ਨਜ਼ਮ/ਨਦੀ, ਪਹਾੜ ਤੇ ਬਾਜ਼ਾਰ/ਜਸਿੰਤਾ ਕੇਰਕੇੱਟਾ
*ਨਦੀ,ਪਹਾੜ ਤੇ ਬਾਜ਼ਾਰ!*
……………………
*ਪਿੰਡ ‘ਚ*
*ਉਹ ਦਿਨ ਸੀ ਐਤਵਾਰ*
*ਹੱਥ ਫੜਕੇ ਨੰਨ੍ਹੀਂ ਪੀੜ੍ਹੀ ਦਾ*
*ਮੈਂ ਨਿੱਕਲ ਗਈ ਬਾਜ਼ਾਰ!*
*ਦੇਖ ਕੇ ਇੱਕ ਪਗਡੰਡੀ*
*ਸੁੱਕੇ ਰੁੱਖਾਂ ਦੇ ਵਿਚਕਾਰ*
*ਨੰਨ੍ਹੀਂ ਪੀੜ੍ਹੀ ਨੂੰ ਕਿਹਾ ਮੈਂ*
*ਦੇਖ!*
*ਇੱਥੇ ਹੀ ਹੁੰਦੀ ਸੀ*
*ਕਦੇ ਪਿੰਡ ਦੀ ਨਦੀ*
*ਅੱਗੇ ਦੇਖ*
*ਜ਼ਮੀਨ ‘ਤੇ*
*ਵੱਡੀ ਸਾਰੀ ਦਰਾੜ!*
*ਮੈਂ ਕਿਹਾ*
*ਇਸੇ ‘ਚ ਹੀ ਸਮਾ ਗਏ*
*ਸਾਰੇ ਪਹਾੜ!*
*ਅਚਾਨਕ ਉਹ*
*ਸਹਿਮ ਕੇ*
*ਲਿਪਟ ਗਈ ਮੇਰੇ ਨਾਲ*
*ਫੈਲਿਆ ਸੀ*
*ਦੂਰ ਤੱਕ ਸਾਹਮਣੇ*
*ਭਿਆਨਕ ਕਬਰਸਤਾਨ!*
*ਮੈਂ ਕਿਹਾ*
*ਦੇਖ ਰਹੀਂ ਏਂ ਨਾ ਇਸ ਨੂੰ?*
*ਇੱਥੇ ਹੀ ਸਨ ਕਦੇ*
*ਤੇਰੇ ਪੁਰਖਿਆਂ ਦੇ ਖਲਿਹਾਨ!*
*ਨੰਨ੍ਹੀਂ ਪੀੜ੍ਹੀ ਦੌੜੀ:*
*ਅਸੀਂ ਆ ਗਏ ਬਾਜ਼ਾਰ*
*ਕੀ ਕੁਸ਼ ਲੈਣਾ ਹੈ?*
*ਪੁੱਛਣ ਲੱਗਾ ਦੁਕਾਨਦਾਰ!*
*ਵੀਰੇ!*
*ਥੋੜ੍ਹੀ ਜਿਹੀ ਬਾਰਿਸ਼*
*ਥੋੜ੍ਹੀ ਜੀ ਗਿੱਲੀ ਮਿੱਟੀ*
*ਇੱਕ ਬੋਤਲ ਨਦੀ*
*ਉਹ ਡਿੱਬਾਬੰਦ ਪਹਾੜ!*
*ਉੱਧਰ ਕੰਧ ‘ਤੇ ਟੰਗੀ*
*ਇੱਕ ‘ਕੁਦਰਤ’ ਵੀ*
*ਦੇ ਦਿਉ*
*ਤੇ ਇਹ ਬਾਰਿਸ਼*
*ਇੰਨੀ ਮਹਿੰਗੀ ਕਿਉਂ*
*ਵਿਕੇ ਬਾਜ਼ਾਰ?*
*ਦੁਕਾਨਦਾਰ ਬੋਲਿਆ:*
*ਇਹ ਨਮੀਂ*
*ਇੱਥੋਂ ਦੀ ਨਹੀਂ*
*ਦੂਜੇ ਗ੍ਰਹਿ ਤੋਂ ਆਈ ਹੈ*
*ਚੱਲ ਰਹੀ ਹੈ ਮੰਦੀ*
*ਛਟਾਂਕ ਭਰ ਹੀ ਮੰਗਾਈ ਹੈ!*
*ਪੈਸੇ ਕੱਢਣ ਲਈ*
*ਫਰੋਲਿਆ ਸਾੜ੍ਹੀ ਦਾ ਪੱਲੂ*
*ਹੈਰਾਨ ਹੋਈ!*
*ਦੇਖਿਆ!*
*ਪੱਲੂ ਦੀ ਗੰਢ ‘ਚ*
*ਰੁਪਇਆਂ ਦੀ ਜਗ੍ਹਾ*
*ਮੁੜਿਆ ਪਿਆ ਸੀ*
*ਪੂਰਾ ਵਜ਼ੂਦ ਸਾਕਾਰ….*
*#ਜਸਿੰਤਾ ਕੇਰਕੇੱਟਾ*
(ਆਦਿਵਾਸੀ ਕਵਿੱਤਰੀ)
ਹਿੰਦੀ ਤੋਂ ਪੰਜਾਬੀ ਰੂਪ:
*ਯਸ਼ ਪਾਲ ਵਰਗ ਚੇਤਨਾ*
(98145 35005)।
Share this content:


Post Comment