Loading Now

ਪੰਜਾਬੀ ਸਾਹਿਤ ਦੇ ਪ੍ਰਸਿੱਧ ਵਿਅੰਗਕਾਰ ਕੇ ਐੱਲ ਗਰਗ ਦਾ ਦੇਹਾਂਤ

ਪੰਜਾਬੀ ਸਾਹਿਤ ਦੇ ਪ੍ਰਸਿੱਧ ਵਿਅੰਗਕਾਰ ਕੇ ਐੱਲ ਗਰਗ ਦਾ ਦੇਹਾਂਤ

ਮੋਗਾ, 1 ਅਕਤੂਬਰ – ਸਿਖਿਆ ਵਿਭਾਗ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਪੰਜਾਬੀ ਮਾਂ ਬੋਲੀ ਦੇ ਮੁਦਈ ਅਤੇ ਪ੍ਰਸਿੱਧ ਵਿਅੰਗਕਾਰ ਸ੍ਰੀ ਕੇ ਐਲ ਗਰਗ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਨੇ। ਉੱਘੇ ਲੇਖਕ ਸੁਰਜੀਤ ਸਿੰਘ ਕਾਉਂਕੇ ਨੇ ਦੱਸਿਆ ਕਿ ਸ੍ਰੀ ਕੇ ਐਲ ਗਰਗ ਪਿੱਛਲੇ ਕਈ ਸਾਲਾਂ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਸਨ ਪਰ ਜ਼ਿੰਦਾਦਿਲੀ ਕਰਕੇ ਉਹ ਇਸ ਬਿਮਾਰੀ ਖਿਲਾਫ ਹਮੇਸ਼ਾ ਜੇਤੂ ਰੌਂ ਵਿਚ ਰਹੇ ਅਤੇ ਆਪਣੀਆਂ ਰਚਨਾਵਾਂ ਨਾਲ ਪੰਜਾਬੀਆਂ ਨੂੰ ਹਸਾਉਂਦੇ ਰਹੇ ਪਰ ਅਖੀਰ ਉਹ ਪੰਜਾਬੀਆਂ ਨੂੰ ਰੋਂਦੇ ਵਿਲਕਦੇ ਛੱਡ ਕੇ ਇਸ ਸੰਸਾਰ ਤੋਂ ਵਿਦਾ ਹੋ ਗਏ। ਗਰਗ ਦੇ ਜਾਣ ਨਾਲ ਪੰਜਾਬੀ ਸਾਹਿਤ ਵਿਚ ਇਕ ਯੁਗ ਦਾ ਅੰਤ ਹੋ ਗਿਆ ਹੈ। ਅਨੇਕਾਂ ਕਿਤਾਬਾਂ ਲਿਖਣ ਤੋਂ ਇਲਾਵਾ ਗਰਗ ਨੇ ਅਖ਼ਬਾਰੀ ਕਾਲਮਾਂ ਰਾਹੀਂ ਦਹਾਕਿਆਂ ਤੱਕ ਪੰਜਾਬੀ ਮਨਾਂ ਤੇ ਰਾਜ ਕੀਤਾ। ਉਹਨਾਂ ਕਿਹਾ ਕਿ ਪੰਜਾਬ ਲਈ ਉਹਨਾਂ ਦਾ ਮੋਹ ਇਸ ਕਦਰ ਸਿਰ ਚੜ੍ਹ ਕੇ ਬੋਲਿਆ ਕਿ ਉਹਨਾਂ ਵਿਦੇਸ਼ ਦੀ ਧਰਤੀ ‘ਤੇ ਪੱਕੀ ਨਾਗਰਿਕਤਾ ਨੂੰ ਠੋਕਰ ਮਾਰ ਕੇ ਮੋਗਾ ਨੂੰ ਹੀ ਆਪਣਾ ਰੈਣ ਬਸੇਰਾ ਬਣਾਈ ਰੱਖਿਆ। “ਇੰਟਰਨੈਸ਼ਨਲ ਪੰਜਾਬੀ ਨਿਊਜ਼” ਦੀ ਟੀਮ ਵਲੋਂ ਸ੍ਰੀ ਕੇ ਐਲ ਗਰਗ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ।

Share this content:

Post Comment