Loading Now

ਇਰਾਨੀ ਬੰਦਰਗਾਹਾਂ ’ਤੇ ਕੀਤੀ ਨਾਕਾਬੰਦੀ ਸਮਝੌਤਾ ਹੋਣ ਤੱਕ ਨਹੀਂ ਹਟੇਗੀ : ਡੋਨਾਲਡ ਟਰੰਪ

ਇਰਾਨੀ ਬੰਦਰਗਾਹਾਂ ’ਤੇ ਕੀਤੀ ਨਾਕਾਬੰਦੀ ਸਮਝੌਤਾ ਹੋਣ ਤੱਕ ਨਹੀਂ ਹਟੇਗੀ : ਡੋਨਾਲਡ ਟਰੰਪ

21, ਅਪ੍ਰੈਲ – ਤੇਲ ਅਵੀਵ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ-ਇਰਾਨ ਦੀਆਂ ਬੰਦਰਗਾਹਾਂ ‘ਤੇ ਲਗਾਈ ਗਈ ਨਾਕਾਬੰਦੀ ਨੂੰ ਉਦੋਂ ਤੱਕ ਨਹੀਂ ਹਟਾਏਗਾ ਜਦੋਂ ਤੱਕ ਤਹਿਰਾਨ ਨਾਲ ਸਮਝੌਤਾ ਨਹੀਂ ਹੋ ਜਾਂਦਾ । ਸੋਸ਼ਲ ਮੀਡੀਆ ‘ਤੇ ਟਰੰਪ ਨੇ ਲਿਖਿਆ ਕਿ ਇਕ ਹਫ਼ਤਾ ਪਹਿਲਾਂ ਸ਼ੁਰੂ ਹੋਈ ਇਹ ਨਾਕਾਬੰਦੀ ਇਰਾਨ ਨੂੰ ਪੂਰੀ ਤਰ੍ਹਾਂ ਤਬਾਹ ਕਰ ਰਹੀ ਹੈ । ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਇਸ ਟਕਰਾਅ ਵਿੱਚ ਬਹੁਤ ਅੱਗੇ ਹੈ।

ਇਸ ਦੇ ਜਵਾਬ ’ਚ ਇਰਾਨੀ ਸੰਸਦ ਦੇ ਸਪੀਕਰ ਗਾਲਿਬਾਫ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਟਰੰਪ ਦਬਾਅ ਬਣਾ ਕੇ ਸੀਜਫਾਇਰ ਤੋੜ ਕੇ ਗੱਲਬਾਤ ਨੂੰ ਇਸ ਤਰ੍ਹਾਂ ਦੀ ਬਣਾਉਣੀ ਚਾਹੁੰਦਾ ਹੈ ਜਿੱਥੇ ਇਰਾਨ ਨੂੰ ਝੁਕਣਾ ਪਵੇ ਜਾਂ ਫਿਰ ਦੁਬਾਰਾ ਜੰਗ ਸ਼ੁਰੂ ਕਰਨ ਦਾ ਬਹਾਨਾ ਮਿਲ ਜਾਵੇ। ਗਾਲਿਬਾਫ ਨੇ ਅੱਗੇ ਕਿਹਾ ਕਿ ਇਰਾਨ ਕਿਸੇ ਵੀ ਧਮਕੀ ਦੇ ਦਬਾਅ ਹੇਠ ਗੱਲਬਾਤ ਨਹੀਂ ਕਰੇਗਾ । ਪਿਛਲੇ ਦੋ ਹਫ਼ਤਿਆਂ ਵਿੱਚ ਇਰਾਨ ਨੇ ਜੰਗ ਲੜਨ ਦੇ ਲਈ ਨਵੀਂ ਤਿਆਰੀ ਕਰ ਚੁੱਕਿਆ ਹੈ।

Share this content:

Post Comment