Loading Now

ਅੰਮ੍ਰਿਤਸਰ ਹਵਾਈ ਅੱਡੇ ’ਤੇ ਪਾਰਕਿੰਗ ਦੀਆਂ ਨਵੀਆਂ ਦਰਾਂ ਤੈਅ

ਅੰਮ੍ਰਿਤਸਰ ਹਵਾਈ ਅੱਡੇ ’ਤੇ ਪਾਰਕਿੰਗ ਦੀਆਂ ਨਵੀਆਂ ਦਰਾਂ ਤੈਅ

ਅੰਮ੍ਰਿਤਸਰ, 16 ਸਤੰਬਰ – ਸ੍ਰੀ ਗੁਰੂ ਰਾਮ ਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਵਿਖੇ ਸੋਧੀ ਹੋਈ ਪਾਰਕਿੰਗ ਨੀਤੀ ਲਾਗੂ ਕੀਤੀ ਗਈ ਹੈ। ਇਹ ਪਾਰਕਿੰਗ ਸਿਸਟਮ ਏਅਰਪੋਰਟਸ ਅਥਾਰਟੀ ਆਫ ਇੰਡੀਆ ਦੇ ਕਾਰਪੋਰੇਟ ਹੈੱਡਕੁਆਰਟਰ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਹੈ। ਨਿੱਜੀ ਕਾਰ ਲਈ 30 ਮਿੰਟ ਤੱਕ 60 ਰੁਪਏ, 30–60 ਮਿੰਟਾਂ ਲਈ 90 ਰੁਪਏ, 60–120 ਮਿੰਟ ਲਈ 120 ਰੁਪਏ ਲੱਗਣਗੇ ਅਤੇ ਉਸ ਤੋਂ ਬਾਅਦ 10 ਰੁਪਏ ਪ੍ਰਤੀ ਘੰਟਾ ਹੋਰ ਅਦਾ ਕਰਨੇ ਪੈਣਗੇ। ਇਸ ਸੋਧੀ ਹੋਈ ਵਿਵਸਥਾ ਦਾ ਮੰਤਵ ਏਅਰਪੋਰਟ ਪਾਰਕਿੰਗ ਦੇ ਸੰਚਾਲਨ ਨੂੰ ਵਧੇਰੇ ਮਿਆਰੀਕਰਨ ਵਾਲਾ, ਪਾਰਦਰਸ਼ਤਾ ਵਾਲਾ ਤੇ ਜਵਾਬਦੇਹੀ ਨੂੰ ਯਕੀਨੀ ਬਣਾਉਣਾ ਹੈ। ਇਸ ਤਹਿਤ ਆਟੋਮੇਟਿਡ ਵਹੀਕਲ ਪਾਰਕਿੰਗ ਮੈਨੇਜਮੈਂਟ ਸਿਸਟਮ ਲਾਗੂ ਕੀਤਾ ਗਿਆ ਹੈ ਜੋ ਰਵਾਇਤੀ ਮੈਨੂਅਲ ਪਾਰਕਿੰਗ ਪ੍ਰਬੰਧ ਤੋਂ ਆਧੁਨਿਕ ਅਤੇ ਤਕਨਾਲੋਜੀ-ਆਧਾਰਿਤ ਪਾਰਕਿੰਗ ਪ੍ਰਬੰਧ ਹੈ।

ਸੋਧੇ ਹੋਏ ਪਾਰਕਿੰਗ ਚਾਰਜ ਨਵੀਂ ਨੀਤੀ, ਠੇਕੇ ਦੀਆਂ ਸ਼ਰਤਾਂ, ਸੰਚਾਲਕੀ ਲੋੜਾਂ ਅਤੇ ਆਟੋਮੇਟਿਡ ਪਾਰਕਿੰਗ ਮੈਨੇਜਮੈਂਟ ਸਿਸਟਮ ਸਮੇਤ ਬਿਹਤਰ ਪਾਰਕਿੰਗ ਬੁਨਿਆਦੀ ਢਾਂਚੇ ਦੇ ਸੰਚਾਲਨ ਅਤੇ ਰੱਖ-ਰਖਾਅ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਰਧਾਰਤ ਕੀਤੇ ਗਏ ਹਨ। ਇਸ ਦੌਰਾਨ ਪਾਰਕਿੰਗ ਦਾ ਨਵਾਂ ਠੇਕਾ ਵੀ ਹੋਰ ਕੰਪਨੀ ਨੂੰ ਦਿੱਤਾ ਗਿਆ ਹੈ। ਸੋਧੇ ਹੋਏ ਪਾਰਕਿੰਗ ਚਾਰਜ ਤਹਿਤ ਹੁਣ ਦੋ ਪਹੀਆ ਵਾਹਨ ਵਾਸਤੇ 30 ਮਿੰਟ ਤੱਕ, 30–60 ਮਿੰਟ, 60–120 ਮਿੰਟ, 2 ਘੰਟਿਆਂ ਤੋਂ ਬਾਅਦ 24 ਘੰਟਿਆਂ ਤੱਕ ਕ੍ਰਮਵਾਰ ਰੁਪਏ 20, 30, 40 ਤੇ ਉਸ ਤੋਂ ਬਾਅਦ ਪੰਜ ਰੁਪਏ ਪ੍ਰਤੀ ਘੰਟਾ ਲਿਆ ਜਾਵੇਗਾ। ਨਿੱਜੀ ਕਾਰ ਲਈ 30 ਮਿੰਟ ਤੱਕ, 30–60 ਮਿੰਟ, 60–120 ਮਿੰਟ ਲਈ ਕ੍ਰਮਵਾਰ ਰੁਪਏ 60, 90, 120 ਅਤੇ ਉਸ ਤੋਂ ਬਾਅਦ 10 ਰੁਪਏ ਪ੍ਰਤੀ ਘੰਟਾ ਹੋਣਗੇ। ਇਸੇ ਤਰ੍ਹਾਂ ਵੱਡੇ ਵਾਹਨਾਂ ਵਾਸਤੇ ਵੀ ਪਾਰਕਿੰਗ ਫੀਸ ਨਿਰਧਾਰਤ ਕੀਤੀ ਗਈ ਹੈ। ਇਸ ਦੌਰਾਨ ਪਿਕ-ਅੱਪ ਅਤੇ ਡਰੌਪ-ਆਫ਼ ਲੇਨਾਂ ਸਿਰਫ਼ ਯਾਤਰੀਆਂ ਨੂੰ ਉਤਾਰਨ ਅਤੇ ਚੜ੍ਹਾਉਣ ਲਈ ਹੋਣਗੀਆਂ। ਇਨ੍ਹਾਂ ਨਿਰਧਾਰਤ ਲੇਨਾਂ ਵਿੱਚ ਵਾਹਨ ਪਾਰਕ ਕਰਨ ਜਾਂ ਉਡੀਕ ਲਈ ਖੜ੍ਹਾ ਕਰਨ ਦੀ ਸਖ਼ਤ ਮਨਾਹੀ ਹੈ।

Share this content:

Post Comment