ਦੁਆਬਾ ਸੀਨੀਅਰ ਸਿਟੀਜ਼ਨ ਸੰਸਥਾ ਨੇ (ਇੰਜੀ.) ਰੇਸ਼ਮ ਲਾਲ ਦਾ ਕੀਤਾ ਸਨਮਾਨ

-ਸਨਮਾਨ ਸਮਾਰੋਹ ਦੌਰਾਨ ਕਵੀ ਦਰਬਾਰ ਦਾ ਕੀਤਾ ਗਿਆ ਆਯੋਜਨ
ਫਗਵਾੜਾ, 25 ਮਈ (ਏ.ਡੀ.ਪੀ ਨਿਊਜ਼) – ਦੁਆਬਾ ਸੀਨੀਅਰ ਸਿਟੀਜਨ ਸੰਸਥਾ ਫਗਵਾੜਾ ਵੱਲੋਂ ਬਲੱਡ ਬੈਂਕ ਫਗਵਾੜਾ ਵਿਖੇ ਨੂੰ ਸਨਮਾਨ ਸਮਾਰੋਹ ਕਰਵਾਇਆ ਗਿਆ, ਸਨਮਾਨ ਸਮਾਰੋਹ ਦੀ ਪ੍ਰਧਾਨਗੀ (ਇੰਜੀ.) ਸੰਜੀਵ ਕੁਮਾਰ ਰਿਟਾਇਰਡ ਚੀਫ ਇੰਜੀਨੀਅਰ ਪਾਵਰਕੌਮ ਸਰਪ੍ਰਸਤ, (ਪ੍ਰਿੰ.) ਗੁਰਮੀਤ ਸਿੰਘ ਪਲਾਹੀ, (ਇੰਜੀ:) ਬਲਵਿੰਦਰ ਸਿੰਘ ਫੋਰਮੈਨ (ਚੇਅਰਮੈਨ), (ਇੰਜੀ.) ਮਨਜੀਤ ਸਿੰਘ, (ਇੰਜੀ.) ਬਲਬੀਰ ਸਿੰਘ ਨੇ ਕੀਤੀ।
ਸਮਾਗਮ ਵਿੱਚ ਸੀਨੀਅਰ ਸਿਟੀਜਨ (ਇੰਜੀ.) ਰੇਸ਼ਮ ਲਾਲ ਰਿਟਾਇਰਡ ਸਰਕਲ ਹੈੱਡ ਡਰਾਫਟਸਮੈਨ ਪੀ.ਐਸ.ਪੀ.ਸੀ.ਐਲ. ਨੂੰ ਸੀਨੀਅਰ ਸਿਟੀਜਨ ਲਈ ਕੀਤੀਆਂ ਵਿਸ਼ੇਸ਼ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਸੰਸਥਾ ਵਲੋਂ ਮੰਮੈਂਟੋ, ਦੁਸ਼ਾਲਾ ਅਤੇ ਮਾਣ ਪੱਤਰ ਦਿੱਤਾ ਗਿਆ।
ਇਸ ਸਮਾਗਮ ਵਿੱਚ ਵੱਖ-ਵੱਖ ਕਵੀਆਂ ਨੇ ਸਮਾਜਿਕ ਕਵਿਤਾਵਾਂ ,ਗੀਤਾਂ ਅਤੇ ਗ਼ਜ਼ਲਾਂ ਰਾਹੀਂ ਆਪਣੀ ਹਾਜ਼ਰੀ ਲਗਵਾਈ । ਕਵੀ ਦਰਬਾਰ ਵਿੱਚ ਮੈਡਮ ਬਲਬੀਰ ਕੌਰ ਬੱਬੂ ਸੈਣੀ,ਮੈਡਮ ਸਿਮਰਤ ਕੌਰ ,ਮੈਡਮ ਜਸਵਿੰਦਰ ਕੌਰ ਫਗਵਾੜਾ,ਮੈਡਮ ਕਮਲੇਸ਼ ਸੰਧੂ,ਸ੍ਰੀ ਆਰ ਐੱਲ ਜੱਸੀ, ਬਲਦੇਵ ਰਾਜ ਕੋਮਲ ਅਤੇ ਰਵਿੰਦਰ ਚੋਟ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ।
ਸਮਾਗਮ ਵਿੱਚ ਵੱਖ-ਵੱਖ ਬੁਲਾਰਿਆਂ ਵੱਲੋਂ ਸਮਾਜ ਵਿੱਚ ਸੀਨੀਅਰ ਸਿਟੀਜ਼ਨਜ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਚਾਨਣਾ ਪਾਇਆ ਅਤੇ ਬੱਚਿਆਂ ਅਤੇ ਨੌਜਵਾਨਾਂ ਨੂੰ ਸੀਨੀਅਰ ਸਿਟੀਜਨ ਦੇ ਤਜਰਬਿਆਂ ਤੋਂ ਸੇਧ ਲੈਣ ਲਈ ਉਤਸ਼ਾਹਿਤ ਕੀਤਾ ਗਿਆ ।ਸੀਨੀਅਰ ਸਿਟੀਜ਼ਨਜ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ।

ਇਸ ਸਮਾਗਮ ਵਿੱਚ (ਇੰਜੀ.) ਸੰਜੀਵ ਕੁਮਾਰ ਰਿਟਾਇਰਡ ਚੀਫ ਇੰਜਨੀਅਰ ਪਾਵਰਕੌਮ,ਪ੍ਰਿੰਸੀਪਲ ਗੁਰਮੀਤ ਸਿੰਘ , ਡਾਕਟਰ ਰਜਿੰਦਰ ਥਿੰਦ ਗੁਰਾਇਆ ਤੋਂ ,(ਇੰਜੀ.) ਬਲਵਿੰਦਰ ਸਿੰਘ ਫੋਰਮੈਨ,(ਇੰਜੀ.) ਬਲਬੀਰ ਸਿੰਘ ਰਿਟਾਇਰਡ ਐਸ ਡੀ ਓ, (ਇੰਜੀ.) ਮਨਜੀਤ ਕੁਮਾਰ ਨਵਾਂਸ਼ਹਿਰ (ਪ੍ਰਧਾਨ),ਲਸ਼ਕਰ ਸਿੰਘ ਢੰਡਵਾੜਵੀ,ਸੀਤਲ ਸਿੰਘ ਰਿਟਾਇਰਡ ਡੀ.ਐਸ.ਪੀ.,ਹੈਡਮਾਸਟਰ ਗੁਰਨਾਮ ਸਿੰਘ ਸੈਣੀ,(ਇੰਜੀ.) ਗੁਰਦੇਵ ਸਿੰਘ ਰਿਟਾਇਰਡ ਸਰਕਲ ਹੈਡ ਡਰਾਫਟਸਮੈਨ,ਮੇਹਰ ਚੰਦ ਸੁਖਦੇਵ ਚੰਦ ਸਾਹਨੀ ਰਿਟਾਇਰਡ ਸੁਪਰਡੈਂਟ ਗਰੇਡ 1 , (ਇੰਜੀ.) ਮਲਕੀਤ ਸਿੰਘ ਰਿਟਾਇਰਡ ਜੇ ਈ, (ਇੰਜੀ.) ਬਲਵਿੰਦਰ ਸਿੰਘ ਰਿਟਾਇਰਡ ਜੇ ਈ , (ਇੰਜੀ.) ਲਖਵੀਰ ਸਿੰਘ ਰਿਟਾਇਰਡ ਜੇ ਈ, (ਇੰਜੀ.) ਗੁਰਮੇਲ ਸਿੰਘ ਰਿਟਾਇਰਡ ਜੇ ਈ,(ਇੰਜੀ.) ਸੀਤਲ ਦਾਸ ਰਿਟਾਇਰਡ ਐਸ.ਡੀ.ਓ.,ਪ੍ਰਿੰਸੀਪਲ ਪਿਆਰਾ ਸਿੰਘ ਗੰਭੀਰ,(ਇੰਜੀ.) ਸੁਰਿੰਦਰ ਸਿੰਘ ਰਿਟਾਇਰਡ ਜੇ ਈ,(ਇੰਜੀ.) ਅਮਰੀਕ ਸਿੰਘ ਰਿਟਾਇਰਡ ਐਸ.ਡੀ. ਓ.,ਯੋਗੇਸ਼ ਕੁਮਾਰ,ਖੁਸ਼ਵਿੰਦਰ ਕੁਮਾਰ,ਗਰਪ੍ਰੀਤ ਸਿੰਘ,ਸਤੀਸ਼ ਕੁਮਾਰ ਮਹਿਮੀ ਨੇ ਹਾਜ਼ਰੀ ਲਗਵਾਈ। ਸਟੇਜ ਸਕੱਤਰ ਦੀ ਭੂਮਿਕਾ ਲਸ਼ਕਰ ਸਿੰਘ ਢੰਡਵਾੜਵੀ ਨੇ ਬਾਖੂਬੀ ਨਿਭਾਈ । ਪ੍ਰੋਗਰਾਮ ਬਹੁਤ ਵਧੀਆ ਢੰਗ ਨਾਲ ਨੇਪਰੇ ਚੜ੍ਹਿਆ । ਸਭ ਮੈਬਰਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ । ਕੁਲਵਿੰਦਰ ਸਿੰਘ ਹੈਪੀ ਸਮਰਾਏ ਨੇ ਯਾਦਗਾਰੀ ਤਸਵੀਰਾਂ ਖਿੱਚੀਆਂ।
Share this content:



Post Comment