ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਕਲਰਕ ਦੀਆਂ 1265 ਅਸਾਮੀਆਂ ਲਈ ਆਨਲਾਈਨ ਅਪਲਾਈ ਸ਼ੁਰੂ
ਨਵੀਂ ਦਿੱਲੀ, 26 ਮਈ – ਸਰਕਾਰੀ ਨੌਕਰੀ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਵੱਡੀ ਖ਼ਬਰ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕਲਰਕ ਦੀਆਂ 1265 ਖਾਲੀ ਅਸਾਮੀਆਂ ਨੂੰ ਭਰਨ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਭਰਤੀ ਦਾ ਐਲਾਨ ਕੀਤਾ ਗਿਆ ਹੈ। ਨੋਟੀਫਿਕੇਸ਼ਨ ਮੁਤਾਬਕ, ਇਸ ਭਰਤੀ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਅੱਜ ਯਾਨੀ 26 ਮਈ ਤੋਂ ਸ਼ੁਰੂ ਹੋ ਗਈ ਹੈ, ਜੋ ਕਿ ਨਿਰਧਾਰਿਤ ਆਖਰੀ ਮਿਤੀ 23 ਜੂਨ 2026 ਤੱਕ ਜਾਰੀ ਰਹੇਗੀ। ਯੋਗ ਅਤੇ ਇੱਛੁਕ ਉਮੀਦਵਾਰ ਇਸ ਭਰਤੀ ‘ਚ ਸ਼ਾਮਲ ਹੋਣ ਲਈ ਕੇਵਲ ਆਨਲਾਈਨ ਮਾਧਿਅਮ ਰਾਹੀਂ ਹੀ ਅਪਲਾਈ ਕਰ ਸਕਦੇ ਹਨ, ਕਿਸੇ ਵੀ ਹੋਰ ਤਰੀਕੇ ਨਾਲ ਫਾਰਮ ਸਵੀਕਾਰ ਨਹੀਂ ਕੀਤੇ ਜਾਣਗੇ।
ਅਪਲਾਈ ਕਰਨ ਲਈ ਕੀ ਹੈ ਯੋਗਤਾ?
ਵਿੱਦਿਅਕ ਯੋਗਤਾ: ਕਲਰਕ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਵਾਸਤੇ ਉਮੀਦਵਾਰ ਨੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ।ਭਾਸ਼ਾ ਦੀ ਸ਼ਰਤ: 10ਵੀਂ ਪੱਧਰ ‘ਤੇ ਹਿੰਦੀ ਜਾਂ ਸੰਸਕ੍ਰਿਤ ਵਿਸ਼ਾ ਪੜ੍ਹਿਆ ਹੋਵੇ ਜਾਂ 12ਵੀਂ/ਬੀ.ਏ./ਐੱਮ.ਏ. ‘ਚ ਹਿੰਦੀ ਵਿਸ਼ਾ ਪੜ੍ਹਿਆ ਹੋਣਾ ਲਾਜ਼ਮੀ ਹੈ।
ਤਕਨੀਕੀ ਯੋਗਤਾ: ਕੰਪਿਊਟਰ ਪ੍ਰੋਫੀਸ਼ੈਂਸੀ ਹੋਣੀ ਚਾਹੀਦੀ ਹੈ।
ਉਮਰ ਸੀਮਾ: 1 ਜਨਵਰੀ 2026 ਨੂੰ ਮੁੱਖ ਰੱਖਦੇ ਹੋਏ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 42 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਰਾਖਵੇਂ ਵਰਗ ਨੂੰ ਨਿਯਮਾਂ ਅਨੁਸਾਰ ਉਪਰਲੀ ਉਮਰ ਸੀਮਾ ‘ਚ ਛੋਟ ਦਿੱਤੀ ਗਈ ਹੈ।
ਐਪਲੀਕੇਸ਼ਨ ਫੀਸ

Share this content:



Post Comment