ਟਰੰਪ ਦੀ ਵਫ਼ਾਦਾਰ ਲੇਵਿਟ ਨੇ ਛੱਡੀ ਨੌਕਰੀ
ਵਾਸ਼ਿੰਗਟਨ, 13 ਅਗਸਤ – ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਭ ਤੋਂ ਭਰੋਸੇਮੰਦ ਸਹਿਯੋਗੀਆਂ ਵਿੱਚੋਂ ਇੱਕ ਮੰਨਾ ਜਾਂਦਾ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੇਵਿਟ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। 28 ਸਾਲਾ ਲੇਵਿਟ ਇਸ ਮਹੀਨੇ ਦੇ ਅੰਤ ਵਿੱਚ ਵ੍ਹਾਈਟ ਹਾਊਸ ਛੱਡ ਦੇਣਗੇ। ਸੋਸ਼ਲ ਮੀਡੀਆ ‘ਤੇ ਇਸ ਬਾਰੇ ਜਾਣਕਾਰੀ ਦਿੰਦਿਆਂ ਟਰੰਪ ਨੇ ਦੱਸਿਆ ਕਿ ਲੇਵਿਟ ਹੁਣ ਆਪਣੇ ਪਰਿਵਾਰ ਅਤੇ ਦੋ ਛੋਟੇ ਬੱਚਿਆਂ ਨੂੰ ਵਧੇਰੇ ਸਮਾਂ ਦੇਣਾ ਚਾਹੁੰਦੀ ਹੈ। ਹਾਲਾਂਕਿ, ਉਹ ਟਰੰਪ ਦੀ ਬਾਹਰੀ ਸਲਾਹਕਾਰ ਵਜੋਂ ਸੇਵਾਵਾਂ ਨਿਭਾਉਣਾ ਅਤੇ ਰਿਪਬਲਿਕਨ ਪਾਰਟੀ ਲਈ ਕੰਮ ਕਰਨਾ ਜਾਰੀ ਰੱਖੇਗੀ।
ਲੇਵਿਟ 27 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦੀ ਵ੍ਹਾਈਟ ਹਾਊਸ ਪ੍ਰੈਸ ਸਕੱਤਰ ਬਣੀ। ਮਈ ਵਿੱਚ ਆਪਣੀ ਧੀ ਦੇ ਜਨਮ ਤੋਂ ਬਾਅਦ ਉਸ ਨੇ ਜਣੇਪਾ ਛੁੱਟੀ ਲਈ ਸੀ ਅਤੇ ਕੁਝ ਦਿਨ ਪਹਿਲਾਂ ਹੀ ਕੰਮ ‘ਤੇ ਵਾਪਸੀ ਕੀਤੀ ਸੀ। ਉਸ ਦਾ ਦੋ ਸਾਲ ਦਾ ਇੱਕ ਪੁੱਤਰ ਵੀ ਹੈ। ਅਪ੍ਰੈਲ 2026 ਵਿੱਚ, ਜਦੋਂ ਪੂਰੀ ਦੁਨੀਆ ਦਾ ਧਿਆਨ ‘ਵਾਈਟ ਹਾਊਸ ਕਰਸਪੌਂਡੈਂਟਸ ਡਿਨਰ’ ਦੌਰਾਨ ਹੋਈ ਗੋਲੀਬਾਰੀ ‘ਤੇ ਕੇਂਦਰਿਤ ਸੀ, ਤਾਂ ਕੈਰੋਲਿਨ ਲੇਵਿਟ ਨੇ ਆਪਣੀ ਜਣੇਪਾ ਛੁੱਟੀ ਸ਼ੁਰੂ ਕਰਨ ਦੀ ਬਜਾਏ ਟਰੰਪ ਪ੍ਰਸ਼ਾਸਨ ਦੀ ਪਹਿਲੀ ਅਧਿਕਾਰਤ ਪ੍ਰਤੀਕਿਰਿਆ ਦੇਣ ਲਈ ਕੈਮਰਿਆਂ ਦੇ ਸਾਹਮਣੇ ਆ ਕੇ ਕਮਾਨ ਸੰਭਾਲੀ। ਉਹ ਇਸ ਤੋਂ ਬਾਅਦ ਹੀ ਜਣੇਪਾ ਛੁੱਟੀ ‘ਤੇ ਗਈ।
Share this content:



Post Comment