ਪ੍ਰਸਿੱਧ ਕਹਾਣੀਕਾਰ ਸੁਖਜੀਤ ਦੀ ਯਾਦ ਵਿੱਚ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵਲੋਂ ਦੂਜਾ ਕਹਾਣੀ ਸਮਾਰੋਹ ਬਰਮਿੰਘਮ ਯੂ ਕੇ ਵਿੱਚ :ਕਹਾਣੀਕਾਰ ਅਜਮੇਰ ਸਿੱਧੂ ਦੀ ਰਹੇਗੀ ਵਿਸ਼ੇਸ਼ ਹਾਜ਼ਰੀ

ਪ੍ਰਸਿੱਧ ਕਹਾਣੀਕਾਰ ਸੁਖਜੀਤ ਦੀ ਯਾਦ ਵਿੱਚ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵਲੋਂ ਦੂਜਾ ਕਹਾਣੀ ਸਮਾਰੋਹ ਬਰਮਿੰਘਮ ਯੂ ਕੇ ਵਿੱਚ :ਕਹਾਣੀਕਾਰ ਅਜਮੇਰ ਸਿੱਧੂ ਦੀ ਰਹੇਗੀ ਵਿਸ਼ੇਸ਼ ਹਾਜ਼ਰੀ
(ਬਰਤਾਨੀਆ ਦੇ ਉੱਘੇ ਲੇਖਕ ਹੋਣਗੇ ਸ਼ਾਮਿਲ , ਜਸਵਿੰਦਰ ਰੱਤੀਆਂ ਅਤੇ ਰੂਪ ਢਿੱਲੋਂ ਦੇ ਕਹਾਣੀ ਸੰਗ੍ਰਹਿ ਕੀਤੇ ਜਾਣਗੇ ਲੋਕ ਅਰਪਣ )
ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵਲੋਂ ਦੂਜਾ ਕਹਾਣੀਕਾਰ ਸੁਖਜੀਤ ਯਾਦਗਾਰੀ ਸਾਹਿਤਿਕ ਸਮਾਗਮ ਇੰਗਲੈਂਡ ਦੇ ਪ੍ਰਸਿੱਧ ਸ਼ਹਿਰ ਬਰਮਿੰਘਮ ਵਿੱਚ ਸ਼ਹੀਦ ਊਧਮ ਸਿੰਘ ਵੈਲਫੇਅਰ ਸੋਸਾਇਟੀ ਵਿਖੇ ਆਉਣ ਵਾਲੀ 14 ਨਵੰਬਰ 2026 ਦਿਨ ਸ਼ਨਿਚਰਵਾਰ ਨੂੰ ਉਲੀਕਿਆ ਗਿਆ ਹੈ। ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ ਖਾਸ ਤੌਰ ‘ਤੇ ਸ਼ਾਮਲ ਹੋਣਗੇ। ਇਸ ਸਮਾਗਮ ਵਿੱਚ ਬਰਤਾਨੀਆ ਦੇ ਉੱਘੇ ਨਾਵਲਕਾਰ ਜਸਵਿੰਦਰ ਰੱਤੀਆਂ ਦਾ ਕਹਾਣੀ ਸੰਗ੍ਰਹਿ “ਲੱਕੜ ਦੇ ਸਿਰ” ਅਤੇ ਬਰਤਾਨਵੀ ਜੰਮਪਲ ਪੰਜਾਬੀ ਲੇਖਕ ਰੂਪ ਢਿੱਲੋਂ ਦਾ ਕਹਾਣੀ ਸੰਗ੍ਰਹਿ “ਖ਼ਤ” ਲੋਕ ਅਰਪਣ ਕੀਤੇ ਜਾਣਗੇ। ਜਿਹਨਾਂ ਬਾਰੇ ਬਲਵਿੰਦਰ ਸਿੰਘ ਚਾਹਲ ਅਤੇ ਕੁਲਵੰਤ ਕੌਰ ਢਿੱਲੋਂ ਵੱਲੋਂ ਸਮੀਖਿਆ ਪਰਚੇ ਪੇਸ਼ ਕੀਤੇ ਜਾਣਗੇ। ਇਸ ਸਮਾਗਮ ਵਿੱਚ ਬਰਤਾਨੀਆ ਦੇ ਪੰਜਾਬੀ ਲੇਖਕ, ਵਿਦਵਾਨ ਅਤੇ ਵੱਖ ਵੱਖ ਸੰਸਥਾਵਾਂ ਨਾਲ ਜੁੜੀਆਂ ਹੋਈਆਂ ਸਖਸ਼ੀਅਤਾਂ ਨੂੰ ਸੱਦਾ ਦਿੱਤਾ ਗਿਆ ਹੈ। ਯੂਰਪੀ ਪੰਜਾਬੀ ਸਾਹਿਤ ਅਕਾਦਮੀ ਦੇ ਅਹੁਦੇਦਾਰਾਂ ਵੱਲੋਂ ਇਸ ਖ਼ਬਰ ਅਤੇ ਉਪਰਾਲੇ ਨੂੰ ਸਾਂਝੇ ਕਰਦਿਆਂ ਉਮੀਦ ਪਰਗਟਾਈ ਜਾ ਰਹੀ ਹੈ ਕਿ ਅਜਿਹੇ ਸਮਾਗਮ ਯੂਰਪੀ ਪੰਜਾਬੀ ਸਾਹਿਤ ਖਾਸ ਕਰ ਯੂਰਪੀ ਪੰਜਾਬੀ ਕਹਾਣੀ ਨੂੰ ਹੋਰ ਵੀ ਸਮਰੱਥ ਕਰਦੇ ਦਸ਼ਾ – ਦਿਸ਼ਾ ਪ੍ਰਦਾਨ ਕਰਨਗੇ। ਜ਼ਿਕਰਯੋਗ ਹੈ ਕਿ ਸੰਸਥਾ ਵਲੋਂ ਪਿਛਲੇ ਸਾਲ ਵੀ ਸੁਖਜੀਤ ਯਾਦਗਾਰੀ ਕਹਾਣੀ ਸਮਾਰੋਹ ਫਰੈਂਕਫਰਟ ਜਰਮਨੀ ਵਿੱਖੇ ਕਰਵਾਇਆ ਗਿਆ ਸੀ ਜਿਸ ਵਿੱਚ ਯੂਰਪ ਵੱਸਦੇ ਲਹਿੰਦੇ ਤੇ ਚੜ੍ਹਦੇ ਪੰਜਾਬੀ ਲੇਖਕਾਂ ਸਮੇਤ ਪ੍ਰਸਿੱਧ ਲੇਖਕ ਬਲਦੇਵ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸਨ।
Share this content:



Post Comment