ਨੌਜਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ ; ਬੈਂਕ ਆਫ਼ ਬੜੌਦਾ ‘ਚ ਬੰਪਰ ਭਰਤੀ
ਆਗਰਾ, 10 ਨਵੰਬਰ – ਬੈਂਕਿੰਗ ਖੇਤਰ ਵਿੱਚ ਨੌਕਰੀ ਦੀ ਤਿਆਰੀ ਕਰ ਰਹੇ ਤਜਰਬੇਕਾਰ ਉਮੀਦਵਾਰਾਂ ਲਈ ਬੈਂਕ ਆਫ਼ ਬੜੌਦਾ ਨੇ ਭਰਤੀ ਕੱਢੀ ਹੈ। ਬੈਂਕ ਦੇ ਵੈਲਥ ਮੈਨੇਜਮੈਂਟ ਸਰਵਿਸਿਜ਼ (WMS) ਵਿਭਾਗ ਵਿੱਚ 837 ਅਹੁਦਿਆਂ ‘ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਆਨਲਾਈਨ ਅਰਜ਼ੀ ਪ੍ਰਕਿਰਿਆ 4 ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ। ਚਾਹਵਾਨ ਉਮੀਦਵਾਰ 24 ਨਵੰਬਰ 2026 ਤੱਕ ਬੈਂਕ ਦੀ ਅਧਿਕਾਰਤ ਵੈੱਬਸਾਈਟ bankofbaroda.bank.in ਦੇ ਕਰੀਅਰ ਸੈਕਸ਼ਨ ਵਿੱਚ ਅਪਲਾਈ ਕਰ ਸਕਦੇ ਹਨ। ਸਾਰੀਆਂ ਨਿਯੁਕਤੀਆਂ ਠੇਕੇ ਦੇ ਆਧਾਰ ‘ਤੇ ਹੋਣਗੀਆਂ। ਸ਼ੁਰੂਆਤੀ ਇਕਰਾਰਨਾਮਾ ਪੰਜ ਸਾਲ ਦਾ ਹੋਵੇਗਾ, ਜਿਸ ਨੂੰ ਉਮੀਦਵਾਰ ਦੇ ਪ੍ਰਦਰਸ਼ਨ ਅਤੇ ਬੈਂਕ ਦੀ ਲੋੜ ਅਨੁਸਾਰ ਪੰਜ ਸਾਲ ਹੋਰ ਵਧਾਇਆ ਜਾ ਸਕਦਾ ਹੈ। ਤਨਖ਼ਾਹ ਯੋਗਤਾ ਅਤੇ ਤਜਰਬੇ ਦੇ ਆਧਾਰ ‘ਤੇ ਤੈਅ ਕੀਤੀ ਜਾਵੇਗੀ। ਅਰਜ਼ੀ ਦੇਣ ਲਈ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਸ਼ਨ ਹੋਣਾ ਲਾਜ਼ਮੀ ਹੈ। ਸੀਨੀਅਰ ਰਿਲੇਸ਼ਨਸ਼ਿਪ ਮੈਨੇਜਰ ਲਈ ਤਿੰਨ ਸਾਲ, ਟੈਰੀਟਰੀ ਹੈੱਡ ਲਈ ਅੱਠ ਸਾਲ, ਗਰੁੱਪ ਹੈੱਡ ਲਈ 12 ਸਾਲ ਅਤੇ ਹੈੱਡ ਇਨਵੈਸਟਮੈਂਟ ਲਈ ਦਸ ਸਾਲ ਦਾ ਸਬੰਧਤ ਤਜਰਬਾ ਮੰਗਿਆ ਗਿਆ ਹੈ। ਗਰੁੱਪ ਹੈੱਡ ਲਈ ਪੰਜ ਸਾਲ ਦਾ ਟੀਮ ਲੀਡ ਕਰਨ ਦਾ ਤਜਰਬਾ ਵੀ ਲਾਜ਼ਮੀ ਹੈ। ਸੀਨੀਅਰ ਰਿਲੇਸ਼ਨਸ਼ਿਪ ਮੈਨੇਜਰ ਲਈ ਨਿਰਧਾਰਤ NISM ਜਾਂ IRDA ਸਰਟੀਫਿਕੇਟ ਜ਼ਰੂਰੀ ਹੈ। ਅਹੁਦੇ ਅਨੁਸਾਰ ਉਮਰ ਹੱਦ 24 ਤੋਂ 50 ਸਾਲ ਤੱਕ ਹੈ।
ਇਨ੍ਹਾਂ ਅਹੁਦਿਆਂ ‘ਤੇ ਹੋਵੇਗੀ ਭਰਤੀ
ਕੁੱਲ 837 ਅਹੁਦਿਆਂ ਵਿੱਚ ਸੀਨੀਅਰ ਰਿਲੇਸ਼ਨਸ਼ਿਪ ਮੈਨੇਜਰ ਦੇ 791, ਟੈਰੀਟਰੀ ਹੈੱਡ ਦੇ 35, ਗਰੁੱਪ ਹੈੱਡ ਦੇ ਅੱਠ, ਇਨਵੈਸਟਮੈਂਟ ਪ੍ਰੋਡਕਟ ਮੈਨੇਜਰ ਦੇ ਦੋ ਅਤੇ ਹੈੱਡ ਇਨਵੈਸਟਮੈਂਟ ਦਾ ਇੱਕ ਅਹੁਦਾ ਸ਼ਾਮਲ ਹੈ। ਸ਼੍ਰੇਣੀ ਅਨੁਸਾਰ 346 ਅਹੁਦੇ ਜਨਰਲ, 224 ਓਬੀਸੀ, 124 ਐੱਸਸੀ, 82 ਈਡਬਲਿਊਐੱਸ ਅਤੇ 61 ਐੱਸਟੀ ਵਰਗ ਲਈ ਹਨ। ਦਿਵਿਆਂਗ ਉਮੀਦਵਾਰਾਂ ਲਈ 35 ਅਹੁਦੇ ਹਰੀਜੱਟਲ ਰਾਖਵੇਂਕਰਨ ਤਹਿਤ ਸ਼ਾਮਲ ਕੀਤੇ ਗਏ ਹਨ।
ਅਰਜ਼ੀ ਫੀਸ ਅਤੇ ਚੋਣ ਪ੍ਰਕਿਰਿਆ
ਜਨਰਲ, ਓਬੀਸੀ ਅਤੇ ਈਡਬਲਿਊਐੱਸ ਵਰਗ ਦੇ ਉਮੀਦਵਾਰਾਂ ਨੂੰ 850 ਰੁਪਏ, ਜਦਕਿ ਐੱਸਸੀ, ਐੱਸਟੀ, ਦਿਵਿਆਂਗ, ਸਾਬਕਾ ਸੈਨਿਕ ਅਤੇ ਮਹਿਲਾ ਉਮੀਦਵਾਰਾਂ ਨੂੰ 175 ਰੁਪਏ ਫੀਸ ਦੇਣੀ ਪਵੇਗੀ।ਚੋਣ ਅਰਜ਼ੀਆਂ ਦੀ ਜਾਂਚ, ਲੋੜ ਪੈਣ ‘ਤੇ ਆਨਲਾਈਨ ਪ੍ਰੀਖਿਆ ਜਾਂ ਸਾਈਕੋਮੈਟ੍ਰਿਕ ਟੈਸਟ ਅਤੇ ਇੰਟਰਵਿਊ ਦੇ ਆਧਾਰ ‘ਤੇ ਕੀਤੀ ਜਾਵੇਗੀ।
Share this content:



Post Comment