Loading Now

ਛੱਪੜ ‘ਚ ਡਿੱਗੀ ਬੇਕਾਬੂ ਕਾਰ, ਲੁਧਿਆਣਾ ਵਿੱਚ 3 ਦੋਸਤਾਂ ਦੀ ਇਕੱਠਿਆਂ ਮੌਤ

ਛੱਪੜ ‘ਚ ਡਿੱਗੀ ਬੇਕਾਬੂ ਕਾਰ, ਲੁਧਿਆਣਾ ਵਿੱਚ 3 ਦੋਸਤਾਂ ਦੀ ਇਕੱਠਿਆਂ ਮੌਤ

ਲੁਧਿਆਣਾ, 13 ਅਗਸਤ – ਬੀਤੀ ਰਾਤ ਰਾਏਕੋਟ ਨੇੜਲੇ ਪਿੰਡ ਬੱਸੀਆਂ ਵਿਖੇ ਹੋਏ ਇਕ ਦਰਦਨਾਕ ਹਾਦਸੇ ਵਿਚ ਕਾਰ ਸਵਾਰ ਤਿੰਨ ਨੌਜਵਾਨਾਂ ਦੀ ਛੱਪੜ ਵਿਚ ਡੁੱਬਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਕਾਰ ਵਿਚ ਨਕੋਦਰ ਤੋਂ ਦਿੜਬਾ ਵੱਲ ਨੂੰ ਜਾ ਰਹੇ ਸਨ। ਪਿੰਡ ਬੱਸੀਆਂ ਨੇੜੇ ਪਹੁੰਚ ਕੇ ਉਹਨਾਂ ਦੀ ਕਾਰ ਬੇਕਾਬੂ ਹੋ ਕੇ ਪਿੰਡ ਦੇ ਬਾਹਰਵਾਰ ਬਣੇ ਛੱਪੜ ਵਿਚ ਡਿੱਗ ਪਈ, ਜਿਸ ਕਾਰਨ ਕਾਰ ਵਿਚ ਸਵਾਰ ਪੰਜ ਨੌਜਵਾਨਾਂ ਵਿਚੋਂ ਦੋ ਨੂੰ ਬਚਾਅ ਲਿਆ ਗਿਆ ਜਦਕਿ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦਿੜਬਾ ਕਸਬੇ ਦੇ ਵਸਨੀਕ ਦੱਸੇ ਜਾ ਰਹੇ ਹਨ।

ਹਾਦਸੇ ਵਿਚ ਸੰਦੀਪ ਸਿੰਘ ਵਿਰਕ ਪੁੱਤਰ ਜਸਵੰਤ ਸਿੰਘ ਵਿਰਕ, ਜੋ ‘ਆਪ’ ਨਾਲ ਸੰਬੰਧਿਤ ਹੈ, ਸਮੇਤ ਦੋ ਹੋਰ ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ।  ਸੰਦੀਪ ਸਿੰਘ ਵਾਈਸ ਪ੍ਰਧਾਨ ਯੂਥ ਵਿੰਗ (ਪਟਿਆਲਾ) ਦੱਸਿਆ ਗਿਆ ਹੈ।  ਤਿੰਨ ਵਿਅਕਤੀਆਂ ਸਮੇਤ  ਦੋ ਹੋਰ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਬੱਸੀਆਂ ਵਿਖੇ ਵਾਪਰੇ ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਜਗਰਾਉਂ ਲਿਆਂਦਾ ਗਿਆ। ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਸੰਦੀਪ ਸਿੰਘ ਵਿਰਕ, ਬਲਕਾਰ ਸਿੰਘ ਅਤੇ ਵਿਸ਼ਾਲ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਹਾਦਸੇ ਵਿਚ ਜ਼ਖ਼ਮੀ ਹੋਏ ਦੋ ਹੋਰ ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਦਾ ਇਲਾਜ ਹਸਪਤਾਲ ਵਿਚ ਜਾਰੀ ਹੈ।

Share this content:

Post Comment