮੰਗ ਕੀਤੀ ਗਈ ਕਿ ਰਾਸ਼ਟਰੀ ਥਜੂਰਗ ਨੀਤੀ 1999 ਨੂੰ ਜਲਦ ਲਾਗੂ ਕੀਤਾ ਜਾਵੇ। ਕਾਮਰਾ  ਨੇ ਕਿਹਾ ਕਿ ਅੱਜ ਕਲ ਪੈਟਰੋਲ ਦੇ ਰੇਟ ਵਧਣ ਕਾਰਨ ਮਹਿੰਗਾਈ ਅਸਮਾਨ ਛੂਹ ਰਹੀ ਹੈ ਜੁਲਾਈ 2021ਤੋੰ ਪੈਨਸ਼ਨ 1500 ਰੁਪਏ ਹੈ ਤੇ ਅਜ ਤਕ ਇਕ ਰੁਪਏ ਦਾ ਵੀ ਵਾਧਾ ਨਹੀ ਕੀਤਾ ਗਿਆ, ਜਿਸ ਨਾਲ ਬਜ਼ੁਰਗਾਂ  ਨੂੰ ਗੁਜਾਰਾ ਕਰਨਾ ਬਹੁਤ ਵਡੀ ਸਮਸਿਆ ਬਣ ਚੁੱਕਿਆ ਹੈ,ਜਦ ਕਿ ਨਾਲ ਦੇ ਸੂਬੇ ਹਰਿਅਣਾ ਵਿੱਚ 3000 ਰੁਪਏ ਪੈਨਸ਼ਨ ਸੀ ਜੋਕਿ ਨਵੰਬਰ 25 ਤੋਂ ਵਧਾਕੇ 3200 ਰੁਪਏ ਕਰ ਦਿੱਤੀ ਗਈ ਹੈ।ਪੈਨਸ਼ਨਰਾਂ ਦੇ ਡੀ.ਏ.ਵਿੱਚ  ਵੀ ਵਾਧਾ ਕੀਤਾ ਜਾਵੇ ਜੋ ਕਿ ਅਜੇ ਵੀ 42 ਪ੍ਰਤੀਸ਼ਤ ਤੇ ਹੀ ਖੜਾ ਹੈ।
ਖੇਤਰ ਵਿੱਚੋਂ ਪੁਰਸ਼ ਬਜੁਰਗਾਂ ਨੇ ਮੰਗ ਕੀਤੀ ਕਿ ਪੈਨਸ਼ਨ ਯੋਗਤਾ  ਲਈ ਸਾਡੀ ਉਮਰ ਹਦ 65 ਤੋਂ ਘਟਾਕੇ 60 ਸਾਲ ਕੀਤੀ ਜਾਵੇ ਭਾਵੇਂ ਇਸਤਰੀਆਂ ਦੀ ਪੈਨਸ਼ਨ ਯੋਗਤਾ ਉਮਰ 58 ਸਾਲ ਹੈ।ਕਰੋਨਾ ਕਾਲ ਤੋੰ ਸੀਨੀਅਰ ਸਿਟੀਜਨ ਲਈ ਬੰਦ ਕੀਤਾ ਗਿਆ ਰੇਲਵੇ ਕੰਨਸੇਸ਼ਨ ਜਲਦ ਬਹਾਲ ਕੀਤਾ ਜਾਵੇ ਜਦ ਕਿ ਬਜ਼ੁਰਗ ਸਮਾਂ ਹੋਣ ਕਾਰਨ ਉਮਰ ਦੇ ਇਸ ਆਲਮ ਵਿੱਚ ਵਧ ਤੋਂ ਵਧ ਤੀਰਥ ਯਾਤਰਾ ਕਰਨਾ  ਚਾਹੁੰਦੇ ਹਨ ਤਾਂ ਜੋ ਜਿੰਦਗੀ ਦੇ ਅੰਤਿਮ ਪੜਾਵ ਨੂੰ ਅਧਿਆਤਮਿਕਤਾ ਨਾਲ ਜੋੜ ਸਕਣ। ਜਿਸ ਨਾਲ ਘਰਾਂ ਵਿੱਚ ਬਜੁਰਗਾਂ ਦਾ ਸ਼ੋਸ਼ਣ ਵੀ ਘਟੇਗਾ।ਹੁਣ ਤਕ ਤਿੰਨ ਸਰਕਾਰੀ “ਬਜੁਰਗ ਹੋਮ” ਹੁਸ਼ਿਆਰਪੁਰ, ਤਪਾ ਅਤੇ ਹੁਣੇ ਖੋਲੇ ਗਏ ਮਾਨਸਾ ਵਿਚ ਸਫਲਤਾ ਨਾਲ ਚੱਲ ਰਹੇ ਹਨ ਜੋਕਿ ਸ਼ਲਾਘਾਯੋਗ ਕਦਮ ਹੈ,ਇਸੇ ਕੜੀ ਤਹਿਤ ਹੋਰਾਂ ਜਿਲਿਆਂ ਵਿੱਚ ਵੀ ਖੋਲੇ ਜਾਣ। ਪ੍ਰਾਈਵੇਟ ਖੁਲੇ ਥਜੂਰਗ ਕੇਅਰ ਹੋਮ ਮਹਿੰਗੇ ਹੋਣ ਕਾਰਨ ਆਮ ਆਦਮੀ ਦੀ ਪਹੁੰਚ ਤੋੰ ਬਹੁਤ ਦੂਰ ਹਨ।
ਸਿਹਤ ਸਹੂਲਤਾਂ ਲਈ ਮੋਬਾਈਲ ਮੈਡੀਕਲ ਵੈਨ ਹੋਰਾਂ ਪਿੰਡਾਂ ਵਿੱਚ ਅਤੇ ਅਸਮਰੱਥ ਬਜੁਰਗਾਂ ਦੇ ਘਰ ਤਕ ਪੁੱਜਦੀ ਹੋਵੇ ਜਿਸ ਵਿੱਚ ਲੋੜ ਅਨੁਸਾਰ ਸਟਾਫ, ਟੈਸਟ ਅਤੇ ਦਵਾਈ ਹੋਵੇ। ਅੰਤ ਵਿਜੇ ਸ਼ਰਮਾਂ ਜੁ.ਸਕੱਤਰ ਨੇ ਮੀਟਿੰਗ ਵਿੱਚ ਸ਼ਾਮਲ ਹੋਣ ਤੇ ਮੈਂਬਰਾਂ ਦਾ ਧੰਨਵਾਦ ਕੀਤਾ।ਅੱਜ  ਦੀ ਮੀਟਿੰਗ ਦੀ ਕਾਰਵਾਈ ਦਰਬਾਰ  ਸਿੰਘ ਗਿਲ ਉਪ ਪ੍ਰਧਾਨ ਨੇ ਕੀਤੀ। ਮੀਟਿੰਗ ਵਿੱਚ ਜੋਗਿੰਦਰ ਸਿੰਘ ਸੰਘਾ, ਗੁਰਚਰਨ ਸਿੰਘ ਸੁਪਰਡੈਂਟ, ਜੋਗਿੰਦਰ ਸਿੰਘ ਲੋਹਾਮ, ਗੁਰਦਰਸ਼ਨ ਸਿੰਘ ਸੋਢੀ, ਸੁਰਿੰਦਰ ਕੁਮਾਰ ਬਾਂਸਲ, ਅਮਰ ਸਿੰਘ ਵਿਰਦੀ, ਮਾਸਟਰ ਪ੍ਰੇਮ ਕੁਮਾਰ, ਸੁਖਚੈਨ ਸਿੰਘ ਹੀਰਾ, ਸੁਖਦੇਵ ਸਿੰਘ ਜਸਲ’ ਵਿਜੇ ਟੰਡਨ,ਸੁਰਿੰਦਰ ਕੁਮਾਰ ਬਾਂਸਲ, ਨਾਹਰ ਸਿੰਘ, ਬਲਬੀਰ ਸਿੰਘ ਸੱਗੂ, ਜਗਦੀਪ ਸਿੰਘ ਕੈੰਥ ,ਪ੍ਰੇਮ ਸਿੰਘ, ਵਿਜੇ ਕੁਮਾਰ ਸੂਦ, ਜਸਵੀਰ ਸਿੰਘ ਨਿਧਾਂ ਵਾਲਾ, ਹਰਭਜਨ ਸਿੰਘ ਨਾਗਰਾ, ਅਮਰ ਸਿੰਘ ਸੁਪਰਡੈਂਟ, ਰਾਜਿੰਦਰ ਸਿੰਘ ਲੋਹਾਮ , ਪ੍ਰਸ਼ੋਤਮ ਲਾਲ ਸ਼ਰਮਾਂ, ਲਾਲ ਚੰਦ ਅਰੋੜਾ ਤੋਂ ਇਲਾਵਾ ਹੋਰ ਵੀ ਹਾਜਰ ਸਨ।

Share this content:

Post Comment