ਕਾਂਸਟੇਬਲ ਤੇ ਹੈੱਡ ਕਾਂਸਟੇਬਲ ਦੇ ਅਹੁਦਿਆਂ ਲਈ ਅੱਜ ਤੋਂ ਅਰਜ਼ੀਆਂ ਸ਼ੁਰੂ
ਨਵੀਂ ਦਿੱਲੀ, 12 ਅਕਤੂਬਰ – ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਵਿੱਚ ਸ਼ਾਮਲ ਹੋ ਕੇ ਦੇਸ਼ ਦੀ ਸੇਵਾ ਕਰਨ ਦੀ ਇੱਛਾ ਰੱਖਣ ਵਾਲੇ ਖਿਡਾਰੀਆਂ ਲਈ ਖੁਸ਼ਖਬਰੀ ਹੈ। CRPF ਵੱਲੋਂ ਖੇਡ ਕੋਟੇ ਤਹਿਤ ਕਾਂਸਟੇਬਲ ਅਤੇ ਹੈੱਡ ਕਾਂਸਟੇਬਲ ਦੀਆਂ ਖਾਲੀ ਅਸਾਮੀਆਂ ਲਈ ਭਰਤੀ ਕੱਢੀ ਗਈ ਹੈ, ਜਿਸ ਲਈ ਅੱਜ ਤੋਂ ਅਰਜ਼ੀਆਂ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ। ਯੋਗ ਅਤੇ ਇੱਛੁਕ ਉਮੀਦਵਾਰ ਇਸ ਭਰਤੀ ਵਿੱਚ ਸ਼ਾਮਲ ਹੋਣ ਲਈ ਅਧਿਕਾਰਤ ਵੈੱਬਸਾਈਟ [rect.crpf.gov.in](https://rect.crpf.gov.in) ’ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ। ਫਾਰਮ ਭਰਨ ਦੀ ਆਖਰੀ ਮਿਤੀ 11 ਨਵੰਬਰ 2026 ਨਿਰਧਾਰਤ ਕੀਤੀ ਗਈ ਹੈ।
CRPF ਵਿੱਚ ਕਾਂਸਟੇਬਲ ਦੇ ਅਹੁਦਿਆਂ ਲਈ ਅਰਜ਼ੀ ਦੇਣ ਵਾਲੇ ਉਮੀਦਵਾਰ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਹੈੱਡ ਕਾਂਸਟੇਬਲ ਦੇ ਅਹੁਦਿਆਂ ਲਈ ਅਰਜ਼ੀ ਦੇਣ ਵਾਸਤੇ 12ਵੀਂ ਜਮਾਤ ਪਾਸ ਹੋਣਾ ਲਾਜ਼ਮੀ ਹੈ। ਉਮੀਦਵਾਰ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 23 ਸਾਲ ਹੋਣੀ ਚਾਹੀਦੀ ਹੈ। ਰਾਖਵੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਹੱਦ ਵਿੱਚ ਛੋਟ ਦਿੱਤੀ ਜਾਵੇਗੀ। ਉਮਰ ਦੀ ਗਣਨਾ 1 ਅਗਸਤ 2026 ਦੇ ਆਧਾਰ ’ਤੇ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਉਮੀਦਵਾਰ ਨੇ ਖੇਡਾਂ ਦੇ ਖੇਤਰ ਵਿੱਚ ਨਿਰਧਾਰਤ ਯੋਗਤਾ ਹਾਸਲ ਕੀਤੀ ਹੋਣੀ ਚਾਹੀਦੀ ਹੈ। ਇਸ ਲਈ ਹੇਠ ਲਿਖੀਆਂ ਸ਼ਰਤਾਂ ਵਿੱਚੋਂ ਸੰਬੰਧਿਤ ਯੋਗਤਾ ਪੂਰੀ ਕਰਨੀ ਲਾਜ਼ਮੀ ਹੈ:
ਉਮੀਦਵਾਰ ਨੇ ਅੰਤਰਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੋਵੇ। ਰਾਸ਼ਟਰੀ ਖੇਡਾਂ ਜਾਂ ਚੈਂਪੀਅਨਸ਼ਿਪਾਂ ਵਿੱਚ ਕਿਸੇ ਸੂਬੇ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਨੁਮਾਇੰਦਗੀ ਕੀਤੀ ਹੋਵੇ। ਭਾਰਤੀ ਓਲੰਪਿਕ ਸੰਘ (IOA) ਵੱਲੋਂ ਕਰਵਾਈਆਂ ਜਾਂਦੀਆਂ ਰਾਸ਼ਟਰੀ ਖੇਡਾਂ ਵਿੱਚ ਤਮਗਾ ਜਿੱਤਿਆ ਹੋਵੇ ਜਾਂ ਘੱਟੋ-ਘੱਟ ਤੀਜਾ ਸਥਾਨ ਹਾਸਲ ਕੀਤਾ ਹੋਵੇ। ਇੰਟਰ-ਯੂਨੀਵਰਸਿਟੀ ਟੂਰਨਾਮੈਂਟ, ਜੂਨੀਅਰ ਨੈਸ਼ਨਲ ਜਾਂ ਸੀਨੀਅਰ ਨੈਸ਼ਨਲ ਖੇਡਾਂ, ਸਟੇਟ ਸਕੂਲ ਟੀਮ, ਸਕੂਲ ਖੇਡ ਮੁਕਾਬਲਿਆਂ, ਯੂਨੀਵਰਸਿਟੀ ਖੇਡਾਂ, ਖੇਲੋ ਇੰਡੀਆ ਯੂਥ ਗੇਮਜ਼ ਜਾਂ ਖੇਲੋ ਇੰਡੀਆ ਵਿੰਟਰ ਗੇਮਜ਼ ਵਿੱਚ ਤਮਗਾ ਜਿੱਤਿਆ ਹੋਵੇ ਜਾਂ ਤੀਜਾ ਸਥਾਨ ਹਾਸਲ ਕੀਤਾ ਹੋਵੇ। ਆਪਣੀ ਯੂਨੀਵਰਸਿਟੀ ਵੱਲੋਂ ਇੰਟਰ-ਯੂਨੀਵਰਸਿਟੀ ਟੂਰਨਾਮੈਂਟ ਜਾਂ ਚੈਂਪੀਅਨਸ਼ਿਪ ਵਿੱਚ ਸੋਨੇ ਜਾਂ ਚਾਂਦੀ ਦਾ ਤਮਗਾ ਜਿੱਤਿਆ ਹੋਵੇ।
ਚੁਣੇ ਜਾਣ ’ਤੇ ਮਿਲੇਗੀ 81 ਹਜ਼ਾਰ ਰੁਪਏ ਤੋਂ ਵੱਧ ਤਨਖ਼ਾਹ
ਹੈੱਡ ਕਾਂਸਟੇਬਲ ਦੇ ਅਹੁਦੇ ਲਈ ਤਨਖ਼ਾਹ ਪੱਧਰ 4 ਦੇ ਅਨੁਸਾਰ ਹੋਵੇਗੀ। ਇਸ ਤੋਂ ਇਲਾਵਾ, ਚੁਣੇ ਗਏ ਉਮੀਦਵਾਰਾਂ ਨੂੰ ਹੋਰ ਸਰਕਾਰੀ ਭੱਤੇ ਵੀ ਦਿੱਤੇ ਜਾਣਗੇ। ਭਰਤੀ ਲਈ ਚੋਣ ਪ੍ਰਕਿਰਿਆ ਵਿੱਚ ਪਛਾਣ ਦੀ ਜਾਂਚ, ਦਸਤਾਵੇਜ਼ਾਂ ਦੀ ਤਸਦੀਕ, ਸਰੀਰਕ ਮਾਪਦੰਡ ਪ੍ਰੀਖਿਆ (PST), ਖੇਡ ਟ੍ਰਾਇਲ ਟੈਸਟ, ਮੈਡੀਕਲ ਜਾਂਚ (ME) ਅਤੇ ਮੁੜ ਮੈਡੀਕਲ ਜਾਂਚ (RME) ਸ਼ਾਮਲ ਹੋਣਗੇ।
ਅਰਜ਼ੀ ਕਿਵੇਂ ਦੇਣੀ ਹੈ?
CRPF ਭਰਤੀ ਵਿੱਚ ਸ਼ਾਮਲ ਹੋਣ ਲਈ ਉਮੀਦਵਾਰ ਖੁਦ ਆਨਲਾਈਨ ਅਰਜ਼ੀ ਦੇ ਸਕਦੇ ਹਨ। ਇਸ ਲਈ ਹੇਠ ਲਿਖੇ ਕਦਮਾਂ ਦੀ ਪਾਲਣਾ ਕਰੋ:
1. ਸਭ ਤੋਂ ਪਹਿਲਾਂ CRPF ਦੀ ਅਧਿਕਾਰਤ ਵੈੱਬਸਾਈਟ [rect.crpf.gov.in](https://rect.crpf.gov.in) ’ਤੇ ਜਾਓ।
2. ਭਰਤੀ ਨਾਲ ਸਬੰਧਤ ਅਰਜ਼ੀ ਦੇ ਲਿੰਕ ’ਤੇ ਕਲਿੱਕ ਕਰੋ।
3. ਨਵੇਂ ਪੰਨੇ ’ਤੇ Apply Here ਦੇ ਬਦਲ ਨੂੰ ਚੁਣੋ।
4. ਮੰਗੀ ਗਈ ਜਾਣਕਾਰੀ ਭਰ ਕੇ ਅਰਜ਼ੀ ਦੀ ਪ੍ਰਕਿਰਿਆ ਪੂਰੀ ਕਰੋ।
5. ਜੇਕਰ ਲਾਗੂ ਹੋਵੇ, ਤਾਂ ਨਿਰਧਾਰਤ ਅਰਜ਼ੀ ਫੀਸ ਜਮ੍ਹਾਂ ਕਰਵਾਓ।
6. ਫਾਰਮ ਜਮ੍ਹਾਂ ਕਰਨ ਤੋਂ ਬਾਅਦ ਇਸ ਦਾ ਪ੍ਰਿੰਟਆਊਟ ਲੈ ਕੇ ਭਵਿੱਖ ਲਈ ਸੰਭਾਲ ਕੇ ਰੱਖੋ।
ਅਰਜ਼ੀ ਫੀਸ
ਇਸ ਭਰਤੀ ਲਈ ਜਨਰਲ, ਓਬੀਸੀ ਅਤੇ ਈਡਬਲਯੂਐੱਸ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਆਨਲਾਈਨ ਮਾਧਿਅਮ ਰਾਹੀਂ 100 ਰੁਪਏ ਅਰਜ਼ੀ ਫੀਸ ਜਮ੍ਹਾਂ ਕਰਵਾਉਣੀ ਪਵੇਗੀ। ਜਦਕਿ ਐੱਸਸੀ, ਐੱਸਟੀ, ਮਹਿਲਾ ਉਮੀਦਵਾਰਾਂ ਅਤੇ ਸਾਬਕਾ ਫ਼ੌਜੀਆਂ ਨੂੰ ਅਰਜ਼ੀ ਫੀਸ ਤੋਂ ਛੋਟ ਦਿੱਤੀ ਗਈ ਹੈ।
Share this content:


Post Comment