Loading Now

ਖੇਡਾਂ ਪ੍ਰਤੀ ਅਟੁੱਟ ਲਗਨ ਅਤੇ ਸ਼ਾਨਦਾਰ ਅਗਵਾਈ

ਖੇਡਾਂ ਪ੍ਰਤੀ ਅਟੁੱਟ ਲਗਨ ਅਤੇ ਸ਼ਾਨਦਾਰ ਅਗਵਾਈ

*ਸ. ਤੀਰਥ ਸਿੰਘ ਅਟਵਾਲ ‘ਨਿਊਜ਼ੀਲੈਂਡ ਐਮੇਚਿਓਰ ਸਪੋਰਟਸ ਐਸੋਸੀਏਸ਼ਨ’ ਦੇ ਉਪ-ਪ੍ਰਧਾਨ ਚੁਣੇ ਗਏ
*ਨਿਊਜ਼ੀਲੈਂਡ ਕਬੱਡੀ ਜਗਤ ਅਤੇ ਖੇਡ ਪ੍ਰੇਮੀਆਂ ਲਈ ਮਾਣ ਵਾਲੀ ਗੱਲ
ਔਕਲੈਂਡ, 21 ਅਪ੍ਰੈਲ, 2026 (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਦੇ ਖੇਡ ਜਗਤ ਅਤੇ ਖਾਸ ਕਰਕੇ ਕਬੱਡੀ ਭਾਈਚਾਰੇ ਲਈ ਬਹੁਤ ਹੀ ਮਾਣ ਅਤੇ ਖੁਸ਼ੀ ਵਾਲੀ ਖ਼ਬਰ ਸਾਹਮਣੇ ਆਈ ਹੈ। ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਸਕੱਤਰ ਸ. ਤੀਰਥ ਸਿੰਘ ਅਟਵਾਲ ਨੂੰ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਅਤੇ ਪ੍ਰਭਾਵਸ਼ਾਲੀ ਅਗਵਾਈ ਸਦਕਾ ‘ਨਿਊਜ਼ੀਲੈਂਡ ਐਮੇਚਿਓਰ ਸਪੋਰਟਸ ਐਸੋਸੀਏਸ਼ਨ’ (New Zealand Amateur Sport Association) ਦਾ ਉਪ ਪ੍ਰਧਾਨ (ਵਾਈਸ ਪ੍ਰੈਜ਼ੀਡੈਂਟ) ਚੁਣਿਆ ਗਿਆ ਹੈ।

ਇਸ ਵੱਕਾਰੀ ਚੋਣ ਨਾਲ ਨਿਊਜ਼ੀਲੈਂਡ ਵਿੱਚ ਵਸਦੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਸਿਰ ਫ਼ਖ਼ਰ ਨਾਲ ਉੱਚਾ ਹੋਇਆ ਹੈ। ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਸਮੂਹ ਮੈਂਬਰਾਂ ਨੇ ਤੀਰਥ ਸਿੰਘ ਅਟਵਾਲ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਉਹਨਾਂ ਦੀ ਸਖ਼ਤ ਮਿਹਨਤ ਅਤੇ ਖੇਡਾਂ ਦੇ ਵਿਕਾਸ ਲਈ ਕੀਤੇ ਗਏ ਨਿਰੰਤਰ ਯਤਨਾਂ ਦਾ ਨਤੀਜਾ ਹੈ। ਉਹਨਾਂ ਦੀ ਇਸ ਸਫਲਤਾ ’ਤੇ ਵਧਾਈਆਂ ਦਿੰਦੇ ਹੋਏ ਫੈਡਰੇਸ਼ਨ ਨੇ ਉਮੀਦ ਜਤਾਈ ਕਿ ਉਹ ਆਪਣੇ ਨਵੇਂ ਅਹੁਦੇ ’ਤੇ ਰਹਿੰਦਿਆਂ ਨਿਊਜ਼ੀਲੈਂਡ ਵਿੱਚ ਐਮੇਚਿਓਰ ਖੇਡਾਂ ਨੂੰ ਨਵੀਆਂ ਬੁਲੰਦੀਆਂ ’ਤੇ ਲੈ ਕੇ ਜਾਣਗੇ ਅਤੇ ਪੰਜਾਬੀ ਕਬੱਡੀ ਜਗਤ ਦਾ ਨਾਮ ਹੋਰ ਰੌਸ਼ਨ ਕਰਨਗੇ। ਸਮੁੱਚੇ ਖੇਡ ਪ੍ਰੇਮੀਆਂ ਵੱਲੋਂ ਉਹਨਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।

Share this content:

Post Comment