ਨਜ਼ਮ/ਚੀਖ਼/ਅਮਰਜੀਤ ਦਸੂਹਾ
ਦਰਦਾਂ ਦੇ ਛਾਲੇ ਉੱਧੜੇ ਪਏ ਨੇ,
ਸਾਹ ਪੀੜਾਂ ਨਾਲ ਉੱਖੜੇ ਪਏ ਨੇ,
ਜਿੰਦਗੀ ਦੇ ਸਵਾਲ ਉਲਝੇ ਪਏ ਨੇ,
ਜਵਾਬ ਲੇਖਾਂ ਨਾਲ ਰੁੱਸੇ ਪਏ ਨੇ,
ਧਰਤੀ ਦੇ ਪਾਣੀ ਸੁੱਕਦੇ ਪਏ ਨੇ,
ਬਿਰਖ ਵੀ ਜੰਗਲ ‘ਚ ਮੁੱਕਦੇ ਪਏ ਨੇ,
ਕੁੱਖ ‘ਚ ਧੀ ਦੇ ਕਤਲ ਹੁੰਦੇ ਪਏ ਨੇ,
ਕੁਦਰਤ ਅਤੇ ਕਾਦਰ ਗੁੱਸੇ ਪਏ ਨੇ,
ਨੰਗੇ ਤਨ ਪੋਹ ਵਿਚ ਠਕਦੇ ਪਏ ਨੇ,
ਹਾੜ ਦੀ ਧੁੱਪ ਵਿੱਚ ਸੜਦੇ ਪਏ ਨੇ,
ਕਫ਼ਨ ਕਿਰਤੀਆਂ ਸਿਰ ਬੰਨੇ ਪਏ ਨੇ,
ਹੱਥ ਤਕਦੀਰ ਨਾਲ ਲੜਦੇ ਪਏ ਨੇ ,
ਧਨਾਢ ਢਿੱਡ ‘ਚ ਹੋਰ ਭਰਦੇ ਪਏ ਨੇ,
ਮਜ਼ਲੂਮਾਂ ਦੇ ਦੀਵੇ ਬੁਝੇ ਪਏ ਨੇ,
ਔਤਰੀ ਭੁੱਖ ਨਾਲ ਤਪੇ ਪਏ ਨੇ,
ਪਾਣੀ ਵੀ ਚਿੱਥ ਕੇ ਪੀਂਦੇ ਪਏ ਨੇ,
ਝੱਖੜ ਧੰਮ ਚਾਨਣ ਹੁੰਦੇ ਪਏ ਨੇ,
ਕਲਮ ਅਤੇ ਦਾਤੀ ਸਲਾਹੀ ਪਏ ਨੇ ,
ਸਾਂਝ ਦੇ ਸਿਰਨਾਵੇਂ ਲਿਖਦੇ ਪਏ ਨੇ,
ਅਮਰ ਹੁਣ ਸ਼ਬਦ ਸਹੀ ਰਸਤੇ ਪਏ ਨੇ,
ਅਮਰਜੀਤ ਦਸੂਹਾ
8968933711
Share this content:



Post Comment