ਪਲਾਹੀ ਵਿੱਚ ਗੁਰਤਾ ਗੱਦੀ ਸਮਾਗਮਾਂ ਦੇ ਮੱਦੇਨਜ਼ਰ ਸਫ਼ਾਈ ਮੁਹਿੰਮ ਆਰੰਭੀ

ਫਗਵਾੜਾ, 9 ਜੂਨ(ਏ.ਡੀ.ਪੀ. ਨਿਊਜ਼ ) ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਸਮਾਗਮਾਂ ਜੋ ਮਿਤੀ 11 ਜੂਨ ਤੋਂ 13 ਜੂਨ 2026 ਤੱਕ ਪਿੰਡ ਪਲਾਹੀ ਸਾਹਿਬ ਵਿਖੇ ਸੰਗਤਾਂ ਵੱਲੋਂ ਕਰਵਾਏ ਜਾ ਰਹੇ ਹਨ, ਦੇ ਮੱਦੇ ਨਜ਼ਰ ਪਿੰਡ ਪਲਾਹੀ ਦੀਆਂ ਮੁੱਖ ਸੜਕਾਂ ਦੇ ਨਾਲ ਲੱਗੇ ਕੂੜੇ ਦੇ ਢੇਰ ਅਤੇ ਗੰਦਗੀ ਹਟਾਉਣ ਦੀ ਮੁੰਹਿਮ ਗ੍ਰਾਮ ਪੰਚਾਇਤ ਪਲਾਹੀ ਵੱਲੋਂ ਆਰੰਭ ਕੀਤੀ ਗਈ। ਸਫ਼ਾਈ ਆਰੰਭਤਾ ਸਮੇਂ ਕਮਲ ਕਲਸੀ ਬਲਾਕ ਸੰਮਤੀ ਮੈਂਬਰ, ਨੰਬਰਦਾਰ ਸੁਰਜਨ ਸਿੰਘ, ਸੁਖਵਿੰਦਰ ਸਿੰਘ ਸੱਲ ਅਤੇ ਪੰਚਾਇਤ ਮੈਂਬਰਾਨ ਰਵੀਪਾਲ, ਪੀਟਰ ਕੁਮਾਰ, ਰਵੀ ਸੱਗੂ, ਸੰਨੀ ਚੰਦੜ, ਗੁਰਬਖਸ਼ ਕੌਰ, ਬਲਜਿੰਦਰ ਕੌਰ ਅਤੇ ਗੁਰਚਰਨ ਸਿੰਘ ਹਾਜ਼ਰ ਸਨ। ਇਹਨਾਂ ਪੰਚ ਸਾਹਿਬਾਨਾਂ ਨੇ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਗੁਰਤਾ ਗੱਦੀ ਸਮਾਗਮਾਂ ਚ ਹੁਮ ਹੁਮਾ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ । ਯਾਦ ਰਹੇ ਨਗਰ ਭਲਾਈ ਵਿਖੇ ਗੁਰੂ ਹਰਿਗੋਬਿੰਦ ਸਾਹਿਬ ਜੀ ਗੁਰਤਾ ਗੱਦੀ ਅਤੇ ਪ੍ਰਕਾਸ਼ ਦਿਹਾੜਾ ਸਮਾਗਮ ਇੱਕ ਸਦੀ ਤੋਂ ਵੱਧ ਸਮੇਂ ਤੋਂ ਨਗਰ ਨਿਵਾਸੀਆਂ ਵੱਲੋਂ ਮਨਾਇਆ ਜਾਂਦਾ ਹੈ ਅਤੇ ਹਜ਼ਾਰਾਂ ਦੀ ਗਿਣਤੀ ’ਚ ਸੰਗਤਾਂ ਇਹਨਾਂ ਸਮਾਗਮਾਂ ਵਿੱਚ ਹਿੱਸਾ ਲੈਂਦੀਆਂ ਹਨ।
Share this content:



Post Comment