ਅਮਰੀਕੀ ਕੰਪਨੀ ਨੇ ਇੱਕ ਝਟਕੇ ‘ਚ ਭਾਰਤ ਦੇ 80 ਕਰਮਚਾਰਿਆਂ ਦਾ ਕੀਤਾ ਬਿਸਤਰਾ ਗੋਲ
ਨਵੀਂ ਦਿੱਲੀ, 18 ਸਤੰਬਰ – ਇਹ ਏ.ਆਈ. (AI) ਦਾ ਸਾਈਡ ਇਫ਼ੈਕਟ ਹੈ ਜਾਂ ਕੰਪਨੀ ਦੀ ਖ਼ਸਤਾ ਹਾਲਤ, ਕਹਿਣਾ ਮੁਸ਼ਕਲ ਹੈ ਪਰ ਇੱਕ ਅਮਰੀਕੀ ਫਾਈਨੈਂਸ਼ੀਅਲ ਫ਼ਰਮ ਨੇ ਹਾਲ ਹੀ ’ਚ ਪੰਜ ਮਿੰਟ ਦੀ ਗੂਗਲ ਮੀਟ ਦੌਰਾਨ ਖ਼ਰਾਬ ਪਰਫ਼ਾਰਮੈਂਸ ਦਾ ਹਵਾਲਾ ਦੇ ਕੇ ਭਾਰਤੀ ਕਸਟਮਰ ਸਪੋਰਟ ਟੀਮ ਦੇ ਸਾਰੇ 80 ਲੋਕਾਂ ਨੂੰ ਨੌਕਰੀਓਂ ਕੱਢ ਦਿੱਤਾ। ਕੱਢੇ ਗਏ ਇੱਕ ਕਰਮਚਾਰੀ ਨੇ ਸੋਸ਼ਲ ਮੀਡੀਆ ‘ਤੇ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਗਪਗ 80 ਕਰਮਚਾਰੀਆਂ ਨੂੰ ‘ਓਪਰੇਸ਼ਨਲ ਕਾਰਨਾਂ’ ਕਰਕੇ ਉਸ ਦਿਨ ਰਿਮੋਟਲੀ (ਘਰ ਤੋਂ) ਕੰਮ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਨੂੰ ਆਪਣੀ ਸ਼ਾਮ ਦੀ ਸ਼ਿਫ਼ਟ ਦੇ ਆਖ਼ਰ ’ਚ ਇਹ ਅਚਾਨਕ ਨੌਕਰੀ ਜਾਣ ਦੀ ਖ਼ਬਰ ਮਿਲੀ। ਕਰਮਚਾਰੀ ਨੇ ਦੱਸਿਆ ਕਿ ਸਾਰੇ ਲੋਕ ਨੌਕਰੀ ਜਾਣ ਦੇ ਡਰੋਂ ਦਿਨ-ਰਾਤ ਕੰਮ ਕਰ ਰਹੇ ਸਨ। ਉਸ ਦੇ ਬਾਵਜੂਦ ਕੰਪਨੀ ਨੇ ਤਰਸ ਨਹੀਂ ਦਿਖਾਇਆ। ਕਰਮਚਾਰੀ ਨੇ ਲਿਖਿਆ ਕਿ ਮੈਂ ਮੰਗਲਵਾਰ ਤੱਕ ਇੱਕ ਅਮਰੀਕੀ ਬੈਂਕ ਲਈ ਕਸਟਮਰ ਸਪੋਰਟ ਟੀਮ ਦਾ ਹਿੱਸਾ ਸੀ। ਉਨ੍ਹਾਂ ਨੇ ਓਪਰੇਸ਼ਨਲ ਕਾਰਨਾਂ ਕਰਕੇ ਸਾਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਸੀ। ਪ੍ਰਭਾਵਿਤ ਕਰਮਚਾਰੀ ਨੇ ਦੱਸਿਆ ਕਿ ਉਹ ਆਪਣੀ ਸ਼ਾਮ 6:30 ਵਜੇ ਦੀ ਸ਼ਿਫ਼ਟ ਵਿੱਚ ਤਿੰਨ ਘੰਟੇ ਕੰਮ ਕਰ ਚੁੱਕੇ ਸਨ, ਉਦੋਂ ਹੀ ਰਾਤ 9:30 ਵਜੇ ਸੀਨੀਅਰ ਮੈਨੇਜਮੈਂਟ ਨੇ ਟੀਮ ਨੂੰ ਇੱਕ ਵਰਚੁਅਲ ਕਾਲ ਲਈ ਬੁਲਾਇਆ, ਜਿਸ ਵਿੱਚ ਨੌਕਰੀਓਂ ਕੱਢੇ ਜਾਣ ਦੀ ਖ਼ਬਰ ਦਿੱਤੀ ਗਈ। ਸਿਰਫ਼ ਪੰਜ ਮਿੰਟ ਦੀ ਕਾਲ ਨਾਲ 80 ਪਰਿਵਾਰ ਪ੍ਰਭਾਵਿਤ ਹੋਏ ਹਨ। ਮੈਨੂੰ ਬੁਰਾ ਲੱਗਦਾ ਹੈ ਕਿ ਅਸੀਂ ਅਜਿਹੀਆਂ ਕਾਰਪੋਰੇਟ ਕੰਪਨੀਆਂ ਲਈ ਕੰਮ ਕਰਦੇ ਹਾਂ ਜੋ ਸਾਨੂੰ ਕਦੇ ਵੀ ਕੱਢ ਸਕਦੀਆਂ ਹਨ। ਮੈਨੂੰ ਅਫ਼ਸੋਸ ਹੈ ਕਿ ਮੈਂ ਆਪਣੀ ਨੌਕਰੀ ’ਚ ਇੰਨੀ ਮਿਹਨਤ ਕਰਦਾ ਸੀ।
‘ਦੁਖਦ ਅਤੇ ਨਿਰਾਸ਼ਾਜਨਕ’
Share this content:



Post Comment