ਕਵਿਤਾ/ਭੁੱਲ-ਗ਼ਲਤੀ/ਯਸ਼ਪਾਲ
*ਅਸੀਂ ਸਰਕਾਰ ਚੁਣੀ*
*ਤਾਂ ਜੋ*
*ਸਲਾਮਤ ਰਹੇ*
*ਮੇਰਾ ਘਰ*
*ਮੇਰੇ ਬੱਚੇ*
*ਬਜ਼ੁਰਗ ਮਾਂ-ਬਾਪ*
*ਮੇਰਾ ਪੂਰਾ ਪਰਿਵਾਰ*
*ਸਲਾਮਤ ਰਹੇ*
*ਮੇਰਾ ਮੁਲਕ ਵੀ*
*ਸਕੂਨ ਨਾਲ*
*ਸੌਂ ਸਕੇ*
*ਚੈਨ ਨਾਲ*
*ਜਿਉਂ ਸਕੇ*
*ਮੁਲਕ ਦਾ*
*ਆਵਾਮ ਵੀ*
*ਘਰ ਤੋਂ ਨਿਕਲਾਂ*
*ਤਾਂ ਉਮੀਦ ਜਿੰਦਾ ਰਹੇ*
*ਘਰ ਮੁੜਨ ਦੀ*
*ਤੇ*
*ਘਰ ਵੀ ਉਸੇ ਤਰ੍ਹਾਂ*
*ਜਿਵੇਂ ਛੱਡਕੇ ਗਈ ਸੀ*
*ਬੇਟਾ ਵੀ*
*ਸਕੂਲ ਗਿਆ ਹੋਵੇ*
*ਜਾਂ ਦਫ਼ਤਰ*
*ਜਾਂ ਦੁਕਾਨ ‘ਤੇ*
*ਸ਼ਾਮ ਢਲੇ*
*ਉਸੇ ਤਰ੍ਹਾਂ ਹੀ*
*ਸੁੱਖੀ-ਸਾਂਦੀਂ ਪਰਤੇ*
*ਜਿਸ ਤਰ੍ਹਾਂ*
*ਭੇਜਿਆ ਸੀ ਮੈਂ*
*ਉਸਦਾ ਮੱਥਾ ਚੁੰਮ ਕੇ*
*ਫਿੱਕੇ ਨਾ ਪੈ ਜਾਣ*
*ਬੇਟੀ ਦੇ*
*ਸੁਪਨਿਆਂ ਦੇ ਰੰਗ*
*ਨਾ ਹੋ ਜਾਣ*
*ਟੁੱਟ ਕੇ*
*ਚਕਨਾਚੂਰ*
*ਇਹ ਸਭ ਕਰਨਾ*
*ਵੱਸ ਨਹੀਂ ਸੀ*
*ਮੇਰੇ ਇਕੱਲੀ ਦੇ*
*ਇਸ ਲਈ*
*ਮੈਂ ਚੁਣੀ*
*ਸਰਕਾਰ*
*ਸਮਝਦਾਰ*
*ਜ਼ਹੀਨ*
*ਜ਼ਿੰਮੇਵਾਰ*
*ਫ਼ਿਕਰਮੰਦ*
*ਹਮਦਰਦ*
*ਸਰਕਾਰ*
*ਪਤਾ ਨਹੀਂ*
*ਗਲਤੀ*
*ਕਿੱਥੇ ਹੋ ਗਈ*
*ਤੇ ਵਸਦਾ-ਰਸਦਾ ਘਰ*
*ਹੋ ਗਿਆ*
*ਵੀਰਾਨ ਤੇ ਤਬਾਹ*
*ਬਣ ਗਿਆ ਖੰਡਰ*
*ਕੁਸ਼ ਵੀ ਨਹੀਂ ਰਿਹਾ*
*ਮਹਿਫ਼ੂਜ਼*
*ਨਾ ਘਰ*
*ਨਾ ਪਰਿਵਾਰ*
*ਨਾ ਮੁਲਕ*
*ਨਾ ਭਵਿੱਖ*
*ਆਸਮਾਨ ਤੋਂ*
*ਵਰ੍ਹਦੀ ਅੱਗ*
*ਰੋਜ਼ ਆਉਂਦੇ*
*ਭੂਚਾਲ਼*
*ਸੜਦੇ*
*ਘਰ ਤੇ ਇਨਸਾਨ*
*ਮਰਦੀ*
*ਇਨਸਾਨੀਅਤ*
*ਕੁਸ਼ ਵੀ*
*ਸਲਾਮਤ ਨਹੀਂ*
*ਨਾ ਜਾਣੇ*
*ਕਿੰਨੀਆਂ ਮੁਸ਼ੱਕਤਾਂ*
*ਕਿੰਨੇ ਤਰੱਦਦ ਤੋਂ ਬਾਅਦ*
*ਆਈ ਸੀ ਜਿੰਦਗੀ*
*ਅਮਨ ਦੀ ਰਾਹ ‘ਤੇ*
*ਕਿ ਨਜ਼ਰ ਲੱਗ ਗਈ*
*ਮੌਤ ਦੇ ਸੌਦਾਗਰਾਂ ਦੀ*
*ਵਹਿਸ਼ੀ ਹਾਕਮਾਂ ਦੇ*
*ਗਰੂਰ ਦੀ ਚੱਕੀ ‘ਚ*
*ਤੜ੍ਹਾਕ-ਤੜ੍ਹਾਕ*
*ਪਿਸਣ ਲੱਗਿਆ*
*ਮੱਕੀ ਦੇ ਦਾਣਿਆਂ ਵਾਂਗ*
*ਉਹ ਸਭ ਕੁੱਝ*
*ਜਿਸ ਨੂੰ*
*ਬੜੀ ਮੁਹੱਬਤ ਨਾਲ*
*ਦਿੱਤਾ ਸੀ ਨਾਂ*
*ਜਿੰਦਗੀ ਦਾ*
*ਸੋਚਦੀ ਹਾਂ*
*ਕਿ*
*ਕੀ ਇਹ ਸਭ*
*ਰੱਬ ਦੀ ਮਰਜ਼ੀ ਹੈ?*
*ਤੇ ਇਸ ਡਰ ਨਾਲ*
*ਚੁੱਪ ਹੋ ਜਾਂਦੀ ਹਾਂ*
*ਕਿ ਕਿਤੇ ਇਹ*
*ਕੁਫ਼ਰ ਤਾਂ ਨਹੀਂ!*
*#ਹੂਬ ਨਾਥ*
ਹਿੰਦੀ ਤੋਂ ਪੰਜਾਬੀ ਰੂਪ:
*ਯਸ਼ ਪਾਲ ਵਰਗ ਚੇਤਨਾ*
(98145 35005)
Share this content:



Post Comment