ਕਬੱਡੀ ਤੋਂ ਬਾਅਦ ਹੁਣ ਕੈਨੇਡਾ ਵਿੱਚ ਪੰਜਾਬੀ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਕ੍ਰਿਕਟ ਮੈਚ ਫਿਕਸਿੰਗ
ਚੰਡੀਗਰੜ੍ਹ, 20 ਅਪ੍ਰੈਲ – ਕਬੱਡੀ ਵਿੱਚ ਕਥਿਤ ਡੂੰਘੀ ਸ਼ਮੂਲੀਅਤ ਤੋਂ ਬਾਅਦ, ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗੈਂਗਸਟਰਾਂ ਨੇ ਹੁਣ ਆਪਣਾ ਧਿਆਨ ਕ੍ਰਿਕਟ ਵੱਲ ਮੋੜ ਲਿਆ ਹੈ। CBC ਦੇ ‘ਦਿ ਫਿਫਥ ਸਟੇਟ’ (Fifth Estate) ਦੀ ਇੱਕ ਵੱਡੀ ਜਾਂਚ ਅਨੁਸਾਰ ਕੈਨੇਡੀਅਨ ਕ੍ਰਿਕਟ ਵਿੱਚ ਧਮਕੀਆਂ ਡਰਾਉਣ-ਧਮਕਾਉਣ ਅਤੇ ਮੈਚ ਫਿਕਸਿੰਗ ਦੇ ਗੰਭੀਰ ਦੋਸ਼ ਸਾਹਮਣੇ ਆਏ ਹਨ।
ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ ਡਾਕੂਮੈਂਟਰੀ “Corruption, Crime & Cricket Canada” ਨੇ ਖੁਲਾਸਾ ਕੀਤਾ ਹੈ ਕਿ ਕਿਵੇਂ ਬਿਸ਼ਨੋਈ ਗੈਂਗ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੇ ਵਿਅਕਤੀਆਂ ਨੇ ਜੁਲਾਈ 2025 ਵਿੱਚ ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਰਾਸ਼ਟਰੀ ਟੀਮ ਦੇ ਖਿਡਾਰੀਆਂ ਨੂੰ ਕਥਿਤ ਤੌਰ ‘ਤੇ ਧਮਕਾਇਆ ਸੀ। ਇਹ ਧਮਕੀਆਂ ਭਾਰਤੀ ਮੂਲ ਦੇ ਖਿਡਾਰੀ ਦਿਲਪ੍ਰੀਤ ਸਿੰਘ ਬਾਜਵਾ ਨੂੰ ਕਪਤਾਨ ਵਜੋਂ ਤੇਜ਼ੀ ਨਾਲ ਉਭਾਰਨ ਲਈ ਸਮਰਥਨ ਹਾਸਲ ਕਰਨ ਵਾਸਤੇ ਦਿੱਤੀਆਂ ਗਈਆਂ ਸਨ।
Share this content:



Post Comment