ਕ੍ਰੈਡਿਟ ਕਾਰਡਾਂ ਦੀ ਵਰਤੋਂ ’ਚ ਵੱਡਾ ਵਾਧਾ, ਅਕਤੂਬਰ ’ਚ 2.45 ਲੱਖ ਕਰੋੜ ਦਾ ਲੈਣ-ਦੇਣ
ਨਵੀਂ ਦਿੱਲੀ, 27 ਨਵੰਬਰ- ਆਰਬੀਆਈ ਮੁਤਾਬਕ, ਅਕਤੂਬਰ ’ਚ ਦੇਸ਼ ’ਚ ਕ੍ਰੈਡਿਟ ਕਾਰਡਾਂ ਰਾਹੀਂ ਹੋਣ ਵਾਲੇ ਖ਼ਰਚ ’ਚ ਭਾਰੀ ਉਛਾਲ ਆਇਆ। ਦੀਵਾਲੀ ਤੋਂ ਪਹਿਲਾਂ ਤਿਉਹਾਰੀ ਖ਼ਰੀਦਦਾਰੀ ’ਚ ਤੇਜ਼ੀ ਆਉਣ ਕਾਰਨ ਕੁੱਲ ਲੈਣ-ਦੇਣ ਦਾ ਮੁੱਲ ਸਤੰਬਰ ਦੇ ਮੁਕਾਬਲੇ ਲਗਪਗ 20 ਫ਼ੀਸਦ ਵਧ ਕੇ 2.45 ਲੱਖ ਕਰੋੜ ਰੁਪਏ ਤੱਕ ਪੁੱਜ ਗਿਆ। ਸਤੰਬਰ ’ਚ ਕ੍ਰੈਡਿਟ ਕਾਰਡਾਂ ਰਾਹੀਂ 2.04 ਲੱਖ ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਸੀ। ਅਕਤੂਬਰ ’ਚ ਖ਼ਰਚ ’ਚ ਹੋਇਆ ਇਹ ਵਾਧਾ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 14.4 ਫ਼ੀਸਦ ਵੱਧ ਹੈ ਜੋ ਖ਼ਪਤਕਾਰਾਂ ਦੀ ਖ਼ਰਚ ਕਰਨ ਦੀ ਸਮਰੱਥਾ ’ਚ ਲਗਾਤਾਰ ਮਜ਼ਬੂਤੀ ਨੂੰ ਦਰਸਾਉਂਦਾ ਹੈ।
63 ਫ਼ੀਸਦ ਲੈਣ-ਦੇਣ ਆਨਲਾਈਨ ਤੇ ਈ-ਕਾਮਰਸ ਪਲੇਟਫਾਰਮਾਂ ਰਾਹੀਂ
ਆਨਲਾਈਨ ਤੇ ਈ-ਕਾਮਰਸ ਪਲੇਟਫਾਰਮਾਂ ਰਾਹੀਂ ਲੈਣ-ਦੇਣ 1.54 ਲੱਖ ਕਰੋੜ ਰੁਪਏ ਤੱਕ ਪੁੱਜ ਗਿਆ, ਜੋ ਕ੍ਰੈਡਿਟ ਕਾਰਡਾਂ ਰਾਹੀਂ ਹੋਏ ਕੁੱਲ ਖ਼ਰਚ ਦਾ ਲਗਪਗ 63 ਫ਼ੀਸਦ ਹੈ। ਉੱਥੇ ਹੀ, ਪੁਆਇੰਟ ਆਫ ਸੇਲ (ਪੀਓਐੱਸ) ਲੈਣ-ਦੇਣ 90,562 ਕਰੋੜ ਰੁਪਏ ਰਹੇ।
Share this content:



Post Comment