Loading Now

ਪੰਜਾਬੀ ਨੌਜਵਾਨ ਨੇ ਅਮਰੀਕੀ ਫ਼ੌਜ ‘ਚ ਭਰਤੀ ਹੋ ਕੇ ਵਧਾਇਆ ਪੰਜਾਬੀਆਂ ਦਾ ਮਾਣ

ਪੰਜਾਬੀ ਨੌਜਵਾਨ ਨੇ ਅਮਰੀਕੀ ਫ਼ੌਜ ‘ਚ ਭਰਤੀ ਹੋ ਕੇ ਵਧਾਇਆ ਪੰਜਾਬੀਆਂ ਦਾ ਮਾਣ

ਟਾਂਡਾ ਉੜਮੁੜ, 29 ਅਗਸਤ – ਟਾਂਡਾ ਦੇ ਨੌਜਵਾਨ ਨੇ ਅਮਰੀਕਾ ਵਿਚ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਟਾਂਡਾ ਦੇ ਪਿੰਡ ਖੁਣ-ਖੁਣ ਕਲਾਂ ਦੇ ਰਹਿਣ ਵਾਲੇ ਹੇਮੰਤ ਸ਼ਰਮਾ ਦੀ ਯੂ. ਐੱਸ. ਆਰਮੀ ਦੇ ’ਚ ਚੋਣ ਹੋਈ ਹੈ। ਉਕਤ ਨੌਜਵਾਨ ਪ੍ਰਮੁੱਖ ਸਿੱਖਿਆ ਸੰਸਥਾ ਸਿਲਵਰ ਓਕ ਇੰਟਰਨੈਸ਼ਨਲ ਸੀਨੀ. ਸੈਕੰ. ਸਕੂਲ ਸ਼ਾਹਬਾਜ਼ਪੁਰ ਦਾ ਵਿਦਿਆਰਥੀ ਰਿਹਾ। ਪ੍ਰਿੰਸੀਪਲ ਮੁਨੀਸ਼ਾ ਸੰਗਰ ਨੇ ਇਹ ਜਾਣਕਾਰੀ ਪ੍ਰੈੱਸ ਨਾਲ ਸਾਂਝੀ ਕੀਤੀ। ਉਨ੍ਹਾਂ ਦਸਿਆ ਕਿ ਹੇਮੰਤ ਸ਼ਰਮਾ ਨਰਸਰੀ ਕਲਾਸ ਤੋਂ ਬਾਰ੍ਹਵੀਂ ਕਲਾਸ ਤੱਕ ਸਕੂਲ ਦਾ ਹੋਣਹਾਰ ਵਿਦਿਆਰਥੀ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਹੇਮੰਤ ਸ਼ਰਮਾ ਆਪਣੇ ਸਕੂਲਿੰਗ ਦੌਰਾਨ ਸਕੂਲ ਦੇ ਪ੍ਰੀਫੈਕਟ ਵਜੋਂ ਸੇਵਾ ਨਿਭਾ ਚੁੱਕਾ ਹੈ, ਉੱਥੇ ਹੀ ਉਹ ਨੈਸ਼ਨਲ ਲੈਵਲ ਦਾ ਸ਼ੂਟਰ ਵੀ ਰਹਿ ਚੁੱਕਾ ਹੈ। ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸੰਗਰ ਨੇ ਦਸਿਆ ਕਿ ਹੇਮੰਤ ਸ਼ਰਮਾ ਦੀ 12ਵੇਂ ਬਰੈਵੋ ਕੋਂਬੈਕਟ ਇੰਜੀਨੀਅਰ ਵਜੋਂ 35ਵੀਂ ਬਰੈਵੋ ਇੰਜੀਨੀਅਰ ਬਟਾਲੀਅਨ ’ਚ ਯੂ.ਐਸ. ਆਰਮੀ ’ਚ ਨਿਯੁਕਤੀ ਹੋਈ।  ਚੇਅਰਮੈਨ ਤਰਲੋਚਨ ਸਿੰਘ ਨੇ ਬੱਚੇ ਦੇ ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਮੁਬਾਰਕਬਾਦ ਦਿਤੀ। ਉਨ੍ਹਾਂ ਦਸਿਆ ਕਿ ਬੱਚਿਆਂ ਦੇ ਅਧਿਆਪਕਾਂ, ਮਾਪਿਆਂ ਅਤੇ ਬੱਚਿਆਂ ਦੇ ਖੁਦ ਵਲੋਂ ਕੀਤੀ ਅਣਥੱਕ ਮਿਹਨਤ ਦਾ ਨਤੀਜਾ ਹੈ ਕਿ ਸਿਲਵਰ ਓਕ ਸਕੂਲ ਦੇ ਬੱਚੇ ਵਿਦੇਸ਼ਾਂ ’ਚ ਜਾ ਕੇ ਇਨ੍ਹਾਂ ਬੁਲੰਦੀਆਂ ਛੂ ਰਹੇ ਹਨ।

Share this content:

Post Comment