Loading Now

ਪੰਜਾਬ ਸਰਕਾਰ ਦੀਆਂ ਤੀਰਥ ਯਾਤਰਾ ਵਾਲੀਆਂ 3 ਬੱਸਾਂ ਹਰਿਦੁਆਰ ’ਚ ਜ਼ਬਤ

ਪੰਜਾਬ ਸਰਕਾਰ ਦੀਆਂ ਤੀਰਥ ਯਾਤਰਾ ਵਾਲੀਆਂ 3 ਬੱਸਾਂ ਹਰਿਦੁਆਰ ’ਚ ਜ਼ਬਤ

ਉੱਤਰਾਖੰਡ, 28 ਅਕਤੂਬਰ – ਪੰਜਾਬ ਸਰਕਾਰ ਦੀ ਤੀਰਥ ਯਾਤਰਾ ਯੋਜਨਾ ਤਹਿਤ ਸ਼ਰਧਾਲੂਆਂ ਨੂੰ ਲੈ ਕੇ ਉੱਤਰਾਖੰਡ ਦੇ ਹਰਿਦੁਆਰ ਪਹੁੰਚ ਰਹੀਆਂ ਬੱਸਾਂ ਵਿੱਚ ਕਈ ਗੰਭੀਰ ਖਾਮੀਆਂ ਸਾਹਮਣੇ ਆਈਆਂ ਹਨ। ਉੱਤਰਾਖੰਡ ਦੇ ਟਰਾਂਸਪੋਰਟ ਵਿਭਾਗ ਵੱਲੋਂ ਕੀਤੀ ਗਈ ਜਾਂਚ ਦੌਰਾਨ ਬੱਸਾਂ ਕੋਲ ਲੋੜੀਂਦੇ ਪਰਮਿਟ ਨਾ ਹੋਣ, ਟੈਕਸ ਜਮ੍ਹਾਂ ਨਾ ਕਰਵਾਉਣ ਅਤੇ ਯਾਤਰੀਆਂ ਦੀ ਸੁਰੱਖਿਆ ਨਾਲ ਜੁੜੇ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਸਾਹਮਣੇ ਆਏ ਹਨ। ਇਸ ਕਾਰਵਾਈ ਦੌਰਾਨ 3 ਬੱਸਾਂ ਨੂੰ ਜ਼ਬਤ ਕਰ ਲਿਆ ਗਿਆ, ਜਦਕਿ 5 ਬੱਸਾਂ ਦੇ ਚਲਾਨ ਕੱਟੇ ਗਏ। ਬਾਅਦ ਵਿੱਚ ਜੁਰਮਾਨਾ ਅਤੇ ਸਕਿਓਰਿਟੀ ਜਮ੍ਹਾਂ ਕਰਵਾਉਣ ਮਗਰੋਂ ਜ਼ਬਤ ਕੀਤੀਆਂ ਬੱਸਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ। ਹਰਿਦੁਆਰ ਟਰਾਂਸਪੋਰਟ ਵਿਭਾਗ ਅਨੁਸਾਰ ਪੰਜਾਬ ਦੀ ਤੀਰਥ ਯਾਤਰਾ ਯੋਜਨਾ ਤਹਿਤ ਰੋਜ਼ਾਨਾ 10 ਬੱਸਾਂ ਹਰਿਦੁਆਰ ਆਉਂਦੀਆਂ ਹਨ। ਵਿਭਾਗ ਦਾ ਕਹਿਣਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਕੇ ਬੱਸ ਆਪਰੇਟਰ ਨਾ ਸਿਰਫ਼ ਸਰਕਾਰ ਦੇ ਮਾਲੀਏ ਨੂੰ ਨੁਕਸਾਨ ਪਹੁੰਚਾ ਰਹੇ ਹਨ, ਸਗੋਂ ਯਾਤਰੀਆਂ ਦੀ ਸੁਰੱਖਿਆ ਨੂੰ ਵੀ ਖਤਰੇ ਵਿੱਚ ਪਾ ਰਹੇ ਹਨ।

Share this content:

Post Comment