Loading Now

ਪੀ.ਆਈ.ਬੀ. ਨੇ ਭਾਖੜਾ ਡੈਮ ਦੀ ਫੈਕਟ ਚੈੱਕ ਨੇ ਅਫ਼ਵਾਹਾਂ ਨੂੰ ਨਕਾਰਿਆ

ਪੀ.ਆਈ.ਬੀ. ਨੇ ਭਾਖੜਾ ਡੈਮ ਦੀ ਫੈਕਟ ਚੈੱਕ ਨੇ ਅਫ਼ਵਾਹਾਂ ਨੂੰ ਨਕਾਰਿਆ

ਚੰਡੀਗੜ੍ਹ, 28 ਅਗਸਤ – ਸੋਸ਼ਲ ਮੀਡੀਆ ‘ਤੇ ਭਾਖੜਾ ਨੰਗਲ ਡੈਮ ਨੂੰ ਲੈ ਕੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਡੈਮ ਦੀ ਕੰਧ ਵਿੱਚ 1.77 ਇੰਚ ਦਾ ਝੁਕਾਅ ਆ ਗਿਆ ਹੈ। ਇਸ ਦੇ ਨਾਲ ਹੀ ਇਹ ਡਰ ਵੀ ਫੈਲਾਇਆ ਜਾ ਰਿਹਾ ਹੈ ਕਿ ਜੇਕਰ ਡੈਮ ਟੁੱਟ ਗਿਆ ਤਾਂ ਦਿੱਲੀ ਸਮੇਤ ਕਈ ਸ਼ਹਿਰ ਹੜ੍ਹ ਦੀ ਲਪੇਟ ਵਿੱਚ ਆ ਜਾਣਗੇ। ਭਾਰਤ ਸਰਕਾਰ ਦੀ ਅਧਿਕਾਰਤ ਸੰਸਥਾ ਪੀ.ਆਈ.ਬੀ. ਫੈਕਟ ਚੈੱਕ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਭਰਾਮਕ ਅਤੇ ਝੂਠਾ ਕਰਾਰ ਦਿੱਤਾ ਹੈ।

ਅਸਲੀਅਤ ਕੀ ਹੈ?

  • ਅਸਲ ਝੁਕਾਅ ਬਹੁਤ ਘੱਟ: 27 ਅਗਸਤ 2026 ਨੂੰ ਡੈਮ ਦੀ ਕੰਧ ਵਿੱਚ ਅਸਲ ਝੁਕਾਅ ਸਿਰਫ਼ 0.86 ਇੰਚ ਦਰਜ ਕੀਤਾ ਗਿਆ ਸੀ, ਜੋ ਕਿ ਇੰਜੀਨੀਅਰਿੰਗ ਦੇ ਤੈਅ ਨਿਯਮਾਂ ਮੁਤਾਬਕ ਪੂਰੀ ਤਰ੍ਹਾਂ ਆਮ ਹੈ।
  • ਸਾਰੇ ਪੈਮਾਨੇ ਸੁਰੱਖਿਅਤ: ਡੈਮ ਦੀ ਕੰਧ ਨਾਲ ਸਬੰਧਤ ਤਣਾਅ (Stress), ਖਿੱਚ (Strain), ਪਾਣੀ ਦਾ ਦਬਾਅ (Pore Pressure) ਅਤੇ ਪਾਣੀ ਦਾ ਰਿਸਾਅ (Seepage) ਨਿਰਧਾਰਤ ਸੁਰੱਖਿਅਤ ਸੀਮਾਵਾਂ ਦੇ ਅੰਦਰ ਹਨ।
  • ਡੈਮ ਪੂਰੀ ਤਰ੍ਹਾਂ ਮਜ਼ਬੂਤ: ਅਧਿਕਾਰੀਆਂ ਅਤੇ ਮਾਹਰਾਂ ਮੁਤਾਬਕ ਭਾਖੜਾ ਡੈਮ ਦੁਨੀਆ ਦੇ ਬਿਹਤਰੀਨ ਡੈਮਾਂ ਵਿੱਚੋਂ ਇੱਕ ਹੈ ਅਤੇ ਇਸ ਦੀ ਬਣਤਰ ਨੂੰ ਕੋਈ ਖ਼ਤਰਾ ਨਹੀਂ ਹੈ।

ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਦਾ ਬਿਆਨ

ਕੁਝ ਦਿਨ ਪਹਿਲਾਂ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਵੀ ਵਿਧਾਨ ਸਭਾ ਵਿੱਚ ਇਸ ਮੁੱਦੇ ‘ਤੇ ਅਹਿਮ ਬਿਆਨ ਦੇ ਕੇ ਸਥਿਤੀ ਸਪਸ਼ਟ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਭਾਖੜਾ ਡੈਮ ਦੀ ਕੰਧ ਵਿੱਚ ਆਉਣ ਵਾਲੀ ਅਸਥਾਈ ਹਰਕਤ (Movement) ਇਸ ਦੇ ਇੰਜੀਨੀਅਰਿੰਗ ਡਿਜ਼ਾਈਨ ਦਾ ਇੱਕ ਆਮ ਹਿੱਸਾ ਹੈ। ਪਾਣੀ ਦਾ ਦਬਾਅ ਵਧਣ ‘ਤੇ ਕੰਧ ਦਾ ਥੋੜ੍ਹਾ ਜਿਹਾ ਹਿੱਲਣਾ ਆਮ ਗੱਲ ਹੈ ਅਤੇ ਦਬਾਅ ਘਟਣ ‘ਤੇ ਇਹ ਵਾਪਸ ਆਪਣੀ ਥਾਂ ‘ਤੇ ਆ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 40 ਸਾਲਾਂ ਵਿੱਚ ਅਜਿਹੀ ਹਰਕਤ 15 ਵਾਰ ਦਰਜ ਕੀਤੀ ਜਾ ਚੁੱਕੀ ਹੈ, ਇਸ ਲਈ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ ਅਤੇ ਡੈਮ ਪੂਰੀ ਤਰ੍ਹਾਂ ਸੁਰੱਖਿਅਤ ਹੈ। ਪੀ.ਆਈ.ਬੀ. ਅਤੇ ਪੰਜਾਬ ਸਰਕਾਰ ਦੋਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ‘ਤੇ ਸਨਸਨੀ ਅਤੇ ਡਰ ਫੈਲਾਉਣ ਵਾਲੀਆਂ ਅਜਿਹੀਆਂ ਝੂਠੀਆਂ ਅਫ਼ਵਾਹਾਂ ‘ਤੇ ਯਕੀਨ ਨਾ ਕਰਨ ਅਤੇ ਕੇਵਲ ਅਧਿਕਾਰਤ ਸਰੋਤਾਂ ਤੋਂ ਮਿਲੀ ਜਾਣਕਾਰੀ ਨੂੰ ਹੀ ਸੱਚ ਮੰਨਣ।

Share this content:

Post Comment