ਅਯੁੱਧਿਆ-ਜਨਕਪੁਰ ਵਿਚਾਲੇ ਸਿੱਧੀ ਰੇਲਗੱਡੀ ਹੋਈ ਸ਼ੁਰੂ
ਨਵੀਂ ਦਿੱਲੀ, 24 ਨਵੰਬਰ – ਭਗਵਾਨ ਰਾਮ ਦੀ ਨਗਰੀ ਅਯੁੱਧਿਆ ਅਤੇ ਮਾਤਾ ਸੀਤਾ ਦੀ ਜਨਮਭੂਮੀ ਜਨਕਪੁਰ ਧਾਮ ਵਿਚਾਲੇ ਪਹਿਲੀ ਸਿੱਧੀ ਰੇਲਗੱਡੀ ਅੱਜ ਤੋਂ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਨੇ ਹਰੀ ਝੰਡੀ ਦਿਖਾ ਕੇ ‘ਸਰਯੂ-ਕਮਲਾ ਐਕਸਪ੍ਰੈੱਸ’ ਨੂੰ ਰਵਾਨਾ ਕੀਤਾ। ਦੋਵਾਂ ਪ੍ਰਧਾਨ ਮੰਤਰੀਆਂ ਨੇ ਦਿੱਲੀ ਦੇ ਹੈਦਰਾਬਾਦ ਹਾਊਸ ਤੋਂ ਵਰਚੁਅਲੀ ਜੁੜ ਕੇ ਰੇਲਗੱਡੀ ਨੂੰ ਹਰੀ ਝੰਡੀ ਦਿਖਾਈ। ਇਹ ਰੇਲਗੱਡੀ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ 10 ਸਟੇਸ਼ਨਾਂ ’ਤੇ ਰੁਕੇਗੀ । ਪਹਿਲੇ ਦਿਨ ਇਸ ਵਿੱਚ 1,158 ਯਾਤਰੀਆਂ ਨੇ ਸਫ਼ਰ ਕੀਤਾ। ਆਮ ਯਾਤਰੀਆਂ ਲਈ ਇਹ ਰੇਲਗੱਡੀ 28 ਨਵੰਬਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ । ਵਾਲਮੀਕਿ ਰਾਮਾਇਣ ਮੁਤਾਬਕ ਜਦੋਂ ਰਾਜਾ ਦਸ਼ਰਥ ਭਗਵਾਨ ਰਾਮ ਦੀ ਬਰਾਤ ਲੈ ਕੇ ਮਿਥਿਲਾ ਦੇ ਜਨਕਪੁਰ ਪਹੁੰਚੇ ਸਨ ਤਾਂ ਉਨ੍ਹਾਂ ਨੂੰ ਇਸ ਸਫ਼ਰ ਵਿੱਚ 4 ਦਿਨ ਲੱਗੇ ਸਨ।
Share this content:



Post Comment